ਪੰਜਾਬ ਤੇ ਚੰਡੀਗੜ੍ਹ 'ਚ ਘੱਟ ਬਾਰਿਸ਼ ਦਾ ਟੁੱਟਿਆ ਰਿਕਾਰਡ, ਪੜ੍ਹੋ ਪੂਰੀ ਰਿਪੋਰਟ
Advertisement
Article Detail0/zeephh/zeephh1591720

ਪੰਜਾਬ ਤੇ ਚੰਡੀਗੜ੍ਹ 'ਚ ਘੱਟ ਬਾਰਿਸ਼ ਦਾ ਟੁੱਟਿਆ ਰਿਕਾਰਡ, ਪੜ੍ਹੋ ਪੂਰੀ ਰਿਪੋਰਟ

ਇਸ ਦੇ ਨਾਲ ਹੀ ਇਸ ਵਾਰ 13 ਫਰਵਰੀ ਨੂੰ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਸਭ ਤੋਂ ਠੰਢੀ ਰਾਤ ਰਹੀ ਹਾਲਾਂਕਿ ਇਸ ਦੌਰਾਨ 2012 ਦਾ ਰਿਕਾਰਡ ਨਹੀਂ ਟੁੱਟ ਸਕਿਆ। 

ਪੰਜਾਬ ਤੇ ਚੰਡੀਗੜ੍ਹ 'ਚ ਘੱਟ ਬਾਰਿਸ਼ ਦਾ ਟੁੱਟਿਆ ਰਿਕਾਰਡ, ਪੜ੍ਹੋ ਪੂਰੀ ਰਿਪੋਰਟ

Punjab and Chandigarh Weather Update news: ਪੰਜਾਬ ਅਤੇ ਚੰਡੀਗੜ੍ਹ ਵਿੱਚ ਘੱਟ ਬਾਰਿਸ਼ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪਿਛਲੇ 11 ਸਾਲਾਂ ਵਿੱਚ ਇਸ ਸਾਲ ਫਰਵਰੀ ਮਹੀਨੇ 'ਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਸ ਕਰਕੇ ਫਰਵਰੀ ਦੇ ਅੱਧ ਤੱਕ ਪੰਜਾਬ ਦੇ ਸ਼ਹਿਰਾਂ 'ਚ ਗਰਮੀ ਦੇਖਣ ਨੂੰ ਮਿਲ ਰਹੀ ਸੀ ਅਤੇ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। 

ਜੇਕਰ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਖੇਤਰਾਂ ਵਿੱਚ 11 ਸਾਲਾਂ ਬਾਅਦ ਸਭ ਤੋਂ ਘੱਟ ਬਾਰਿਸ਼ ਹੋਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇੱਕ ਦਹਾਕੇ ਤੋਂ ਸਮੁਚੇ ਪੰਜਾਬ ਵਿੱਚ ਫਰਵਰੀ ਦੇ ਮਹੀਨੇ 'ਚ ਔਸਤਨ ਮੀਂਹ ਪੈਂਦਾ ਰਿਹਾ ਹਾਲਾਂਕਿ ਇਸ ਵਾਰ ਮੌਸਮ ਉਲਟ ਰਿਹਾ ਹੈ। ਜੇਕਰ ਪਿਛਲੇ 11 ਸਾਲਾਂ ਵਿੱਚ ਫਰਵਰੀ ਦੇ ਮੀਂਹ ਦੇ ਸਿਲਸਿਲੇ ਨੂੰ ਵੇਖੀਏ ਤਾਂ 2013 ਵਿੱਚ 137.1 ਮਿਲੀਮੀਟਰ, 2014 ਵਿੱਚ 20.3, 2015 ਵਿੱਚ 31.3, 2016 ਵਿੱਚ 6, 2017 ਵਿੱਚ 3, 2018 ਵਿੱਚ 13.3, 2019 ਵਿੱਚ 72.1, 2020 'ਚ 7.3, 2021 ਵਿੱਚ 2.7 ਅਤੇ 2022 ਵਿੱਚ 22.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: LPG Cylinder Price Hike: ਆਮ ਆਦਮੀ ਨੂੰ ਝਟਕਾ! ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਹੋਇਆ ਵਾਧਾ

ਇਸੇ ਤਰ੍ਹਾਂ ਇਸ ਸਾਲ ਫਰਵਰੀ ਦੇ ਮਹੀਨੇ 'ਚ ਸਭ ਤੋਂ ਘੱਟ ਬਾਰਿਸ਼ ਹੋਈ, ਜੋ ਕਿ ਆਪਣੇ ਆਪ 'ਚ ਇੱਕ ਰਿਕਾਰਡ ਹੈ। ਇਸ ਵਾਰ ਫਰਵਰੀ 'ਚ ਘੱਟੋ-ਘੱਟ ਬਾਰਿਸ਼ 0.1 ਮਿਲੀਮੀਟਰ ਰਹੀ।

ਇਸ ਦੇ ਨਾਲ ਹੀ ਇਸ ਵਾਰ 13 ਫਰਵਰੀ ਨੂੰ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਸਭ ਤੋਂ ਠੰਢੀ ਰਾਤ ਰਹੀ ਹਾਲਾਂਕਿ ਇਸ ਦੌਰਾਨ 2012 ਦਾ ਰਿਕਾਰਡ ਨਹੀਂ ਟੁੱਟ ਸਕਿਆ। ਇਸ ਦੌਰਾਨ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸ਼ਰਮਾ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਇਸ ਵਾਰ ਫਰਵਰੀ ਵਿੱਚ ਸਭ ਤੋਂ ਘੱਟ ਮੀਂਹ ਪੈਣ ਦਾ ਰਿਕਾਰਡ ਬਣਿਆ ਹੈ। 

ਇਹ ਵੀ ਪੜ੍ਹੋ: ਇਸ ਦੇਸ਼ 'ਚ ਲੋਕਾਂ ਨੂੰ ਲੱਗਾ ਮਹਿੰਗਾਈ ਦਾ ਵੱਡਾ ਝਟਕਾ; ਚਿਕਨ-ਮਟਨ ਤੋਂ ਜਿਆਦਾ ਪਿਆਜ਼ ਹੋਇਆ ਮਹਿੰਗਾ!

(For more news apart from Punjab and Chandigarh Weather Update, stay tuned to Zee PHH)

Trending news