Bathinda News: ਅਣਪਛਾਤੇ ਵਿਅਕਤੀਆਂ ਨੇ PRTC ਬੱਸ ਨੂੰ ਰੋਕ ਕੇ ਕੀਤੀ ਭੰਨਤੋੜ! ਕੰਡਕਟਰ ਦਾ ਬੈਗ ਲੈ ਕੇ ਹੋਏ ਫਰਾਰ
Advertisement
Article Detail0/zeephh/zeephh1831138

Bathinda News: ਅਣਪਛਾਤੇ ਵਿਅਕਤੀਆਂ ਨੇ PRTC ਬੱਸ ਨੂੰ ਰੋਕ ਕੇ ਕੀਤੀ ਭੰਨਤੋੜ! ਕੰਡਕਟਰ ਦਾ ਬੈਗ ਲੈ ਕੇ ਹੋਏ ਫਰਾਰ

Bathinda PRTC Bus Vandalized News: ਇਸ ਦੇ ਨਾਲ ਹੀ ਕੰਡਕਟਰ ਦਾ ਬੈਗ ਜਿਸ ਵਿਚ ਪੈਸੇ ਅਤੇ ਟਿਕਟ ਸੀ, ਖੋਹ ਲਿਆ ਗਿਆ। ਇਸ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bathinda News: ਅਣਪਛਾਤੇ ਵਿਅਕਤੀਆਂ ਨੇ PRTC ਬੱਸ ਨੂੰ ਰੋਕ ਕੇ ਕੀਤੀ ਭੰਨਤੋੜ! ਕੰਡਕਟਰ ਦਾ ਬੈਗ ਲੈ ਕੇ ਹੋਏ ਫਰਾਰ

Bathinda PRTC Bus Vandalized News: ਬਠਿੰਡਾ ਦੇ ਪਿੰਡ ਬਾਹਮਣ ਦੀਵਾਨਾ ਨੇੜੇ ਸ਼ੁੱਕਰਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਪੀਆਰਟੀਸੀ ਦੀ ਬੱਸ (PRTC Bus) ਨੂੰ ਰੋਕ ਕੇ ਉਸ ਦੀ ਭੰਨਤੋੜ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਰੋਕ ਕੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਪੀਆਰਟੀਸੀ ਯੂਨੀਅਨ ਨੂੰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਪਿੰਡ ਬਾਹਮਣ ਦੀਵਾਨਾ ਦੇ ਨੌਜਵਾਨ ਸਨ ਜੋ ਬੱਸ ਨਾ ਰੋਕਣ ਕਾਰਨ ਗੁੱਸੇ ਵਿੱਚ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Kargil Blast News: ਕਾਰਗਿਲ ਦੇ ਕਬਾੜੀ ਨਾਲਾ 'ਚ ਹੋਇਆ ਵੱਡਾ ਧਮਾਕਾ, 2 ਲੋਕਾਂ ਦੀ ਮੌਤ ਅਤੇ 10 ਜ਼ਖ਼ਮੀ

ਇਸ ਦੇ ਨਾਲ ਹੀ ਪੀ.ਆਰ.ਟੀ.ਸੀ ਬੱਸ ਚਾਲਕਾਂ ਨੇ ਵੀ ਮੌਕੇ 'ਤੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੱਸ 'ਤੇ ਹਮਲਾ ਕਰਨ ਤੋਂ ਬਾਅਦ ਅਣਪਛਾਤੇ ਲੋਕਾਂ ਨੇ ਕੰਡਕਟਰ ਤੋਂ ਉਸ ਦਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਬਠਿੰਡਾ ਤੋਂ ਮਲੋਟ ਜਾ ਰਹੀ ਬੱਸ ਜਦੋਂ ਪਿੰਡ ਬਾਹਮਣ ਦੀਵਾਨਾ ਨੇੜੇ ਪੁੱਜੀ ਤਾਂ ਪੀਆਰਟੀਸੀ ਨੇ ਬੱਸ ਨੂੰ ਰੋਕਿਆ ਨਹੀਂ, ਜਿਸ ਕਾਰਨ ਪਿੰਡ ਦੇ ਬੱਸ ਅੱਡੇ ਕੋਲ ਖੜ੍ਹੇ ਨੌਜਵਾਨਾਂ ਨੇ ਬੱਸ ਨੂੰ ਰੋਕਣ ਦਾ ਇਸ਼ਾਰਾ ਕੀਤਾ।

ਪਰ ਬੱਸ ਡਰਾਈਵਰ ਨਾ ਰੁਕਿਆ ਤਾਂ ਇਸ ਤੋਂ ਗੁੱਸੇ 'ਚ ਆਏ ਪਿੰਡ ਦੇ ਨੌਜਵਾਨਾਂ ਨੇ ਪੀ.ਆਰ.ਟੀ.ਸੀ ਬੱਸ ਨੂੰ ਘੇਰ ਲਿਆ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਕੰਡਕਟਰ ਦਾ ਬੈਗ ਜਿਸ ਵਿਚ ਪੈਸੇ ਅਤੇ ਟਿਕਟ ਸੀ, ਖੋਹ ਲਿਆ। ਇਸ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਗਿਆ।

ਹਮਲਾਵਰ ਬੱਸ ਦੀ ਭੰਨਤੋੜ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਸ਼ੁੱਕਰਵਾਰ ਦੇਰ ਸ਼ਾਮ ਵਾਪਰੀ ਇਸ ਘਟਨਾ ਤੋਂ ਬਾਅਦ ਪੀ.ਆਰ.ਟੀ.ਸੀ ਬੱਸ ਦੇ ਡਰਾਈਵਰ ਨੇ ਪੁਲਿਸ ਅਤੇ ਪੀ.ਆਰ.ਟੀ.ਸੀ ਯੂਨੀਅਨ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਹੋਰ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਨਾਅਰੇਬਾਜ਼ੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਬਠਿੰਡਾ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Tarn Taran Murder News: ਪਿਓ ਨੇ 3 ਸਾਲ ਦੇ ਬੇਟੇ ਦਾ ਗਲਾ ਘੁੱਟ ਕੇ ਕੀਤਾ ਕਤਲ ਫਿਰ ਸੁੱਟਿਆ ਨਹਿਰ 'ਚ, ਜਾਣੋ ਪੂਰਾ ਮਾਮਲਾ
 

Trending news