Punjab Weather News: ਅਧਿਐਨ ਦਰਸਾਉਂਦਾ ਹੈ ਕਿ ਮਾਨਸੂਨ ਦੀ ਮਿਆਦ ਪਿਛਲੇ ਦੋ ਦਹਾਕਿਆਂ ਵਿੱਚ ਪ੍ਰਤੀ ਸਾਲ 0.8 ਦਿਨ ਵਧੀ ਹੈ। ਹਾਲਾਂਕਿ ਬਾਰਿਸ਼ ਦੀ ਦਰ ਘਟੀ ਹੈ।
Trending Photos
Punjab Weather News: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਇੱਕ ਹਫ਼ਤੇ ਬਾਅਦ ਵੀ ਜਾਰੀ ਹੈ। ਭਾਵੇਂ ਮੌਸਮ ਹੁਣ ਖੁਲ੍ਹਣਾ ਸ਼ੁਰੂ ਹੋ ਗਿਆ ਹੈ ਪਾਰ ਹੜ੍ਹ ਵੱਲੋਂ ਮਚਾਈ ਗਈ ਤਬਾਹੀ ਤੋਂ ਉਭਰ ਪਾਉਣਾ ਲੋਕਾਂ ਲਈ ਇੱਕ ਵੱਡੀ ਮੁਸ਼ਕਿਲ ਬਣੀ ਹੋਈ ਹੈ। ਇਸ ਦੌਰਾਨ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅੱਜ ਯਾਨੀ ਮੰਗਲਵਾਰ ਨੂੰ ਸਵੇਰੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਦੇ ਨੇੜਲੇ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ। ਇੱਥੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ।
ਅਜਿਹੇ 'ਚ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪੰਜਾਬ 'ਚ ਪਿਛਲੇ 2 ਦਹਾਕਿਆਂ 'ਚ ਮਾਨਸੂਨ ਦੇ ਪੈਟਰਨ 'ਚ ਕਾਫੀ ਬਦਲਾਅ ਦੇਖਇਆ ਗਿਆ ਹੈ। ਇਸ ਤੋਂ ਇਲਾਵਾ, ਮੀਂਹ ਦੀ ਮਾਤਰਾ ਵਿੱਚ ਉੱਚ ਪਰਿਵਰਤਨ ਕਰਕੇ ਪੰਜਾਬ ਨੂੰ "ਪਾਣੀ ਦੀ ਘਾਟ ਵਾਲੇ ਮਾਰੂਥਲ" ਵੱਲ ਪਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਖੇਤੀ-ਜਲਵਾਯੂ ਖੇਤਰਾਂ ਵਿੱਚ ਮਾਨਸੂਨ ਦੇ ਬਦਲਦੇ ਪੈਟਰਨ 'ਤੇ ਇੱਕ ਅਧਿਐਨ ਪਾਇਆ ਗਿਆ ਹੈ ਜਿਹੜਾ ਕਿ IMD ਦੇ ਜਰਨਲ 'ਮੌਸਮ' 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab News: ਗੈਂਗਸਟਰ ਭਗਵਾਨਪੁਰੀਆ ਦਾ ਸ਼ੂਟਰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ; ਅੰਮ੍ਰਿਤਸਰ ਬਾਈਪਾਸ 'ਤੇ ਕੀਤੀ ਸੀ ਫਾਇਰਿੰਗ
ਅਧਿਐਨ ਦੇ ਮੁਤਾਬਕ ਮਾਨਸੂਨ ਦੀ ਮਿਆਦ ਬੀਤੇ ਦੋ ਦਹਾਕਿਆਂ ਵਿੱਚ ਪ੍ਰਤੀ ਸਾਲ 0.8 ਦਿਨ ਵਧੀ ਹੈ, ਜਦਕਿ ਮੀਂਹ ਦੀ ਦਰ ਘਟੀ ਹੈ। ਮਾਨਸੂਨ ਵਿਸ਼ਲੇਸ਼ਣ (ਪੰਜ ਦਹਾਕਿਆਂ ਲਈ) ਪ੍ਰਤੀ ਸਾਲ 0.7 ਮਿਲੀਮੀਟਰ ਦੀ ਦਰ ਨਾਲ ਮੀਂਹ ਵਿੱਚ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ, ਜਿਸਦਾ ਕਾਰਨ ਉੱਤਰ-ਪੂਰਬੀ ਸੂਬਿਆਂ ਵਿੱਚ ਮੀਂਹ ਵਿੱਚ ਆਈ ਕਮੀ ਨੂੰ ਦੱਸਿਆ ਜਾ ਰਿਹਾ ਹੈ।
ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੀ ਸਰਬਜੋਤ ਕੌਰ ਦੁਆਰਾ ਕੀਤੇ ਗਏ ਲੰਮੀ ਅਧਿਐਨ ਵਿੱਚ ਕਿਹਾ ਗਿਆ ਕਿ ਚਾਰ ਮਹੀਨਿਆਂ ਦੌਰਾਨ ਮਾਨਸੂਨ ਦੌਰਾਨ ਬਰਸਾਤ ਦੀ ਵੰਡ ਇੱਕ ਨਿਸ਼ਚਿਤ ਪੈਟਰਨ ਤੋਂ ਬਹੁਤ ਦੂਰ ਸੀ।
ਸਟੱਡੀ ਵਿੱਚ ਇਹ ਵੀ ਪਾਇਆ ਗਿਆ ਕਿ “ਸੂਬੇ ਵਿੱਚ ਮਾਨਸੂਨ ਦੌਰਾਨ ਬੀਜੀ ਜਾਣ ਵਾਲੀ ਮੁੱਖ ਫ਼ਸਲ ਝੋਨਾ ਹੈ। ਪਿਛਲੇ ਦੋ ਦਹਾਕਿਆਂ 'ਚ, ਪੰਜਾਬ ਵਿੱਚ ਮਾਨਸੂਨ ਦੀ ਮਿਆਦ ਆਮ 77 ਦਿਨਾਂ ਤੋਂ ਵੱਧ ਗਈ ਹੈ ਜਦੋਂ ਕਿ ਮੀਂਹ ਦੀ ਦਰ ਔਸਤ 6 ਮਿਲੀਮੀਟਰ ਪ੍ਰਤੀ ਦਿਨ ਤੋਂ ਘੱਟ ਹੈ।"
ਇਹ ਵੀ ਪੜ੍ਹੋ: ਬਠਿੰਡਾ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, CUET UG 2023 ਦੇ ਨਤੀਜੇ ਦੇ ਅੰਕ ਜਾਣ ਤੁਸੀਂ ਵੀ ਕਹੋਗੇ ਸ਼ਾਨਦਾਰ