ਇੱਕ ਪਾਸੇ ਕੋਰੋਨਾ, ਦੂਜੇ ਪਾਸੇ H3N2 ਵਾਇਰਸ, ਜਾਣੋ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ
Advertisement
Article Detail0/zeephh/zeephh1612923

ਇੱਕ ਪਾਸੇ ਕੋਰੋਨਾ, ਦੂਜੇ ਪਾਸੇ H3N2 ਵਾਇਰਸ, ਜਾਣੋ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਖੰਘ-ਜ਼ੁਕਾਮ, ਗਲੇ ਦੀ ਜਲਣ, ਬੁਖਾਰ, ਉਲਟੀਆਂ, ਜੀਅ ਕੱਚਾ ਹੋਣਾ ਅਤੇ ਸਿਰ ਦਰਦ ਇਸ ਫਲੂ ਦੇ ਆਮ ਲੱਛਣ ਹਨ।

ਇੱਕ ਪਾਸੇ ਕੋਰੋਨਾ, ਦੂਜੇ ਪਾਸੇ H3N2 ਵਾਇਰਸ, ਜਾਣੋ ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ

Precautions for H3N2 virus and Covid-19 news: ਭਾਰਤ ਵਿੱਚ ਭਾਵੇਂ ਕਰੋਨਾ ਘੱਟ ਗਿਆ ਹੈ ਪਰ ਹੁਣ ਦੇਸ਼ ਵਿੱਚ ਇੱਕ ਨਵਾਂ ਵਾਇਰਸ ਫੈਲ ਰਿਹਾ ਹੈ ਜਿਸਦਾ ਨਾਮ ਹੈ H3N2। ਹੁਣ ਤੱਕ ਇਸ ਵਾਇਰਸ ਕਰਕੇ ਭਾਰਤ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਬਾਅਦ ਤਣਾਅ ਥੋੜ੍ਹਾ ਵੱਧ ਗਿਆ ਹੈ। 

ਦੱਸ ਦਈਏ ਕਿ ਡਾਕਟਰਾਂ ਦੇ ਮੁਤਾਬਕ, ਇਹ H3N2 ਇਨਫਲੂਐਂਜ਼ਾ ਏ ਦੀ ਉਪ ਕਿਸਮ ਹੈ। ਹੁਣ ਇਹ ਬਹੁਤ ਸਰਗਰਮ ਹੋ ਗਿਆ ਹੈ। ਸਿਹਤ ਮਾਹਿਰਾਂ ਅਨੁਸਾਰ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਫਲੂ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਮੌਸਮ 'ਚ ਬਦਲਾਅ ਕਾਰਨ H3N2 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਖੰਘ-ਜ਼ੁਕਾਮ, ਗਲੇ ਦੀ ਜਲਣ, ਬੁਖਾਰ, ਉਲਟੀਆਂ, ਜੀਅ ਕੱਚਾ ਹੋਣਾ ਅਤੇ ਸਿਰ ਦਰਦ ਇਸ ਫਲੂ ਦੇ ਆਮ ਲੱਛਣ ਹਨ। ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਇਸ ਵਾਇਰਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹੋ ਜਾੰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: Balkaur Singh Sidhu News: ਲਾਰੈਂਸ ਦੇ ਇੰਟਰਵਿਊ 'ਤੇ ਬਲਕੌਰ ਸਿੰਘ ਸਿੱਧੂ ਨੇ ਕਿਹਾ, ਸ਼ੁਭਦੀਪ ਦੇ ਅਕਸ ਨੂੰ ਢਾਹ ਲਿਆਉਣ ਲਈ ਹੋ ਰਹੇ ਯਤਨ

Precautions for H3N2 virus and Covid-19 news: ਖਤਰੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

  • ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ। ਹੱਥ ਧੋਣ ਲਈ ਸਾਬਣ ਅਤੇ ਪਾਣੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਵੀ ਕਰ ਸਕਦੇ ਹੋ।
  • ਖੰਘਦੇ ਜਾਂ ਛਿੱਕਦੇ ਸਮੇਂ ਚਿਹਰਾ ਢੱਕੋ। ਇਸ ਤੋਂ ਬਾਅਦ ਹੱਥਾਂ ਨੂੰ ਇਧਰ-ਉਧਰ ਲਗਾਉਣ ਦੀ ਬਜਾਏ ਜਲਦੀ ਹੀ ਸਾਬਣ ਨਾਲ ਧੋ ਲਓ।
  • ਆਪਣੇ ਚਿਹਰੇ ਨੂੰ ਅਕਸਰ ਛੂਹਣ ਤੋਂ ਬਚੋ। ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚੋ। ਅਜਿਹੀਆਂ ਥਾਵਾਂ ਨੂੰ ਛੂਹਣ ਤੋਂ ਬਚੋ, ਜਿਸ ਕਾਰਨ ਤੁਸੀਂ ਇਸ ਵਾਇਰਸ ਦਾ ਸ਼ਿਕਾਰ ਹੋ ਸਕਦੇ ਹੋ।
  • ਬਹੁਤ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ। ਬਿਮਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਮਾਸਕ ਪਹਿਨਦੇ ਰਹੋ, ਅਤੇ ਹੈਂਡ ਸੈਨੀਟਾਈਜ਼ਰ ਆਪਣੇ ਨਾਲ ਰੱਖੋ। ਕਿਸੇ ਵੀ ਵਿਅਕਤੀ ਨਾਲ ਹੱਥ ਮਿਲਾਉਣ ਤੋਂ ਬਚੋ।
  • ਆਪਣੀ ਪਾਣੀ ਦੀ ਬੋਤਲ, ਤੌਲੀਆ ਜਾਂ ਕੱਪੜੇ ਆਦਿ ਨੂੰ ਕਿਸੇ ਨਾਲ ਸਾਂਝਾ ਕਰਨ ਤੋਂ ਬਚੋ। ਆਪਣੇ ਆਪ ਨੂੰ ਹਾਈਡਰੇਟ ਰੱਖੋ। ਅਜਿਹੇ ਭੋਜਨ ਨੂੰ ਡਾਈਟ 'ਚ ਸ਼ਾਮਲ ਕਰੋ ਜੋ ਤੁਹਾਡੀ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। 

ਇਹ ਵੀ ਪੜ੍ਹੋ: Kotakpura Firing News: ਕੋਟਕਪੂਰਾ ਗੋਲੀ ਕਾਂਡ 'ਚ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ

(For more news apart from Precautions for H3N2 virus and Covid-19, stay tuned to Zee PHH)

Trending news