Muktsar News: ਮੁਕਤਸਰ ਦੇ ਮਲੋਟ ਰੋਡ ਉਤੇ ਸਥਿਤ ਰਾਈਟਵੇਅ ਇਮੀਗ੍ਰੇਸ਼ਨ ਸੈਂਟਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ।
Trending Photos
Muktsar News: ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ਾਂ ਉਤੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਮੁਕਤਸਰ ਦੇ ਮਲੋਟ ਰੋਡ ਉਤੇ ਸਥਿਤ ਰਾਈਟਵੇਅ ਇਮੀਗ੍ਰੇਸ਼ਨ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਰਮੀਤ ਸਿੰਘ ਬੁੱਟਰ, ਜਸਪਾਲ ਸਿੰਘ ਤੇ ਜੋਬਨਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਦਰਖਾਸਤ ਦਿੱਤੀ ਗਈ ਸੀ ਕਿ ਰਾਈਟਵੇਅ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨਵਦੀਪ ਕੁਮਾਰ ਵੱਲੋਂ ਉਨ੍ਹਾਂ ਨਾਲ ਵਿਦੇਸ਼ ਭੇਜਣ ਦੇ ਨਾਮ ਉਤੇ ਠੱਗੀ ਕੀਤੀ ਗਈ ਹੈ।
ਇਸ ਸਬੰਧੀ ਇਮੀਗ੍ਰੇਸ਼ਨ ਦੇ ਮਾਲਕ ਨਵਦੀਪ ਸਿੰਘ ਨੂੰ 18 ਜੁਲਾਈ ਤੱਕ ਜਸਪਾਲ ਸਿੰਘ ਤੇ ਜੋਬਨਪ੍ਰੀਤ ਸਿੰਘ ਨਾਲ ਵਿਦੇਸ਼ ਭੇਜਣ ਲਈ ਲਏ ਗਏ ਪੈਸੇ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਸੀ। ਪਰੰਤੂ ਨਵਦੀਪ ਸਿੰਘ ਨਾ ਹੀ ਅਦਾਲਤ ਵਿੱਚ ਹਾਜ਼ਰ ਹੋਏ ਅਤੇ ਨਾ ਹੀ ਉਸ਼ ਨੇ ਸ਼ਿਕਾਇਤਕਰਤਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ।
ਕਾਬਿਲੇਗੌਰ ਹੈ ਕਿ ਪਹਿਲਾਂ ਅਦਾਲਤ ਵੱਲੋਂ ਇਮੀਗ੍ਰੇਸ਼ਨ ਸੈਂਟਰ ਦਾ ਲਾਇਸੈਸ ਵੀ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਇਮੀਗ੍ਰੇਸ਼ਨ ਦੇ ਮਾਲਕ ਨਵਦੀਪ ਸਿੰਘ ਵੱਲੋਂ ਸੈਟਰ ਖੋਲ੍ਹ ਕੇ ਕੰਸਲਟੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ। ਇਸ ਕਾਰਨ ਅਦਾਲਤ ਵੱਲੋਂ ਸੈਂਟਰ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਗਏ।
ਇਸ ਉਪਰੰਤ ਨਾਇਬ ਤਹਿਸੀਲਦਾਰ ਨੇ ਮੌਕੇ ਉਪਰ ਜਾ ਕੇ ਸੈਂਟਰ ਨੂੰ ਸੀਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਰਾਈਟਵੇਅ ਇਮੀਗ੍ਰੇਸ਼ਨ ਦੇ ਮਾਲਕ ਨੇ ਉਨ੍ਹਾਂ ਨਾਲ ਠੱਗੀ ਕੀਤੀ ਹੈ।
ਇਹ ਵੀ ਪੜ੍ਹੋ : Mohali News: ਮੋਹਾਲੀ 'ਚ ਹੈਜੇ ਤੇ ਡਾਇਰੀਆ ਕਾਰਨ ਬੱਚੀ ਸਮੇਤ ਦੋ ਦੀ ਮੌਤ; ਪਾਣੀ ਦੇ 239 ਸੈਂਪਲ ਹੋਏ ਫੇਲ੍ਹ
ਇਸ ਤੋਂ ਬਾਅਦ ਸੈਂਟਰ ਮਾਲਕ ਨੂੰ 18 ਜੁਲਾਈ ਤੱਕ ਪੇਮੈਂਟ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ 18 ਜੁਲਾਈ ਤੱਕ ਸੈਂਟਰ ਮਾਲਕ ਵੱਲੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਇਸ ਕਾਰਨ ਅਦਾਲਤ ਵੱਲੋਂ ਉਨ੍ਹਾਂ ਨੂੰ ਹੁਕਮ ਕੀਤੇ ਗਏ ਸੈਂਟਰ ਨੂੰ ਸੀਲ ਕੀਤਾ ਜਾਵੇ। ਇਸ ਉਤੇ ਉਨ੍ਹਾਂ ਨੇ ਤੁਰੰਤ ਕਰਵਾਈ ਕਰਦੇ ਹੋਏ ਸੈਂਟਰ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ