Punjab Jails AI Cameras:ਪੰਜਾਬ ਦੀਆਂ ਜੇਲ੍ਹਾਂ AI ਕੈਮਰਿਆਂ ਨਾਲ ਲੈਸ, ਕੈਦੀਆਂ ਦੀ ਹਰ ਹਰਕਤ ਹੋਵੇਗੀ ਰਿਕਾਰਡ
Advertisement
Article Detail0/zeephh/zeephh2083853

Punjab Jails AI Cameras:ਪੰਜਾਬ ਦੀਆਂ ਜੇਲ੍ਹਾਂ AI ਕੈਮਰਿਆਂ ਨਾਲ ਲੈਸ, ਕੈਦੀਆਂ ਦੀ ਹਰ ਹਰਕਤ ਹੋਵੇਗੀ ਰਿਕਾਰਡ

Punjab Jail News: ਜੇਲ੍ਹ ਵਿੱਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੇਸ ਸਮੇਤ ਬੈਰਕਾਂ ਵਿੱਚੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਾਰਨ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਫਟਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Punjab Jails AI Cameras:ਪੰਜਾਬ ਦੀਆਂ ਜੇਲ੍ਹਾਂ AI ਕੈਮਰਿਆਂ ਨਾਲ ਲੈਸ, ਕੈਦੀਆਂ ਦੀ ਹਰ ਹਰਕਤ ਹੋਵੇਗੀ ਰਿਕਾਰਡ

Punjab Jails AI Cameras: ਪੰਜਾਬ ਦੀਆਂ ਜੇਲ੍ਹਾਂ 'ਚ ਪੰਜਾਬ ਪੁਲਿਸ ਹੁਣ ਕੈਦੀਆਂ ਅਤੇ ਸ਼ੱਕੀ ਗਤੀਵਿਧੀਆਂ 'ਤੇ ਸਿੱਧੀ ਨਜ਼ਰ ਰੱਖੇਗੀ। ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਨੂੰ ਇਸ ਸਬੰਧੀ ਤੁਰੰਤ ਅਲਰਟ ਮਿਲ ਜਾਵੇਗਾ। ਦਰਅਸਲ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੇ ਪਾਏ ਜਾਣ ਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਹੁਣ ਜੇਲ੍ਹਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਲੈਸ ਕੈਮਰੇ ਲਗਾਏਗੀ।

ਇਸ ਤੋਂ ਬਾਅਦ ਪੁਲਿਸ ਸਮੇਂ ਸਿਰ ਉਸ ਨੂੰ ਰੋਕਣ ਲਈ ਯੋਗ ਕਦਮ ਚੁੱਕ ਸਕੇਗੀ। ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਘੇਰਾ ਮਜ਼ਬੂਤ ​​ਕਰਨ ਲਈ ਇਸ ਪ੍ਰਾਜੈਕਟ ਰਾਹੀਂ ਇਹ ਸੰਭਵ ਹੋਣ ਜਾ ਰਿਹਾ ਹੈ। ਇਸ ਤਹਿਤ ਪੁਲਿਸ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਸੀਸੀਟੀਵੀ ਕੈਮਰੇ ਲਗਾਉਣ ਦੇ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਅਗਲੇ ਸਾਲ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਇੱਕ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ ਅੱਗੇ ਵਧੇਗਾ, ਜਦਕਿ ਪੁਲਿਸ ਇਸ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। 

ਇਹ ਵੀ ਪੜ੍ਹੋ: Punjab Jail News: AI ਕੈਮਰਿਆਂ ਨਾਲ ਲੈਸ ਹੋਵੇਗੀ ਪੰਜਾਬ ਦੀਆਂ ਜੇਲ੍ਹਾਂ, ਕੈਦੀਆਂ ਦੀ ਹਰ ਹਰਕਤ ਹੋਵੇਗੀ ਰਿਕਾਰਡ 

ਕੈਦੀਆਂ ਦੀ ਅਜਿਹੀ ਨਿਗਰਾਨੀ ਕਰਨ ਵਾਲਾ ਪੰਜਾਬ ਦੇਸ਼ ਦਾ ਦੂਜਾ ਸੂਬਾ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਦੀ ਵਡੋਦਰਾ ਜੇਲ੍ਹ ਵਿੱਚ ਕੈਦੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਜੇਲ੍ਹ ਦੇ ਅਹਾਤੇ ਵਿੱਚ ਏਆਈ ਅਧਾਰਤ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ। ਹੁਣ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਪੰਜਾਬ ਦੀਆਂ ਅੱਠ ਜੇਲ੍ਹਾਂ ਵਿੱਚ ਇਸ ਸਬੰਧੀ ਕੰਮ ਚੱਲ ਰਿਹਾ ਹੈ। ਜੇਕਰ ਕੋਈ ਵੀ ਵਸਤੂ ਜੇਲ ਦੀ ਚਾਰਦੀਵਾਰੀ ਜਾਂ ਬੈਰਕਾਂ ਦੇ ਬਾਹਰ ਜਾਂ ਆਲੇ ਦੁਆਲੇ ਸੁੱਟੀ ਜਾਂਦੀ ਹੈ ਤਾਂ ਤੁਰੰਤ ਅਲਾਰਮ ਵੱਜ ਜਾਵੇਗਾ। ਇਸ ਨਾਲ ਜੇਲ੍ਹ ਵਿੱਚ ਹਰ ਕੈਦੀ ’ਤੇ ਨਜ਼ਰ ਰੱਖਣੀ ਆਸਾਨ ਹੋ ਜਾਵੇਗੀ।

ਇਹ ਵੀ ਪੜ੍ਹੋ:  Ludhiana News: ਪੁਲਿਸ ਨੂੰ ਲੁੱਟ ਦੀ ਵਾਰਦਾਤ ਦਿਖਾਉਣ ਆਇਆ ਸੀ ਨੌਜਵਾਨ, ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, ASI ਦੀਆਂ ਟੁੱਟੀਆਂ ਪਸਲੀਆਂ 

ਪੰਜਾਬ ਪੁਲਿਸ ਲੁਧਿਆਣਾ ਵਿੱਚ ਨਵੀਂ ਉੱਚ ਸੁਰੱਖਿਆ ਵਾਲੀ ਜੇਲ੍ਹ ਬਣਾਉਣ ਜਾ ਰਹੀ ਹੈ। ਇਸ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਜੇਲ੍ਹ ਲੁਧਿਆਣਾ ਦੇ ਗੋਰਸੀਆ ਕਾਦਰ ਬਖਸ਼ ਪਿੰਡ ਵਿੱਚ ਬਣਾਈ ਜਾਵੇਗੀ। ਇਸ ਵਿੱਚ ਅਪਰਾਧੀਆਂ ਨੂੰ ਵਿਸ਼ੇਸ਼ ਬੈਰਕਾਂ ਵਿੱਚ ਰੱਖਿਆ ਜਾਵੇਗਾ। ਜੇਲ੍ਹ ਵਿੱਚ ਬੰਦ ਕੈਦੀਆਂ ਦੀ ਸੁਣਵਾਈ ਵੀ ਜੇਲ੍ਹ ਵਿੱਚੋਂ ਹੀ ਹੋਵੇਗੀ। ਇਸ ਦੇ ਲਈ ਜੇਲ੍ਹ ਵਿੱਚ ਤਕਨੀਕੀ ਤੌਰ ’ਤੇ ਲੈਸ ਚੈਂਬਰ ਬਣਾਏ ਜਾ ਰਹੇ ਹਨ।

 

Trending news