Muktsar Roadways Protest: ਕਰਮਚਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਉਸ ਅਧਿਕਾਰੀ ਨੂੰ ਟਰਮੀਨੇਟ ਕਰਨ ਦੀ ਬਜਾਏ ਉਸਦੀ ਬਦਲੀ ਕਰਕੇ ਹੀ ਛੱਡਿਆ ਜਾ ਰਿਹਾ ਹੈ, ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ।
Trending Photos
Muktsar Roadways Protest(ਅਨਮੋਲ ਸਿੰਘ ਵੜਿੰਗ): ਮੁਕਤਸਰ ਸਾਹਿਬ ਵਿਖੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਆਪਣੇ ਕੰਡਕਟਰ ਸਾਥੀ ਦੇ ਇੱਕ ਅਧਿਕਾਰੀ ਵੱਲੋਂ ਥੱਪੜ ਮਾਰਨ ਦੇ ਵਿਰੋਧ ਵਿੱਚ ਬਾਅਦ ਦੁਪਹਿਰ 2 ਵਜੇ ਤੋਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ। ਅਤੇ ਟੀਐਮ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਡਵੇਜ਼ ਆਗੂ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਫਿਰੋਜਪੁਰ ਡੀਪੂ ਦੇ ਕਰਮਚਾਰੀ ਬਾਬਾ ਵਡਭਾਗ ਸਿੰਘ ਦੇ ਮੇਲੇ ਵਿੱਚ ਡਿਊਟੀ 'ਤੇ ਗਏ ਸਨ। ਇਸ ਦੌਰਾਨ ਰੋਡਵੇਜ਼ ਦੇ ਟੀਐਮ (ਟਰੈਫਿਕ ਮੈਨੇਜਰ) ਰਾਜ ਕੁਮਾਰ ਸਿੰਘ ਵੱਲੋਂ ਬਿਨ੍ਹਾਂ ਕਿਸੇ ਕਾਰਨ ਹੀ ਕੰਡਕਟਰ ਦੇ ਥੱਪੜ ਜੜ ਦਿੱਤਾ ਗਿਆ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਰੋਡਵੇਜ਼ ਆਗੂਆਂ ਦੀ ਮੰਗ ਹੈ ਕਿ ਉਸ ਅਧਿਕਾਰੀ ਨੂੰ ਟਰਮੀਨੇਟ ਕੀਤਾ ਜਾਵੇ।
ਕਰਮਚਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਉਸ ਅਧਿਕਾਰੀ ਨੂੰ ਟਰਮੀਨੇਟ ਕਰਨ ਦੀ ਬਜਾਏ ਉਸਦੀ ਬਦਲੀ ਕਰਕੇ ਹੀ ਛੱਡਿਆ ਜਾ ਰਿਹਾ ਹੈ, ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਦਾ ਕਹਿਣ ਹੈ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਅਣਮਿਥੇ ਸਮੇਂ ਤੱਕ ਡੀਪੂ ਬੰਦ ਰੱਖਿਆ ਜਾਏਗਾ।
ਇਹ ਵੀ ਪੜ੍ਹੋ: Bhagwant Mann On Bjp: ਭਗਵੰਤ ਮਾਨ ਦਾ ਬੀਜੇਪੀ ਤੇ ਵੱਡਾ ਹਮਲਾ, ਬੋਲੇ- ਬੀਜੇਪੀ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਇਸ ਲਈ ਭੇਜਿਆ ਜੇਲ੍ਹ
ਬੱਸਾਂ ਅਚਾਨਕ ਬੰਦ ਹੋਣ ਕਾਰਨ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ’ਤੇ ਔਰਤਾਂ ਖਾਸ ਤੌਰ ’ਤੇ ਰੋਡਵੇਜ਼ ਦੀਆਂ ਬੱਸਾਂ ਦਾ ਇੰਤਜ਼ਾਰ ਕਰਦੀਆਂ ਨਜ਼ਰ ਆਈਆਂ।
ਇਹ ਵੀ ਪੜ੍ਹੋ: Aap Protest: ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਮੋਹਾਲੀ 'ਚ 'ਆਪ' ਦਾ ਪ੍ਰਦਰਸ਼ਨ, ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ