ਮਾਂ ਤੇ ਧੀ, ਪੁਲਿਸ ਮਹਿਕਮੇ ’ਚ ਬਣੀਆਂ ਸਬ-ਇੰਸਪੈਕਟਰ, ਹੋਰਨਾਂ ਲਈ ਪ੍ਰੇਰਣਾ ਸਰੋਤ
Advertisement
Article Detail0/zeephh/zeephh1486894

ਮਾਂ ਤੇ ਧੀ, ਪੁਲਿਸ ਮਹਿਕਮੇ ’ਚ ਬਣੀਆਂ ਸਬ-ਇੰਸਪੈਕਟਰ, ਹੋਰਨਾਂ ਲਈ ਪ੍ਰੇਰਣਾ ਸਰੋਤ

ਥੋਲਾ ਨਾਗਮਣੀ ਨੇ ਕਿਹਾ, "ਮੈਨੂੰ ਮਾਣ ਹੈ ਕਿ ਮੇਰੀ ਧੀ ਦੀ ਚੋਣ ਵੀ ਉਸੇ ਦਿਨ ਹੀ ਹੋਈ ਹੈ, ਜਿਸ ਦਿਨ ਮੈਂ ਆਪਣਾ ਟੈਸਟ ਦਿੱਤਾ।

ਮਾਂ ਤੇ ਧੀ, ਪੁਲਿਸ ਮਹਿਕਮੇ ’ਚ ਬਣੀਆਂ ਸਬ-ਇੰਸਪੈਕਟਰ, ਹੋਰਨਾਂ ਲਈ ਪ੍ਰੇਰਣਾ ਸਰੋਤ

Mother and daughter became Sub-inspector News: ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ, ਕੁਝ ਅਜਿਹਾ ਹੀ ਕਮਾਲ ਕਰ ਵਿਖਾਇਆ ਹੈਦਰਾਬਾਦ ’ਚ ਇੱਕ ਮਾਂ ਅਤੇ ਉਸਦੀ ਧੀ ਨੇ, ਦੋਵੇਂ ਪੁਲਿਸ ਦਾ ਸ਼ਰੀਰਕ ਮਾਪਦੰਡ ਯੋਗਤਾ (Physical test) ਪਾਸ ਕਰ ਸਬ-ਇੰਸਪੈਕਟਰ ਬਣ ਗਈਆਂ ਹਨ। 

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਇਨ੍ਹਾਂ ਦੋਵਾਂ ਦੀ ਹੌਂਸਲਾ-ਅਫਜ਼ਾਈ ਕਰ ਰਹੇ ਹਨ। ਇਹ ਮਾਮਲਾ ਹੈਦਰਾਬਾਦ ਦੇ ਖੰਮ ਇਲਾਕੇ ਦਾ ਹੈ, ਜਿੱਥੇ ਮਾਂ ਅਤੇ ਧੀ ਦੋਵਾਂ ਨੇ ਚੰਗੇ ਅੰਕ ਹਾਸਲ ਕਰ ਪੁਲਿਸ ਵਿਭਾਗ ਦੀ ਸ਼ਰੀਰਕ ਮਾਪਦੰਡ ਯੋਗਤਾ ਪ੍ਰੀਖਿਆ ਪਾਸ ਕੀਤੀ ਹੈ। 

38 ਸਾਲ ਦੀ ਮਹਿਲਾ ਕਾਂਸਟੇਬਲ ਥੋਲਾ ਨਾਗਮਣੀ (Tholla Nagamani) ਅਤੇ ਉਸਦੀ ਧੀ ਥੋਲਾ ਤ੍ਰਿਲੋਕਣੀ ਨੇ ਇਹ ਖ਼ਾਸ ਉਪਲਬਧੀ ਹਾਸਲ ਕੀਤੀ ਹੈ। ਦੋਨਾਂ ਨੇ ਹੀ ਪੁਲਿਸ ’ਚ ਸਬ-ਇੰਸਪੈਕਟਰ ਦੇ ਅਹੁਦੇ ਲਈ ਆਯੋਜਿਤ ਸ਼ਰੀਰਕ ਮਾਪਦੰਡ ਯੋਗਤਾ ’ਚ ਥਾਂ ਬਣਾਈ ਹੈ। 

ਪੁਲਿਸ ਪਰੇਡ ਮੈਦਾਨ ’ਚ ਇਕ ਦਿਨ ਪਹਿਲਾਂ ਹੀ ਕੈਡੇਟ ਟ੍ਰੇਨੀ ਪੁਲਿਸ ਸਬ-ਇੰਕਪੈਕਟਰ/ ਕਾਂਸਟੇਬਲ ਅਹੁਦੇ ਦੀ ਚੋਣ ਲਈ ਹੋਣ ਵਾਲੀ ਸ਼ਰੀਰਕ ਮਾਪ-ਦੰਡ ਪ੍ਰੀਖਿਆ/ ਫਿਜ਼ੀਕਲ ਮਈਰਮੈਂਟ ਟੈਸਟ (Physical measurement test)  ’ਚ ਮਾਂ-ਧੀ ਦੋਹਾਂ ਨੂੰ ਚੰਗੇ ਅੰਕ ਪ੍ਰਾਪਤ ਹੋਏ ਹਨ। 

ਮਾਂ-ਧੀ ਦੇ ਪ੍ਰੀਖਿਆ ’ਚ ਪਾਸ ਹੋਣ ਤੋਂ ਬਾਅਦ ਪਰਿਵਾਰ ਵਾਲੇ ਬੇਹਦ ਖੁਸ਼ ਹਨ। ਥੋਲਾ ਨਾਗਮਣੀ ਨੇ ਕਿਹਾ, "ਮੈਨੂੰ ਮਾਣ ਹੈ ਕਿ ਮੇਰੀ ਧੀ ਦੀ ਚੋਣ ਵੀ ਉਸੇ ਦਿਨ ਹੀ ਹੋਈ ਹੈ, ਜਿਸ ਦਿਨ ਮੈਂ ਆਪਣਾ ਟੈਸਟ ਦਿੱਤਾ। ਹੁਣ ਅਸੀਂ ਦੋਵੇਂ ਜਣੇ ਪੁਲਿਸ ਅਧਿਕਾਰੀ ਦੇ ਰੂਪ ’ਚ ਸਾਂਝੇ ਤੌਰ ’ਤੇ ਕੰਮ ਕਰਾਂਗੇ।"  ਆਪਣੇ ਆਪ ਨੂੰ ਉਤਸ਼ਾਹਿਤ ਮਹਿਸੂਸ ਕਰ ਰਹੀ ਹਾ ਅਤੇ ਚੰਗਾ ਲੱਗ ਰਿਹਾ ਹੈ ਕਿ ਅਸੀਂ ਆਪਣਾ ਟੀਚਾ ਪੂਰਾ ਕੀਤਾ। 

ਇਹ ਵੀ ਪੜ੍ਹੋ: ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ

 

Trending news