Punjab Kidney Scandal News: ਕਿਡਨੀ ਟਰਾਂਸਪਲਾਂਟ ਦੇ 35 ਕੇਸਾਂ ਵਿੱਚੋਂ 28 ਦੀ ਜਾਂਚ ਐਸਆਈਟੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 7 ਕੇਸ ਫਰਜ਼ੀ ਪਾਏ ਗਏ ਹਨ, ਜਦੋਂ ਕਿ 7 ਕੇਸਾਂ ਦੀ ਜਾਂਚ ਪੈਂਡਿੰਗ ਹੈ। ਹੁਣ ਤੱਕ ਸਾਹਮਣੇ ਆਏ ਸੱਤ ਮਾਮਲਿਆਂ ਵਿੱਚ ਜਲੰਧਰ, ਲੁਧਿਆਣਾ, ਕੁਰੂਕਸ਼ੇਤਰ, ਬਨੂੜ, ਮੇਰਠ, ਬਰੇਲੀ ਅਤੇ ਸਿਰਸਾ ਦੇ ਲੋਕ ਸ਼ਾਮਲ ਹਨ।
Trending Photos
Punjab Kidney Scandal News: ਪੰਜਾਬ ਵਿੱਚ ਕਿਡਨੀ ਟਰਾਂਸਪਲਾਂਟ ਨੂੰ ਲੈ ਕੇ ਆਏ ਦਿਨ ਨਵੇਂ ਕੇਸ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਜ਼ਿਲ੍ਹਾ ਮੁਹਾਲੀ ਦੇ ਕਸਬਾ ਡੇਰਾਬੱਸੀ ਵਿੱਚ ਕਿਡਨੀ ਸਕੈਮ (Punjab Kidney Scandal) ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗੰਵਤ ਮਾਨ ਵੱਲੋਂ ਉੱਚ ਪੱਧਰੀ ਜਾਂਚ ਲਈ ਡੀਸੀ ਮੁਹਾਲੀ ਨੂੰ ਆਦੇਸ਼ ਦਿੱਤੇ ਗਏ ਸਨ। ਇਸ 'ਤੇ ਕਾਰਵਾਈ ਕਰਦੇ ਹੋਏ ਡੀਸੀ ਮੁਹਾਲੀ ਵੱਲੋਂ ਐਸ ਡੀ ਐਮ ਡੇਰਾਬਸੀ, ਦੇ ਉੱਚ ਅਧਿਕਾਰੀ ਨਾਲ ਇੱਕ ਸੀਟ ਦਾ ਗਠਨ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਐਸਐਸਪੀ ਮੁਹਾਲੀ ਵੱਲੋਂ ਐਸ ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਏ ਐਸ ਪੀ ਡਾਕਟਰ ਦਰਪਣ ਆਲੂਵਾਲੀਆ ਅਤੇ ਐਸਐਚਓ ਡੇਰਾਬੱਸੀ ਵੱਖਰੀ ਸੀਟ ਦਾ ਗਠਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੇਂਟ ਵੱਲੋਂ ਜਾਂਚ ਕਰਦੇ ਹੋਏ ਇਸ ਗੱਲ ਦੇ ਖੁਲਾਸੇ ਕੀਤੇ ਗਏ ਹਨ ਕਿ ਪਿੰਡ ਇੰਟਰਨੈਸ਼ਨਲ ਹਸਪਤਾਲ ਡੇਰਾਬੱਸੀ ਵਿੱਚ ਛੇ ਨਵੇਂ ਕੇਸਾਂ ਦਾ ਖੁਲਾਸਾ ਹੋਇਆ ਹੈ ਜਿਨ੍ਹਾਂ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਉੱਤੇ ਕਿਡਨੀਆ ਦਿੱਤੀਆ ਗਈਆਂ ਜਿਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਇੰਡਸ ਇੰਟਰਨੈਸ਼ਨਲ ਹਸਪਤਾਲ ਡੇਰਾਬਸੀ ਵਿਖੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ: India Weather Updates: ਦੇਸ਼ ਭਰ 'ਚ ਚੜ੍ਹਿਆ ਪਾਰਾ; ਕਈ ਸੂਬੇ ਲੂ ਦੀ ਲਪੇਟ 'ਚ, ਐਡਵਾਈਜ਼ਰੀ ਜਾਰੀ
ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਇਸ ਕਿਡਨੀ ਸਕੈਮ ਬਾਰੇ ਤਾਂ ਇਸ ਦਾ ਖੁਲਾਸਾ ਇੱਕ ਕਿਡਨੀ ਡੋਨਰ ਵੱਲੋਂ 18 ਮਾਰਚ ਸ਼ੁਰੂ ਕੀਤਾ ਗਿਆ ਸੀ। ਉਸ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਕਿਡਨੀ ਛੱਡ ਕੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਗਈ ਹੈ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਨੂੰ ਜਬਰੀ ਹਸਪਤਾਲ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਜਿਸ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਿਰਸਾ ਨਿਵਾਸੀ ਨੂੰ ਹਸਪਤਾਲ ਪ੍ਰਸ਼ਾਸਨ ਤੋਂ ਛੁਡਵਾਇਆ ਅਤੇ ਕਿਡਨੀ ਸਕੈਮ ਵਿਚ ਹਸਪਤਾਲ ਪ੍ਰਸ਼ਾਸਨ ਦੇ ਕੁਆਰਡੀਨੇਟਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਿਡਨੀ ਟਰਾਂਸਪਲਾਂਟ ਦੇ 35 ਕੇਸਾਂ ਵਿੱਚੋਂ 28 ਦੀ ਜਾਂਚ ਐਸਆਈਟੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 7 ਕੇਸ ਫਰਜ਼ੀ ਪਾਏ ਗਏ ਹਨ, ਜਦੋਂ ਕਿ 7 ਕੇਸਾਂ ਦੀ ਜਾਂਚ ਪੈਂਡਿੰਗ ਹੈ। ਹੁਣ ਤੱਕ ਸਾਹਮਣੇ ਆਏ ਸੱਤ ਮਾਮਲਿਆਂ ਵਿੱਚ ਜਲੰਧਰ, ਲੁਧਿਆਣਾ, ਕੁਰੂਕਸ਼ੇਤਰ, ਬਨੂੜ, ਮੇਰਠ, ਬਰੇਲੀ ਅਤੇ ਸਿਰਸਾ ਦੇ ਲੋਕ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ ਜਸਕੰਵਲ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਮਾਮਲਿਆਂ ਵਿੱਚ ਗੁਰਦਾ ਦਾਨ ਕਰਨ ਵਾਲੇ ਨੂੰ ਉਸਦਾ ਰਿਸ਼ਤੇਦਾਰ ਐਲਾਨਣ ਲਈ ਤਿਆਰ ਕੀਤੇ ਗਏ ਸਾਰੇ ਦਸਤਾਵੇਜ਼ ਜਾਅਲੀ ਸਨ। ਉਨ੍ਹਾਂ ਕਿਹਾ ਕਿ 8 ਕੇਸਾਂ ਵਿੱਚੋਂ ਕੁਝ ਹੋਰ ਫਰਜ਼ੀ ਕੇਸ ਸਾਹਮਣੇ ਆ ਸਕਦੇ ਹਨ।
(ਮਨੀਸ਼ ਸ਼ੰਕਰ ਦੀ ਰਿਪੋਰਟ)