ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਮਾਮਲੇ ਵਿਚ 18 ਜਨਵਰੀ ਨੂੰ ਅਗਲੀ ਸੁਣਵਾਈ
Advertisement
Article Detail0/zeephh/zeephh1036542

ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਮਾਮਲੇ ਵਿਚ 18 ਜਨਵਰੀ ਨੂੰ ਅਗਲੀ ਸੁਣਵਾਈ

ਨੇਹਾ ਦੇ ਪਿਤਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਰਿਵਾਰ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨ ਆਈ ਏ ਤੋਂ ਕਰਵਾਈ ਜਾਵੇ। 

ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਮਾਮਲੇ ਵਿਚ 18 ਜਨਵਰੀ ਨੂੰ ਅਗਲੀ ਸੁਣਵਾਈ

ਨੀਤਿਕਾ ਮਹੇਸ਼ਵਰੀ/ਚੰਡੀਗੜ: ਪੰਜਾਬ ਦੀ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਕਤਲ ਕੇਸ ਕਾਫੀ ਮਸ਼ਹੂਰ ਹੈ। ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 24 ਅਪ੍ਰੈਲ ਦੀ ਬਜਾਏ 18 ਜਨਵਰੀ ਨੂੰ ਹੋਵੇਗੀ। 

ਨੇਹਾ ਦੇ ਪਿਤਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਰਿਵਾਰ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਤੋਂ ਕਰਵਾਈ ਜਾਵੇ। ਐਨਆਈਏ ਨੇ ਅਦਾਲਤ ਵਿੱਚ ਕਿਹਾ, ਉਨ੍ਹਾਂ ਕੋਲ ਬਹੁਤ ਕੰਮ ਹੈ। ਜੇਕਰ ਹਾਈ ਕੋਰਟ ਹੁਕਮ ਦੇਵੇ ਤਾਂ ਉਹ ਜਾਂਚ ਲਈ ਤਿਆਰ ਹੈ। ਪਰ ਸੀਬੀਆਈ ਵੱਲੋਂ ਕੋਈ ਜਵਾਬ ਨਹੀਂ ਆਇਆ। ਜਿਸ 'ਤੇ ਸੀਬੀਆਈ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। 

ਪਿਛਲੇ ਸਾਲ ਖਰੜ ਵਿੱਚ ਹੀ ਨੇਹਾ ਦੇ ਦਫ਼ਤਰ ਵਿੱਚ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਨੇਹਾ ਦੇ ਪਿਤਾ ਪੰਜਾਬ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦਰਜ ਕਰ ਲਈ ਹੈ।

 

WATCH LIVE TV

Trending news