Punjab News: ਪੁਲਿਸ ਨੇ ਵਿਧਾਇਕ ਦਾ ਸਟਿੱਕਰ ਲੱਗੀ ਗੱਡੀ ਤੇ ਅਸਲੇ ਸਮੇਤ ਨੌਜਵਾਨ ਕਾਬੂ
Advertisement
Article Detail0/zeephh/zeephh1888877

Punjab News: ਪੁਲਿਸ ਨੇ ਵਿਧਾਇਕ ਦਾ ਸਟਿੱਕਰ ਲੱਗੀ ਗੱਡੀ ਤੇ ਅਸਲੇ ਸਮੇਤ ਨੌਜਵਾਨ ਕਾਬੂ

Punjab News: ਭਰਤਗੜ੍ਹ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਦੀ ਗੱਡੀ ਉਤੇ ਐਮਐਲਏ ਦਾ ਸਟਿੱਕਰ ਲੱਗਾ ਹੋਇਆ ਸੀ। ਪੁਲਿਸ ਨੌਜਵਾਨ ਕੋਲੋਂ ਇੱਕ ਪਿਸਟਲ (ਦੇਸੀ) ਸਮੇਤ ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਕੀਤੇ ਹਨ।

Punjab News: ਪੁਲਿਸ ਨੇ ਵਿਧਾਇਕ ਦਾ ਸਟਿੱਕਰ ਲੱਗੀ ਗੱਡੀ ਤੇ ਅਸਲੇ ਸਮੇਤ ਨੌਜਵਾਨ ਕਾਬੂ

Punjab News: ਭਰਤਗੜ੍ਹ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਦੀ ਗੱਡੀ ਉਤੇ ਐਮਐਲਏ ਦਾ ਸਟਿੱਕਰ ਲੱਗਾ ਹੋਇਆ ਸੀ। ਪੁਲਿਸ ਨੌਜਵਾਨ ਕੋਲੋਂ ਇੱਕ ਪਿਸਟਲ (ਦੇਸੀ) ਸਮੇਤ ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਜਾਣਕਾਰੀ ਮੁਤਾਬਕ ਭਰਤਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 22 ਸਤੰਬਰ ਨੂੰ ਸਵੇਰੇ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਉਨ੍ਹਾਂ ਦੇ ਪੰਪ ਉਤੇ ਤੇਲ ਪਾਉਣ ਲਈ ਆਈ ਜਿਸ ਦਾ ਨੰਬਰ ਯੂਪੀ 32 ਐਮਟੀ 3335 ਹੈ ਜਿਸ ਉੱਤੇ ਐਮਐਲ ਦਾ ਸਟਿੱਕਰ ਵੀ ਲੱਗਾ ਹੋਇਆ ਸੀ ਤੇ ਗੱਡੀ ਦੇ ਕਾਲੇ ਸ਼ੀਸ਼ੇ ਕੀਤੇ ਹੋਏ ਸਨ।

ਚਾਲਕ ਆਪਣੀ ਗੱਡੀ ਵਿੱਚ ਤੇਲ ਪਵਾ ਕੇ ਪੈਸੇ ਦਿੱਤੇ ਬਿਨਾਂ ਆਪਣੀ ਗੱਡੀ ਮੌਕੇ ਤੋਂ ਭਜਾ ਕੇ ਲੈ ਗਿਆ। ਜਿਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਪੁਲਿਸ ਨੇ ਜਿਸ ਉਤੇ ਮੁਕੱਦਮਾ ਨੰਬਰ 78 ਮਿਤੀ 25.09.2023 ਅ/ਧ 379,406 ਹਿੰ:ਦੰ; ਥਾਣਾ ਕੀਰਤਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਸੀ।

ਚੌਂਕੀ ਭਰਤਗੜ੍ਹ ਦੀ ਅਗਵਾਈ ਹੇਠ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਮੁਕੱਦਮਾ ਦੀ ਤਫਤੀਸ਼ ਦੌਰਾਨ ਉਕਤ ਗੱਡੀ ਕਾਬੂ ਕਰਕੇ ਗੱਡੀ ਦੇ ਚਾਲਕ ਦੋਸ਼ੀ ਦਿਵਯਾਂਸ਼ ਸਿੰਘ ਪੁੱਤਰ ਇੰਦਰ ਪ੍ਰਤਾਪ ਸਿੰਘ ਵਾਸੀ ਪਿੰਡ ਛੋਟੀ ਹਰਾਈਆ ਪੋਸਟ ਭਵਰਨਾਥ ਜ਼ਿਲ੍ਹਾ ਆਜਮਗੜ੍ਹ ਯੂ.ਪੀ. ਹਾਲ ਵਾਸੀ # 1902, ਟਾਵਰ ਬੀ- 12. ਸੁਪਰ ਟੈਕ, ਈਕੋ ਵਿਲੇਜ-1 ਗਰੇਟਰ ਨੋਇਡਾ ਦਿੱਲੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : Amit Shah Punjab Visit Today LIVE Updates: ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਵਿੱਚ CM ਭਗਵੰਤ ਮਾਨ ਨੇ ਹਰਿਆਣਾ-ਰਾਜਸਥਾਨ ਨੂੰ ਪਾਈ ਝਾੜ

ਪੁਲਿਸ ਨੇ ਨੌਜਵਾਨ ਕੋਲੋਂ ਇੱਕ ਪਿਸਟਲ (ਦੇਸੀ) ਸਮੇਤ ਮੈਗਜ਼ੀਨ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਉਕਤ ਮੁਕੱਦਮਾ ਵਿੱਚ ਆਰਮਜ਼ ਐਕਟ ਦਾ ਵਾਧਾ ਕੀਤਾ ਗਿਆ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Arsh Dalla News: ਅਰਸ਼ ਡੱਲਾ ਨੂੰ ਲੈ ਕੇ NIA ਦਾ ਵੱਡਾ ਖੁਲਾਸਾ, ਕੈਨੇਡਾ ਤੋਂ ਚਲਾ ਰਿਹਾ ਸੀ ‘ਅੱਤਵਾਦੀ ਕੰਪਨੀ’

ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news