Mansa News: ਮਾਵਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਚੁੱਕਿਆ ਬੀੜਾ; ਵਾਰਡ ਦੀ ਖੁਦ ਕਰਦੀਆਂ ਪਹਿਰੇਦਾਰੀ
Advertisement
Article Detail0/zeephh/zeephh2444504

Mansa News: ਮਾਵਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਚੁੱਕਿਆ ਬੀੜਾ; ਵਾਰਡ ਦੀ ਖੁਦ ਕਰਦੀਆਂ ਪਹਿਰੇਦਾਰੀ

Mansa News:  ਮਾਨਸਾ ਦੇ ਇੱਕ ਵਾਰਡ ਦੀਆਂ ਕੁਝ ਔਰਤਾਂ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਾਰਡ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁਦ ਪਹਿਰੇਦਾਰੀ ਕਰਨ ਲੱਗੀਆਂ ਹਨ।

Mansa News: ਮਾਵਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਚੁੱਕਿਆ ਬੀੜਾ; ਵਾਰਡ ਦੀ ਖੁਦ ਕਰਦੀਆਂ ਪਹਿਰੇਦਾਰੀ

Mansa News:  ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨ ਦਿਨ ਬ ਦਿਨ ਧਸ ਰਹੇ ਹਨ ਉੱਥੇ ਹੀ ਮਾਨਸਾ ਦੇ ਇੱਕ ਵਾਰਡ ਦੀਆਂ ਕੁਝ ਔਰਤਾਂ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਾਰਡ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁਦ ਪਹਿਰੇਦਾਰੀ ਕਰਨ ਲੱਗੀਆਂ ਹਨ ਤਾਂ ਕਿ ਉਨ੍ਹਾਂ ਦੇ ਵਾਰਡ ਵਿੱਚ ਕੋਈ ਵੀ ਨਸ਼ਾ ਵੇਚਣ ਵਾਲਾ ਦਾਖ਼ਲ ਨਾ ਹੋਵੇ ਤੇ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕਣ।

ਨਸ਼ਿਆਂ ਦੀ ਦਲਦਲ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਮਾਨਸਾ ਦੇ ਵਾਰਡ ਨੰਬਰ 17 ਦੀਆਂ ਔਰਤਾਂ ਨੇ ਇੱਕ ਨਿਵੇਕਲੀ ਪਹਿਰੇਦਾਰੀ ਸ਼ੁਰੂ ਕੀਤੀ ਹੈ। ਇਸ ਵਾਰਡ ਦੀਆਂ ਔਰਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਵਾਰਡ ਵਿੱਚ ਡਾਂਗਾਂ ਚੁੱਕ ਕੇ ਬੈਠਦੀਆਂ ਹਨ ਤਾਂ ਕਿ ਉਨ੍ਹਾਂ ਦੇ ਵਾਰਡ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਦਾਖ਼ਲ ਨਾ ਹੋਵੇ।

ਵਾਰਡ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਨੌਜਵਾਨ ਪੁੱਤ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ ਕਿਉਂਕਿ ਨਸ਼ਾ ਵੇਚਣ ਵਾਲੇ ਸ਼ਰੇਆਮ ਗਲੀਆਂ ਵਿੱਚ ਘੁੰਮਦੇ ਹਨ ਤੇ ਉਨ੍ਹਾਂ ਦੇ ਵਾਰਡ ਵਿੱਚ ਆ ਕੇ ਵੀ ਨਸ਼ੇ ਵੇਚਦੇ ਹਨ ਜਿਸ ਕਾਰਨ ਰੋਜ਼ਾਨਾ ਹੀ ਨੌਜਵਾਨ ਨਸ਼ੇ ਖਾ ਕੇ ਉਨ੍ਹਾਂ ਦੇ ਘਰਾਂ ਅੱਗੇ ਡਿੱਗੇ ਰਹਿੰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ ਪਰ ਕਿਸੇ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।

ਇਸ ਕਾਰਨ ਔਰਤਾਂ ਨੇ ਖੁਦ ਹੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਡਾਂਗਾਂ ਚੁੱਕ ਕੇ ਵਾਰਡ ਦੀ ਪਹਿਰੇਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਇੱਕ ਪਾਸੇ ਤਾਂ ਨਸ਼ੇ ਬੰਦ ਕਰਨ ਦਾ ਟਿੰਡੋਰਾ ਪਿੱਟ ਰਹੀਆਂ ਹਨ ਪਰ ਦੂਜੇ ਪਾਸੇ ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਰਹੇ ਹਨ।

ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਨੌਜਵਾਨ ਤਾਂ ਨਸ਼ੇ ਦੀ ਲਪੇਟ ਵਿੱਚ ਆ ਗਏ ਹਨ ਪਰ ਹੁਣ ਨਿੱਕੇ ਬੱਚੇ ਜੋ ਨਵੀਂ ਪਨੀਰੀ ਹੈ ਉਹ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਇਹ ਕਦਮ ਚੁੱਕੇ ਗਏ ਹਨ।

ਇਹ ਵੀ ਪੜ੍ਹੋ : Patiala Law University: VC ਪਟਿਆਲਾ ਖ਼ਿਲਾਫ਼ ਵਿਦਿਆਰਥੀਆਂ ਦੇ ਵਿਰੋਧ ਕਾਰਨ ਲਾਅ ਯੂਨੀਵਰਸਿਟੀ ਅਗਲੇ ਹੁਕਮਾਂ ਤੱਕ ਬੰਦ, ਜਾਣੋ ਪੂਰਾ ਮਾਮਲਾ

ਉਨ੍ਹਾਂ ਨੇ ਕਿਹਾ ਕਿ ਹੁਣ ਕੁਝ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੇ ਵਾਰਡ ਵਿੱਚ ਚੱਕਰ ਲਗਾਉਣ ਆਉਂਦੇ ਹਨ ਪਰ ਉਹ ਔਰਤਾਂ ਕਿਸੇ ਦੇ ਭਰੋਸੇ ਛੱਡ ਨਹੀਂ ਸਕਦੀਆਂ। ਇਸ ਕਰਕੇ ਆਪਣੇ ਵਾਰਡ ਦੀ ਖੁਦ ਰਖਵਾਲੀ ਕਰ ਰਹੀਆਂ ਹਨ ਤਾਂ ਕਿ ਆਪਣੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੋਂ ਬਚਾ ਸਕਣ।

ਇਹ ਵੀ ਪੜ੍ਹੋ : Punjab Transfer: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਫੇਰਬਦਲ, 124 IAS-PCS ਅਧਿਕਾਰੀਆਂ ਦੇ ਕੀਤੇ ਤਬਾਦਲੇ

Trending news