Samrala News: ਪਤੰਗ ਦਾ ਲਾਲਚ ਦੇ ਕੇ 9 ਸਾਲ ਦੇ ਬੱਚੇ ਨਾਲ ਕਰਦਾ ਰਿਹਾ ਬਦਫੈਲੀ
Advertisement
Article Detail0/zeephh/zeephh2444814

Samrala News: ਪਤੰਗ ਦਾ ਲਾਲਚ ਦੇ ਕੇ 9 ਸਾਲ ਦੇ ਬੱਚੇ ਨਾਲ ਕਰਦਾ ਰਿਹਾ ਬਦਫੈਲੀ

Samrala News: ਗੁਆਂਢੀ ਵੱਲੋਂ ਚੌਥੀ ਜਮਾਤ ਵਿੱਚ ਪੜ੍ਹਦੇ 9 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

Samrala News: ਪਤੰਗ ਦਾ ਲਾਲਚ ਦੇ ਕੇ 9 ਸਾਲ ਦੇ ਬੱਚੇ ਨਾਲ ਕਰਦਾ ਰਿਹਾ ਬਦਫੈਲੀ

Samrala News (ਵਰੁਣ ਕੌਸ਼ਲ):  ਸਮਰਾਲਾ ਦੇ ਨੇੜਲੇ ਪਿੰਡ ਵਿੱਚ ਗੁਆਂਢੀ ਵੱਲੋਂ ਚੌਥੀ ਜਮਾਤ ਵਿੱਚ ਪੜ੍ਹਦੇ 9 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਦਵਿੰਦਰਪਾਲ ਨੇ ਦੱਸਿਆ ਕਿ ਪੀੜਤ ਬੱਚੇ ਦੇ ਦਾਦੇ ਵੱਲੋਂ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਗਈ ਕਿ ਉਨ੍ਹਾਂ ਦੇ 49 ਸਾਲਾ ਦੇ ਕਰੀਬ ਗੁਆਂਢੀ ਵੱਲੋਂ ਉਨ੍ਹਾਂ ਦੇ ਪੋਤੇ ਨਾਲ ਕਰੀਬ 9 ਮਹੀਨੇ ਤੋਂ ਬਦਫੈਲੀ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੀੜਤ ਲੜਕੇ ਦਾ ਮੈਡੀਕਲ ਕਰਵਾਉਂਦੇ ਹੋਏ ਕਥਿਤ ਮੁਲਜ਼ਮ ਪ੍ਰੇਮ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਬੱਚੇ ਦੇ ਦਾਦੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਮੁਲਜ਼ਮ ਜੋ ਕਿ ਉਨ੍ਹਾਂ ਦਾ ਗੁਆਂਢੀ ਵੀ ਹੈ ਉਸਦਾ ਸਾਡੇ ਘਰ ਵਿਚ ਕਾਫੀ ਆਉਣਾ ਜਾਣਾ ਸੀ ਤੇ ਉਨ੍ਹਾਂ ਦੇ ਘਰ ਦੇ ਹਰ ਪ੍ਰੋਗਰਾਮ ਵਿਚ ਉਸਨੂੰ ਕਾਫੀ ਅਹਿਮੀਅਤ ਦਿੱਤੀ ਜਾਂਦੀ ਸੀ ਪਰ ਹੁਣ ਕੁਝ ਦਿਨ ਪਹਿਲਾ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਗੁਆਂਢੀ ਵੱਲੋਂ ਉਨ੍ਹਾਂ ਦੇ ਘਰ ਵਿਚ ਹੀ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਕਤ ਮੁਲਜ਼ਮ ਵੱਲੋਂ ਉਸ ਦੇ ਪੋਤੇ ਨੂੰ ਪਤੰਗ ਦਾ ਲਾਲਚ ਦੇ ਕੇ ਅਜਿਹਾ ਕੁਕਰਮ ਕਰਨ ਤੋਂ ਬਾਅਦ ਉਸਨੂੰ ਡਰਾਇਆ ਧਮਕਾਇਆ ਜਾਂਦਾ ਸੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਰੇਲਵੇ ਲਾਇਨ ਉਪਰ ਅਵਾਰਾ ਕੁੱਤਿਆ ਦੇ ਅੱਗੇ ਸੁੱਟ ਦਿੱਤਾ ਜਾਵੇਗਾ।

ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਬੱਚੇ ਮੈਡੀਕਲ ਕੀਤਾ ਗਿਆ ਹੈ ਅਤੇ ਸੈਂਪਲ ਲੈ ਲਏ ਗਏ ਹਨ ਅਤੇ ਲੈਬੋਰਟਰੀ ਭੇਜ ਦਿੱਤੇ ਜਾਣਗੇ। ਸਮਰਾਲਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦਾਦੇ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਾਸਕੋ ਐਕਟ ਦੇ ਅਧੀਨ ਚਾਰ ਅਤੇ ਪੰਜ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ । ਪੁਲਿਸ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਲਈ ਮੈਡੀਕਲ ਕਾਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Bhupendra Singh Hooda: ਭੁਪੇਂਦਰ ਸਿੰਘ ਹੁੱਡਾ ਦਾ ਵੱਡਾ ਐਲਾਨ, ਕਾਂਗਰਸ ਸਰਕਾਰ ਬਣਦੇ ਹੀ ਸ਼ੰਭੂ ਬਾਰਡਰ ਖੋਲ੍ਹਿਆ ਜਾਵੇਗਾ

Trending news