Patiala News: ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਕਾਬੂ , 2 ਮੁਲਜ਼ਮਾਂ ਦੀ ਭਾਲ ਜਾਰੀ
Advertisement
Article Detail0/zeephh/zeephh2266239

Patiala News: ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਕਾਬੂ , 2 ਮੁਲਜ਼ਮਾਂ ਦੀ ਭਾਲ ਜਾਰੀ

Patiala News: ਐਸਐਸਪੀ ਨੇ ਦੱਸਿਆ ਕਿ ਇਹਨਾਂ ਦੋਵੇਂ ਅਪਰਾਧੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦੇਸ਼ 'ਚ ਬੈਠੇ ਵਿਦੇਸ਼ ਵਿੱਚ ਬੈਠੇ ਗੁਰੀ ਢਿੱਲੋ ਦੇ ਨਾਲ ਸਬੰਧ ਸਨ ਅਤੇ ਇਹ ਦੋਵੇਂ ਉਨ੍ਹਾਂ ਦੇ ਇਸ਼ਾਰੇ 'ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸਨ।

Patiala News: ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਕਾਬੂ , 2 ਮੁਲਜ਼ਮਾਂ ਦੀ ਭਾਲ ਜਾਰੀ

Patiala News: ਪਟਿਆਲਾ ਪੁਲਿਸ ਨੇ ਅੰਤਰਰਾਸ਼ਟਰੀ ਗੈਂਗ ਦੇ ਟਾਰਗੇਟ ਕਿਲਿੰਗ ਅਤੇ ਫਿਰੌਤੀਆਂ ਲੈਣ ਵਾਲੇ ਗੈਂਗ ਦੇ ਦੋ ਪੇਸ਼ੇਵਰ ਗੁਰਗਿਆਂ ਨੂੰ ਤਿੰਨ ਨਜਾਇਜ਼ ਅਸਲੇ ਸਮੇਤ ਕਾਬੂ 15 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਜਿਨ੍ਹਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ ਲਾਡੀ ਅਤੇ ਸ਼ੁਭਬੀਰ ਸਿੰਘ ਉਰਫ ਸ਼ੂਬੀ ਵਜੋ ਹੋਈ ਹੈ। 

ਪੁਲਿਸ ਨੇ ਜਿਨ੍ਹਾਂ ਕੋਲੋਂ ਤਿੰਨ ਨਾਜਾਇਜ਼ ਅਸਲਾ ਅਤੇ 15 ਜਿੰਦਾ ਕਾਰਤੂਸ ਸਮੇਤ ਇੱਕ ਜਾਲੀ ਨੰਬਰ ਕਾਰ ਸਵਿਫਟ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਦੋਂਕਿ ਇਹਨਾਂ ਦੇ ਦੋ ਹੋਰ ਸਾਥੀ ਪਾਵਨ ਵਾਸੀ ਰਾਜਪੁਰਾ ਅਤੇ ਵਿਪਨ ਕੁਮਾਰ ਵਾਸੀ ਬਨੂੜ ਹਾਲੇ ਫਰਾਰ ਚੱਲ ਰਹੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ। ਉਕਤ ਚਾਰੇ ਮੁਲਜ਼ਮ ਜੋ ਨਜਾਇਜ਼ ਅਸਲਿਆਂ ਦੇ ਨਾਲ ਲੈਂਸ ਹਨ ਅਤੇ ਬਨੂੜ ਤੋਂ ਰਾਜਪੁਰਾ ਵੱਲ ਨੂੰ ਆ ਰਹੇ ਹਨ। ਪੁਲਿਸ ਨੇ ਨਾਕਾਬੰਦੀ ਕਰਕੇ ਹਰਜਿੰਦਰ ਸਿੰਘ ਅਤੇ ਸ਼ੁਭਹੀਰ ਨੂੰ ਤਿੰਨ ਨਜਾਇਜ਼ ਹਥਿਆਰ ਅਤੇ 15 ਜਿੰਦਾ ਕਾਰਤੂਸਾਂ ਦੇ ਨਾਲ ਕਾਬੂ ਕਰ ਲਿਆ ਅਤੇ ਉਨਾਂ ਦੇ ਕੋਲੋਂ ਇੱਕ ਜਾਲੀ ਨੰਬਰ ਸਵਿਫਟ ਕਾਰ ਨੂੰ ਵੀ ਬਰਾਮਦ ਕੀਤਾ ਗਿਆ। ਜਿਸ ਦੇ ਵਿੱਚ ਬੈਠ ਕੇ ਉਹ ਰਾਜਪੁਰਾ ਵੱਲ ਆ ਰਹੇ ਸੀ। ਉਹਨਾਂ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵੇਂ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਵੱਲੋਂ ਆਪਰੇਟ ਕੀਤੇ ਜਾਂਦੇ ਹਨ। ਦੋਵਾਂ ਤੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਟਾਰਗੇਟ ਕਿਲਿੰਗ ਫਰੋਤੀ ਅਤੇ ਸਮਗਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਵਾਉਂਦੇ ਸੀ।

ਇਹ ਵੀ ਪੜ੍ਹੋ: Chandigarh News: ਖੇਤੀ ਤੋਂ ਬਾਅਦ ਹੁਣ ਡੇਅਰੀ ਫਾਰਮਿੰਗ 'ਤੇ ਕਾਰਪੋਰੇਟਾਂ ਦੀ ਨਜ਼ਰ- ਰਾਜੇਵਾਲ

 

ਐਸਐਸਪੀ ਨੇ ਦੱਸਿਆ ਕਿ ਇਹਨਾਂ ਦੋਵੇਂ ਅਪਰਾਧੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦੇਸ਼ 'ਚ ਬੈਠੇ ਵਿਦੇਸ਼ ਵਿੱਚ ਬੈਠੇ ਗੁਰੀ ਢਿੱਲੋ ਦੇ ਨਾਲ ਸਬੰਧ ਸਨ ਅਤੇ ਇਹ ਦੋਵੇਂ ਉਨ੍ਹਾਂ ਦੇ ਇਸ਼ਾਰੇ 'ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸਨ। ਸਪੈਸ਼ਲ ਸੈਲ ਪਟਿਆਲਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਦੇ ਹੋਰ ਕਿਹੜੀਆਂ-ਕਿਹੜੀਆਂ ਅਪਰਾਧਿਕ ਘਟਨਾਵਾਂ ਦੇ ਵਿੱਚ ਹੱਥ ਸਨ ਅਤੇ ਇਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਾਂ ਕਿਤੇ ਹੋਰ ਕਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।

ਇਹ ਵੀ ਪੜ੍ਹੋ: Farmers Protest: ਸੰਯੁਕਤ ਕਿਸਾਨ ਮੋਰਚਾ ਭਲਕੇ ਭਾਜਪਾ ਉਮੀਦਵਾਰਾਂ ਦੀ ਰਿਹਾਇਸ਼ ਦਾ ਕਰੇਗਾ ਘਿਰਾਓ

 

 

Trending news