Chandigarh News: ਚੰਡੀਗੜ੍ਹ 'ਚ ਵੀਆਈਪੀ ਨੰਬਰ ਦਾ ਕ੍ਰੇਜ਼, 16.50 ਲੱਖ ਰੁਪਏ ’ਚ ਵਿਕਿਆ CH01-CW 0001
Advertisement
Article Detail0/zeephh/zeephh2444384

Chandigarh News: ਚੰਡੀਗੜ੍ਹ 'ਚ ਵੀਆਈਪੀ ਨੰਬਰ ਦਾ ਕ੍ਰੇਜ਼, 16.50 ਲੱਖ ਰੁਪਏ ’ਚ ਵਿਕਿਆ CH01-CW 0001

Chandigarh News: ਚੰਡੀਗੜ੍ਹ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CW ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। 

Chandigarh News: ਚੰਡੀਗੜ੍ਹ 'ਚ ਵੀਆਈਪੀ ਨੰਬਰ ਦਾ ਕ੍ਰੇਜ਼, 16.50 ਲੱਖ ਰੁਪਏ ’ਚ ਵਿਕਿਆ CH01-CW 0001

Chandigarh News: ਪਿਛਲੇ ਕੁੱਝ ਦਹਾਕਿਆਂ ਤੋਂ ਕਾਰਾਂ 'ਤੇ ਲੱਗਣ ਵਾਲੇ ਛੋਟੇ ਨੰਬਰਾਂ ਨੂੰ ਖ਼ਰੀਦਣ ਦੀ ਖ਼ਾਹਸ ਲੋਕਾਂ ਵਿਚ ਬਦਸਤੂਰ ਜਾਰੀ ਹੈ। ਹੁਣ ਚੰਡੀਗੜ ਵਿਚ ਵੀ ਹੋਈ ਵੀਵੀਆਈਪੀ ਨੰਬਰਾਂ ਦੀ ਬੋਲੀ ਵਿਚ ਟ੍ਰਾਂਸਪੋਰਟ ਵਿਭਾਗ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਈ ਹੈ। ਅੰਕੜਿਆਂ ਮੁਤਾਬਕ ਬੀਤੇ ਕੱਲ ਚੰਡੀਗੜ੍ਹ ਦੇ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਕਰਵਾਈ ਬੋਲੀ ਦੌਰਾਨ CH01-CW ਸੀਰੀਜ਼ ਦਾ 0001 ਨੰਬਰ ਸਾਢੇ 16 ਲੱਖ ਰੁਪਏ ਵਿਚ ਵਿਕਿਆ ਹੈ। ਅਥਾਰਟੀ ਦੇ ਸੂਤਰਾਂ ਮੁਤਾਬਕ ਇਸ ਨੰਬਰ ਲਈ ਕਾਫ਼ੀ ਫ਼ਸਵੀਂ ਬੋਲੀ ਹੋਈ।

ਚੰਡੀਗੜ੍ਹ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CW ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਤੋਂ ਬਾਅਦ 0009 ਨੰਬਰ ਦੀ 10 ਲੱਖ ਰੁਪਏ ਦੀ ਬੋਲੀ ਲੱਗੀ। ਇਸ ਨਿਲਾਮੀ ਵਿੱਚ ਆਰ.ਐਲ.ਏ. ਕੁੱਲ 489 ਫੈਂਸੀ ਨੰਬਰ ਵੇਚਣ ਵਿੱਚ ਸਫਲ ਰਹੀ ਹੈ, ਜਿਸ ਨਾਲ ਵਿਭਾਗ ਨੂੰ 2.26 ਕਰੋੜ ਰੁਪਏ ਦੀ ਆਮਦਨ ਹੋਈ ਹੈ।

ਇਹ ਵੀਆਈਪੀ ਨੰਬਰ ਵੀ ਲੱਖਾਂ 'ਚ ਵਿਕੇ

0005 - 9.98 ਲੱਖ
0007 - 7.07 ਲੱਖ
0003 - 6.01 ਲੱਖ
0002 - 5.25 ਲੱਖ
0008 - 4.15 ਲੱਖ
0033 - 3.15 ਲੱਖ
0006 - 3.01 ਲੱਖ
0015 - 2.76 ਲੱਖ

ਇਸ ਨਿਲਾਮੀ ਵਿਚ ਪੁਰਾਣੇ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ, ਜਿਸ ਵਿੱਚ CH01-CV, CH01-CU, CH01-CT, CH01CS, CH01CR, CH01CQ, CH01CP, CH01-CN, CH01-CM, CH01-CL, CH01-CK, ਨੰਬਰ ਸ਼ਾਮਲ ਸਨ। 

CH01-CJ, CH01-CG, CH01-CF, CH01-CE, CH01-CD, CH01-CC, CH01-CB, CH01-CA ਸਮੇਤ ਹੋਰ ਸੀਰੀਜ਼ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਵਿਭਾਗ ਕੁਝ ਨੰਬਰਾਂ ਦੀ ਨਿਲਾਮੀ ਕਰਨ ਵਿੱਚ ਸਫਲ ਰਹੇ ਹਨ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੰਬਰਾਂ ਲਈ ਬੋਲੀ 21 ਤੋਂ 23 ਸਤੰਬਰ ਸ਼ਾਮ 5 ਵਜੇ ਤੱਕ ਰੱਖੀ ਗਈ ਸੀ। ਉਸ ਨੂੰ ਫੈਂਸੀ ਨੰਬਰਾਂ ਦੀ ਨਵੀਂ ਅਤੇ ਪੁਰਾਣੀ ਲੜੀ ਲਈ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਉਹ ਬਾਕੀ ਰਹਿੰਦੇ ਨੰਬਰਾਂ ਨੂੰ ਦੁਬਾਰਾ ਨਿਲਾਮੀ ਲਈ ਰੱਖੇਗਾ।

Trending news