Punjab News: ਪੰਜਾਬ 'ਚ 2 ਵੱਖ-ਵੱਖ ਸੜਕ ਹਾਦਸਿਆਂ 'ਚ 3 ਲੋਕਾਂ ਦੀ ਮੌਤ
Advertisement
Article Detail0/zeephh/zeephh1842265

Punjab News: ਪੰਜਾਬ 'ਚ 2 ਵੱਖ-ਵੱਖ ਸੜਕ ਹਾਦਸਿਆਂ 'ਚ 3 ਲੋਕਾਂ ਦੀ ਮੌਤ

Punjab Road Accident News: ਮੋਗਾ 'ਚ 2 ਮਹਿਲਾਵਾਂ ਅਤੇ ਗੜ੍ਹਸ਼ੰਕਰ ਵਿਖੇ ਇੱਕ ਵਿਅਕਤੀ ਦੀ ਮੌਤ ਹੋ ਗਈ।

Punjab News: ਪੰਜਾਬ 'ਚ 2 ਵੱਖ-ਵੱਖ ਸੜਕ ਹਾਦਸਿਆਂ 'ਚ 3 ਲੋਕਾਂ ਦੀ ਮੌਤ

Punjab's Moga and Garhshankar Road Accident News: ਪੰਜਾਬ ਦੇ ਮੋਗਾ ਅਤੇ ਗੜ੍ਹਸ਼ੰਕਰ 'ਚ ਸੜਕ ਹਾਦਸੇ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ ਜਿਸ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਮੋਗਾ 'ਚ 2 ਮਹਿਲਾਵਾਂ ਅਤੇ ਗੜ੍ਹਸ਼ੰਕਰ ਵਿਖੇ ਇੱਕ ਵਿਅਕਤੀ ਦੀ ਮੌਤ ਹੋ ਗਈ।

Moga Road Accident News: ਮੋਗਾ 'ਚ ਭਿਆਨਕ ਹਾਦਸਾ, 2 ਮਹਿਲਾਵਾਂ ਦੀ ਮੌਤ

ਮੋਗਾ 'ਚ ਜਿੱਥੇ ਬਰਨਾਲਾ ਕੋਮੀ ਸ਼ਾਹ ਮਾਰਗ 'ਤੇ ਬੱਸ ਦੀ ਉਡੀਕ ਕਰ ਰਹੀਆਂ 2 ਔਰਤਾਂ ਨੂੰ ਤੇਜ ਰਫਤਾਰ ਸਕੋਰਪਿਓ ਗੱਡੀ ਨੇ ਕੁਚਲ ਦਿੱਤਾ। ਇਸ ਦੌਰਾਨ ਦੋਵੇਂ ਔਰਤਾਂ ਦੀਆਂ ਮੌਕੇ 'ਤੇ ਹੀ ਮੌਤ ਹੋ ਗਈ।

ਮਿਲੀ ਜਾਣਕਰੀ ਦੇ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਔਰਤਾਂ ਦੇ ਸ਼ਰੀਰ ਦੇ ਪੂਰੀ ਤਰ੍ਹਾਂ ਚੀਥੜੇ ਉੱਡ ਗਏ। ਇਸ ਘਟਨਾ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਗੱਡੀ ਦੇ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Garhshankar Road Accident News: ਗੜ੍ਹਸ਼ੰਕਰ-ਨੰਗਲ ਰੋਡ 'ਤੇ ਸੜਾਕ ਹਾਦਸੇ 'ਚ ਇੱਕ ਦੀ ਮੌਤ

ਗੜ੍ਹਸ਼ੰਕਰ-ਨੰਗਲ ਰੋਡ 'ਤੇ ਪਿੰਡ ਸ਼ਹਾਪੁਰ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਨੁਸਾਰ ਟਰੈਕਟਰ ਚਾਲਕ ਸੁਖਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭੱਗਲ ਆਪਣੇ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਨੰਗਲ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ। ਇਸ ਦੌਰਾਨ ਉਕਤ ਸਥਾਨ 'ਤੇ ਪਿਛੋਂ ਆ ਰਹੇ ਟਿੱਪਰ ਨੇ ਟਰੈਕਟਰ ਟਰਾਲੀ ਨੂੰ ਦਰੜ ਦਿੱਤਾ। ਇਸ ਕਰਕੇ ਟਰੈਕਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਦੌਰਾਨ ਟਿੱਪਰ ਚਾਲਕ ਟਰੈਕਟਰ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਨਾਲ ਹੀ ਘਸੀਟ ਕੇ ਲੈ ਗਿਆ। ਇਸ ਤੋਂ ਬਾਅਦ ਟਿੱਪਰ ਚਾਲਕ ਟਿੱਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਅਜਿਹੇ 'ਚ ਸਥਾਨਕ ਲੋਕਾਂ ਵੱਲੋਂ ਪਿਛਾ ਕਰਕੇ ਕਰੀਬ 7 ਕਿਲੋਮੀਟਰ ਦੂਰ ਟਿੱਪਰ ਨੂੰ ਕਾਬੂ ਕੀਤਾ ਗਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਗੜ੍ਹਸ਼ੰਕਰ-ਨੰਗਲ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਦਾ ਦੋਸ਼ ਹੈ ਕਿ ਲਗਾਤਾਰ ਵੱਧ ਰਹੇ ਓਵਰਲੋਡ ਟਿਪਰਾਂ ਦੇ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਆਰੋਪ ਲਗਾਇਆ ਕਿ ਹਾਦਸੇ ਬਾਅਦ ਵੀ ਪੁਲਿਸ ਘੰਟਿਆਂ ਲੇਟ ਪੁੱਜੀ।

- ਮੋਗਾ ਤੋਂ ਨਵਦੀਪ ਸਿੰਘ ਤੇ ਨਵਾਂਸ਼ਹਿਰ ਤੋਂ ਨਰਿੰਦਰ ਬਿੱਟੂ ਦੀ ਰਿਪੋਰਟ

ਇਹ ਵੀ ਪੜ੍ਹੋ: Punjab News: ਰਾਜਪਾਲ ਦੀ 'ਧਮਕੀ' 'ਤੇ CM ਭਗਵੰਤ ਮਾਨ ਦਾ ਜਵਾਬ, ਕਿਹਾ "ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ" 
 

Trending news