Punjab Ghaggar News: ਸਰਦੂਲਗੜ੍ਹ ਵਿੱਚ ਘੱਗਰ ਨਦੀ ਦਾ ਪਾਣੀ ਰੋਕਣ ਲਈ ਹਾਈਵੇ 'ਤੇ ਬੰਨ੍ਹ ਬਣਾਉਣ 'ਚ ਜੁੱਟੇ ਲੋਕ
Advertisement
Article Detail0/zeephh/zeephh1784605

Punjab Ghaggar News: ਸਰਦੂਲਗੜ੍ਹ ਵਿੱਚ ਘੱਗਰ ਨਦੀ ਦਾ ਪਾਣੀ ਰੋਕਣ ਲਈ ਹਾਈਵੇ 'ਤੇ ਬੰਨ੍ਹ ਬਣਾਉਣ 'ਚ ਜੁੱਟੇ ਲੋਕ

 Ghaggar News: ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਨੇੜਲੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ 'ਤੇ ਪਹੁੰਚਣ ਤਾਂ ਜੋ ਰਲ ਮਿਲ ਕੇ ਇਸ ਪਾੜ ਨੂੰ ਬੰਦ ਕੀਤਾ ਜਾਵੇ। 

Punjab Ghaggar News: ਸਰਦੂਲਗੜ੍ਹ ਵਿੱਚ ਘੱਗਰ ਨਦੀ ਦਾ ਪਾਣੀ ਰੋਕਣ ਲਈ ਹਾਈਵੇ 'ਤੇ ਬੰਨ੍ਹ ਬਣਾਉਣ 'ਚ ਜੁੱਟੇ ਲੋਕ

Punjab's Mansa Sardulgarh Ghaggar Water Level News: ਮਾਨਸਾ ਜ਼ਿਲ੍ਹੇ ਦੇ ਵਿੱਚ ਘੱਗਰ ਦਰਿਆ ਵੱਲੋਂ ਲਗਾਤਾਰ ਤਬਾਹੀ ਮਚਾਈ ਜਾ ਰਹੀ ਹੈ। ਜਿੱਥੇ ਮਾਨਸਾ ਜ਼ਿਲ੍ਹੇ ਦੇ ਹੁਣ ਤੱਕ 10 ਤੋਂ 12 ਪਿੰਡ ਘੱਗਰ ਦੀ ਲਪੇਟ ਵਿੱਚ ਆ ਚੁੱਕੇ ਸਨ, ਉੱਥੇ ਹੀ ਹੁਣ ਸਰਦੂਲਗੜ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਵੱਡਾ ਪਾੜ ਪਿਆ ਹੈ, ਜਿਸ ਕਰਕੇ ਨੇੜਲੇ ਪਿੰਡ ਸਾਧੂਵਾਲਾ, ਫੂਸ ਮੰਡੀ ਤੇ ਸਰਦੂਲਗੜ੍ਹ ਸ਼ਹਿਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ। 

ਸਰਦੂਲਗੜ੍ਹ 'ਚ ਘੱਗਰ ਨਦੀ ਦਾ ਬੰਨ੍ਹ ਦਾ ਟੁੱਟਣ ਕਾਰਨ ਪਾਣੀ ਪਿੰਡਾਂ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਹੈ। ਕਈ ਪਿੰਡਾਂ ਦੇ ਡੁੱਬਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਰਦੂਲਗੜ੍ਹ ਦੇ ਲੋਕਾਂ ਵੱਲੋਂ ਮਾਨਸਾ ਸੰਸਥਾ ਹਾਈਵੇ ਉਤੇ ਮਿੱਟੀ ਦਾ ਪੱਕਾ ਬੰਨ੍ਹ ਲਗਾਇਆ ਜਾ ਰਿਹਾ ਹੈ। ਸਰਦੂਲਗੜ੍ਹ ਵਿੱਚ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਘੱਗਰ ਦਰਿਆ ਦਾ ਪਾਣੀ ਸਰਦੂਲਗੜ੍ਹ ਵਿੱਚ ਪੁੱਜਣਾ ਸ਼ੁਰੂ ਹੋ ਗਿਆ ਹੈ। ਜਿੱਥੇ ਲੋਕਾਂ ਵੱਲੋਂ ਸੜਕ 'ਤੇ ਬੰਨ੍ਹ ਬਣਾਇਆ ਜਾ ਰਿਹਾ ਹੈ, ਉੱਥੇ ਭਾਰਤੀ ਫੌਜ ਦੀ 322 ਏਡੀ ਰੈਜੀਮੈਂਟ ਅਤੇ 54 ਇੰਜਨੀਅਰ ਰੈਜੀਮੈਂਟ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਫੌਜੀ ਰੈਜੀਮੈਂਟ ਪਾਣੀ ਵਿੱਚ ਤੈਰਨ ਅਤੇ ਪਾਣੀ ਵਿੱਚੋਂ ਲੋਕਾਂ ਨੂੰ ਬਚਾਉਣ ਲਈ ਵਚਨਬੱਧ ਹਨ। ਲੈਫਟੀਨੈਂਟ ਕਰਨਲ ਪੀਕੇ ਰਾਏ ਅਤੇ ਕੈਪਟਨ ਜੋਸਫ ਦੀ ਅਗਵਾਈ ਵਿੱਚ ਫੌਜ ਵੱਲੋਂ ਬਚਾਅ ਕਾਰਜ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫੌਜ ਵੱਲੋਂ 4 ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। 

ਅਜਿਹੇ 'ਚ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ (MLA Gurpreet Singh Banawali news) ਵੱਲੋਂ ਆਸ ਪਾਸ ਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜੇ ਸੀ ਬੀ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਘੱਗਰ 'ਤੇ ਪਹੁੰਚ ਕੇ ਸੈਲਫੀਆਂ ਲੈਣ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ।

ਸਰਦੂਲਗੜ ਵਿਖੇ ਘੱਗਰ ਦੇ ਵਿੱਚ ਫਿਰ ਤੋਂ ਵੱਡਾ ਪਾੜ ਪਿਆ ਹੈ ਜਿਸ ਕਾਰਨ ਪਿੰਡਾਂ ਦੇ ਵਿੱਚ ਤਬਾਹੀ ਮਚੀ ਹੋਈ ਹੈ ਅਤੇ ਨਾਲ ਹੀ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਵੀ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉੱਥੇ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀਡੀਓ ਜਾਰੀ ਕਰਕੇ ਆਸ ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਇਸ ਪਾੜ 'ਤੇ ਪਹੁੰਚਣ ਅਤੇ ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੀ ਲੋਕਾਂ ਕੋਲ ਜੇਸੀਬੀ ਮਸ਼ੀਨ ਹੈ, ਉਹ ਆਪਣੀ ਮਸ਼ੀਨ ਲੈ ਕੇ ਪਹੁੰਚਣ ਤੇ ਉਹ ਉਹਨਾਂ ਨੂੰ ਕਿਰਾਇਆ ਵੀ ਦੇਣਗੇ।  

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਸ਼ੀਨ ਦੀ ਕਮੀ ਹੈ ਕਿਉਂਕਿ ਦੂਸਰੀਆਂ ਜੇਸੀਬੀ ਮਸ਼ੀਨਾਂ ਪਾੜ ਦੇ ਉੱਪਰ ਲਗਾਤਾਰ ਕੰਮ ਦੇ ਵਿੱਚ ਰੁਝੀਆਂ ਹੋਈਆਂ ਹਨ। ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਹ ਵੀ ਕਿਹਾ ਕਿ ਜੇਕਰ ਇਹ ਪਾੜ ਬੰਦ ਨਾ ਹੋਇਆ ਤਾਂ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਅਤੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੱਡੀ ਤਬਾਹੀ ਹੋਵੇਗੀ। 

ਇਹ ਵੀ ਪੜ੍ਹੋ: Punjab Flood News: ਹੜ੍ਹ ਦਾ ਖ਼ਤਰਾ ਬਰਕਰਾਰ! ਹੁਣ ਤੱਕ 26,000 ਤੋਂ ਵੱਧ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਢਿਆ ਗਿਆ ਬਾਹਰ

ਇਸ ਲਈ ਉਹਨਾਂ ਨੇੜਲੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ 'ਤੇ ਪਹੁੰਚਣ ਤਾਂ ਜੋ ਰਲ ਮਿਲ ਕੇ ਇਸ ਪਾੜ ਨੂੰ ਬੰਦ ਕੀਤਾ ਜਾਵੇ। 

ਉਨ੍ਹਾਂ ਨਾਲ ਹੀ ਸਰਦੂਲਗੜ੍ਹ ਸ਼ਹਿਰ ਅਤੇ ਆਸ ਪਾਸ ਦੇ ਜੋ ਨੌਜਵਾਨ ਇੱਥੇ ਪਹੁੰਚ ਕੇ ਸੈਲਫੀਆਂ ਲੈ ਰਹੇ ਹਨ ਉਨ੍ਹਾਂ ਨੂੰ ਵੀ ਅਪੀਲ ਕੀਤੀ ਹੈ ਕਿ "ਕਿਰਪਾ ਕਰਕੇ ਇੱਥੇ ਸੈਲਫੀਆਂ ਲੈਣ ਦੇ ਲਈ ਨਾ ਪਹੁੰਚੋ ਕਿਉਂਕਿ ਸਾਨੂੰ ਕੰਮ ਕਰਨ ਸਮੇਂ ਵੱਡੀ ਦਿੱਕਤ ਆ ਰਹੀ ਹੈ". ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਨੂੰ ਬੰਦ ਕਰਨ ਦੇ ਲਈ ਜੇਸੀਬੀ ਮਸ਼ੀਨਾਂ ਲਿਆਂਦੀਆਂ ਜਾਣ ਅਤੇ ਪੀਣ ਦੇ ਲਈ ਪਾਣੀ ਦੀ ਵੀ ਮਦਦ ਕੀਤੀ ਜਾਵੇ। (MLA Gurpreet Singh Banawali news)

ਇਹ ਵੀ ਪੜ੍ਹੋ: Punjab News: ਧੁੱਸੀ ਬੰਨ੍ਹ 'ਚ ਪਏ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ, ਡੀਸੀ ਨੇ ਜਲਦੀ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

(For more news apart from Punjab's Mansa Sardulgarh Ghaggar Water Level News, stay tuned to Zee PHH)

Trending news