Punjab Floods 2023: ਪੰਜਾਬ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੀ ਕੇਂਦਰੀ ਟੀਮ!
Advertisement
Article Detail0/zeephh/zeephh1815375

Punjab Floods 2023: ਪੰਜਾਬ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੀ ਕੇਂਦਰੀ ਟੀਮ!

Punjab Floods 2023: ਪੰਜਾਬ ਵਿੱਚ ਜੁਲਾਈ ਦੇ ਮਹੀਨੇ ਵਿੱਚ ਪਏ ਭਾਰੀ ਮੀਂਹ ਕਰਕੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ ਅਤੇ ਸੂਬੇ ਨੂੰ ਕਾਫੀ ਨੁਕਸਾਨ ਵੀ ਹੋਇਆ ਸੀ।  

 

Punjab Floods 2023: ਪੰਜਾਬ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੀ ਕੇਂਦਰੀ ਟੀਮ!

Punjab Floods 2023 Inspection by Centre news: ਪੰਜਾਬ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਦੀ ਸੱਤ ਮੈਂਬਰੀ ਟੀਮ ਨੇ ਅੱਜ ਯਾਨੀ 8 ਅਗਸਤ 2023 ਨੂੰ ਮੁਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡਾਂ ਆਲਮਗੀਰ ਅਤੇ ਟਿਵਾਣਾ ਤੋਂ ਆਪਣਾ ਦੌਰਾ ਸ਼ੁਰੂ ਕੀਤਾ। ਇਸ ਮੌਕੇ ਡੀਸੀ ਮੁਹਾਲੀ ਆਸ਼ਿਕਾ ਜੈਨ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। 

ਇਸ ਦੌਰਾਨ ਕੇਂਦਰੀ ਟੀਮ ਨੂੰ ਸੂਚਿਤ ਕੀਤਾ ਗਿਆ ਕਿ ਭਾਰੀ ਮੀਂਹ ਅਤੇ ਘੱਗਰ ਨਦੀ ਦਾ ਬੰਨ੍ਹ ਟੁੱਟਣ ਕਾਰਨ ਮੁਹਾਲੀ ਦੇ ਡੇਰਾਬੱਸੀ ਇਲਾਕੇ ਵਿੱਚ ਭਾਰੀ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਇੱਥੇ ਕੋਈ ਵੱਡੇ ਸੁਧਾਰ ਨਹੀਂ ਹੋਏ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਵੀ ਬਹੁਤ ਮਾੜੀ ਹੈ।

ਡੇਰਾਬੱਸੀ ਦੇ ਪਿੰਡ ਖਜੂਰ ਮੰਡੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਕੰਧਾਂ ਢਹਿ ਗਈਆਂ ਹਨ ਅਤੇ ਕਈ ਥਾਵਾਂ 'ਤੇ ਪਾਣੀ ਖੜ੍ਹਿਆ ਹੋਇਆ ਹੈ। ਇਸ ਸਕੂਲ ਦੇ ਕਮਰੇ ਰੇਤ ਨਾਲ ਭਰੇ ਪਏ ਹਨ, ਜਿਸ ਦੀ ਸਫਾਈ ਕਰਵਾ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਆਲੇ-ਦੁਆਲੇ ਅਜੇ ਤੱਕ ਸਾਫ ਨਹੀਂ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਕੂਲੀ ਕਿਤਾਬਾਂ ਤੋਂ ਲੈ ਕੇ ਮਿਡ-ਡੇ-ਮੀਲ ਦੇ ਰਾਸ਼ਨ ਅਤੇ ਬੱਚਿਆਂ ਦਾ ਸਾਮਾਨ ਪੂਰੀ ਤਰ੍ਹਾਂ ਖ਼ਰਾਬ ਹੋ ਗਏ ਸਨ। ਪੰਚਾਇਤ ਵੱਲੋਂ ਵੀ ਮਨਰੇਗਾ ਦੀ ਲੇਬਰ ਨਾਲ ਸਕੂਲ ਦੇ ਆਲੇ-ਦੁਆਲੇ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਹਾਲਾਂਕਿ ਕਮਰਿਆਂ ਦੇ ਅੰਦਰ ਅਜੇ ਵੀ ਕਾਫੀ ਸਫ਼ਾਈ ਹੋਣੀ ਬਾਕੀ ਹੈ।

ਡੇਰਾਬੱਸੀ 'ਚ ਘੱਗਰ ਦਰਿਆ ਨਾਲ ਲੱਗਦੇ ਪਿੰਡ ਵਿੱਚ ਨਦੀ ਦਾ ਬੰਨ੍ਹ ਟੁੱਟਣ ਕਰਕੇ ਕਾਫੀ ਨੁਕਸਾਨ ਹੋਇਆ ਸੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤ ਦਿਨੀਂ ਇੱਕ ਬਿਆਨ ਵਿੱਚ ਕਿਹਾ ਕਿ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਅਸੀਂ ਵਚਨਬੱਧ ਹਾਂ… ਜਿੱਥੇ ਝੋਨਾ ਦੁਬਾਰਾ ਵੀ ਲੱਗਿਆ ਉਹਦੇ ਪੈਸੇ ਵੀ ਦੇਵਾਂਗੇ… ਦਿਹਾੜੀਆਂ ਸਮੇਤ ਜਾਨ-ਮਾਲ ਪਸ਼ੂਆਂ ਤੇ ਜਾਨਵਰਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕਰਾਂਗੇ…"

ਇਹ ਵੀ ਪੜ੍ਹੋ: Punjab News: ਪੰਜਾਬ 'ਚ ਬੱਸਾਂ ਦਾ ਚੱਕਾ ਜਾਮ; 3 ਦਿਨ ਨਹੀਂ ਚੱਲਣਗੀਆਂ ਬੱਸਾਂ

ਇਹ ਵੀ ਪੜ੍ਹੋ: Punjab Floods 2023: ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਗਿਰਦਾਵਰੀ ਤੇ ਮੁਆਵਜ਼ੇ 'ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

(For more news apart from Punjab Floods 2023 Inspection by Centre news, stay tuned to Zee PHH)

Trending news