ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ, ਕਿਉਂਕੀ ਸਮੱਸਿਆ ਵਧ ਸਕਦੀਏ
Advertisement

ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ, ਕਿਉਂਕੀ ਸਮੱਸਿਆ ਵਧ ਸਕਦੀਏ

ਪਰ ਕੁਝ ਲੋਕਾਂ ਨੂੰ ਟਮਾਟਰ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਕੀ-ਕੀ ਨੁਕਸਾਨ ਹੋ ਸਕਦਾ ਹੈ।

photo

ਚੰਡੀਗੜ੍ਹ : ਟਮਾਟਰ ਤੁਹਾਨੂੰ ਹਰ ਮੌਸਮ ਵਿੱਚ ਆਸਾਨੀ ਨਾਲ ਮਿਲ ਜਾਣਗੇ। ਟਮਾਟਰ ਦੇ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਕੁਝ ਲੋਕ ਟਮਾਟਰ ਦਾ ਸੇਵਨ ਸਲਾਦ ਦੇ ਰੂਪ 'ਚ ਕਰਦੇ ਹਨ, ਕੁਝ ਲੋਕ ਇਸ ਨੂੰ ਸੂਪ, ਸਬਜ਼ੀ ਜਾਂ ਚਟਨੀ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ।

 ਵੈਸੇ ਤਾਂ ਟਮਾਟਰ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਮਾਸਪੇਸ਼ੀਆਂ ਦੇ ਦਰਦ ਨੂੰ ਠੀਕ ਕਰਨ ਅਤੇ ਭਾਰ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਕੁਝ ਕੁੜੀਆ ਟਮਾਟਰ ਦਾ ਸੇਵਨ ਆਪਣੇ ਚਿਹਰੇ ਤੇ ਨਿਖਾਰ ਲਿਓਣ ਲਈ ਕਰਦੀਆਂ ਹਨ,ਜਿਸ ਨਾਲ ਚਿਹਰਾ ਕੋਮਲ ਅਤੇ ਰੰਗ ਨਿਖਰਦਾ ਹੈ।

ਪਰ ਕੁਝ ਲੋਕਾਂ ਨੂੰ ਟਮਾਟਰ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਲੋਕਾਂ ਨੂੰ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਇਹ ਵੀ ਦੱਸਾਂਗੇ ਕਿ ਇਸ ਦੇ ਸੇਵਨ ਨਾਲ ਕੀ-ਕੀ ਨੁਕਸਾਨ ਹੋ ਸਕਦਾ ਹੈ।

 

ਜੋੜਾਂ ਦਾ ਦਰਦ

  ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ ਦੀ ਸਮੱਸਿਆ ਹੈ, ਉਨ੍ਹਾਂ ਲਈ ਟਮਾਟਰ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸ ਦੇ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਜਾਂ ਸੋਜ ਦੀ ਸਮੱਸਿਆ ਵਧ ਸਕਦੀ ਹੈ।

 

ਪਾਚਨ ਦੀ ਸਮੱਸਿਆ

 ਟਮਾਟਰ 'ਚ ਸਿਟਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ,ਜਿਸ ਦੇ ਕਾਰਨ ਪੇਟ 'ਚ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ। ਟਮਾਟਰ ਦਾ ਜ਼ਿਆਦਾ ਸੇਵਨ ਕਰਨ ਨਾਲ ਦਿਲ ਦੇ ਵਿੱਚ ਜਲਨ,ਪੇਟ 'ਚ ਗੈਸ ਦੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਲਈ ਟਮਾਟਰ ਦਾ ਸੇਵਨ ਘੱਟ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

fallback

ਦਸਤ ਦੀ ਸਮੱਸਿਆ

ਜੇ ਤੁਸੀਂ ਡਾਇਰੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਟਮਾਟਰ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਇਸ ਦੇ ਵਿੱਚ ਸਾਲਮੋਨੇਲਾ ਬੈਕਟੀਰੀਆ ਮੌਜੂਦ ਹੁੰਦਾ ਹੈ। ਜੋ ਡਾਇਰੀਆ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦਾ ਹੈ।

 

ਐਲਰਜੀ ਦੀ ਸਮੱਸਿਆ

 ਜਿਨ੍ਹਾਂ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੈ, ਉਹਨ੍ਹਾਂ ਨੂੰ ਟਮਾਟਰ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਟਮਾਟਰ ਦਾ ਜ਼ਿਆਦਾ ਸੇਵਨ ਕਰਨ ਨਾਲ ਚਮੜੀ ਦੀ ਐਲਰਜੀ,ਧੱਫੜ,ਚਿਹਰੇ 'ਤੇ ਸੋਜ ਅਤੇ ਅੱਖਾ ਤੇ ਸੋਜ,ਚਿਹਰੇ ਤੇ ਲਾਲ ਰੰਗ ਦੇ ਦਾਣੇ ਹੋ ਜਾਂਦੇ ਹ ਸਕਦੇ ਹਨ।

 

 

watch tv live

Trending news