Mohali News: ਸੀਮਾ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਾਜਰ ਜਮਸ਼ੇਰ ਪੱਤਣ ਢਾਣੀ ਨੇੜੇ ਇੱਕ ਖੇਤਾਂ ਵਿੱਚੋਂ ਹੈਰੋਇਨ ਦੇ ਸ਼ੱਕੀ 6 ਕਿਲੋਗ੍ਰਾਮ ਵਜ਼ਨ ਵਾਲੇ ਛੇ ਪੈਕਟਾਂ ਸਮੇਤ ਇੱਕ ਡਰੋਨ ਬਰਾਮਦ ਕੀਤਾ ਸੀ।
Trending Photos
Mohali News: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਜ਼ਬਤ ਕੀਤੀ 19 ਕਿਲੋ ਹੈਰੋਇਨ ਨਸ਼ਟ ਕੀਤੀ ਹੈ। NCB ਨੇ 11 ਕੇਸਾਂ ਦਾ ਨਿਪਟਾਰਾ ਕੀਤਾ ਹੈ, ਜਿਸ ਵਿੱਚ 10 ਕੇਸ ਹੈਰੋਇਨ ਦੇ ਸਨ ਅਤੇ ਇੱਕ ਚਰਸ ਦਾ ਸੀ। ਅਧਿਆਕਾਰੀ ਨੇ ਕਿਹਾ ਕਿ ਮੈਂ ਇਸ ਗੱਲ ਦੀ ਖੁਸ਼ੀ ਹੈ ਕਿ ਬੀਐਸਐਫ ਸਾਡੇ ਇਸ ਮਾਮਲੇ ਵਿੱਚ ਕੰਮ ਕਰ ਰਹੀ ਹੈ। ਬੀਐਸਐਫ ਨੇ ਹੈਰੋਇਨ ਦੇ 10 ਮਾਮਲਿਆ ਵਿੱਚ ਕਾਰਵਾਈ ਕੀਤੀ ਸੀ ਜਿਸ ਵਿੱਚ NCB ਨੇ ਸਾਂਝੇ ਤੌਰ 'ਤੇ ਮਾਮਲੇ ਦੀ ਜਾਂਚ ਕੀਤੀ। .," ਆਈਆਰਐਸ ਜ਼ੋਨਲ ਡਾਇਰੈਕਟਰ ਐਨਸੀਬੀ ਚੰਡੀਗੜ੍ਹ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਮਾ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਾਜਰ ਜਮਸ਼ੇਰ ਪੱਤਣ ਢਾਣੀ ਨੇੜੇ ਇੱਕ ਖੇਤਾਂ ਵਿੱਚੋਂ ਹੈਰੋਇਨ ਦੇ ਸ਼ੱਕੀ 6 ਕਿਲੋਗ੍ਰਾਮ ਵਜ਼ਨ ਵਾਲੇ ਛੇ ਪੈਕਟਾਂ ਸਮੇਤ ਇੱਕ ਡਰੋਨ ਬਰਾਮਦ ਕੀਤਾ ਸੀ। ਬੀਐਸਐਫ ਨੇ ਜਾਣਕਾਰੀ ਵਿੱਚ ਦੱਸਿਆ ਹੈ "ਬੀਐਸਐਫ ਦੇ ਜਵਾਨਾਂ ਨੇ 9 ਅਤੇ 10 ਜਨਵਰੀ, 2024 ਦੀ ਰਾਤ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੇਜਰ ਜਮਸ਼ੇਰ ਪੱਤਣ ਢਾਣੀ ਨੇੜੇ ਇੱਕ ਡਰੋਨ ਦੀ ਘੁਸਪੈਠ ਨੂੰ ਰੋਕਿਆ।
ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਤਲਾਸ਼ੀ ਦੌਰਾਨ ਪਿੰਡ ਮਾਜਰ ਜਮਸ਼ੇਰ ਪੱਤਣ ਢਾਣੀ ਨੇੜੇ ਇੱਕ ਖੇਤਾਂ ਵਿੱਚੋਂ ਇੱਕ ਕਾਲੇ ਰੰਗ ਦੇ ਵੱਡੇ ਪੈਕੇਟ ਮਿਲੇ ਸਨ। ਜਿਸ ਵਿੱਚ 3 ਛੋਟੇ ਪੈਕੇਟ ਅਤੇ 3 ਚਮਕਦਾਰ ਰੋਡਾਂ ਸਨ, ਜਿਸ ਵਿੱਚ ਹੈਰੋਇਨ ਤਿੰਨ ਕਿਲੋ ਦੇ ਕਰੀਬ ਹੈਰੋਇਨ ਸੀ। ਇਸ ਤੋਂ ਇਲਾਵਾ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਦੌਰਾਨ ਸਵੇਰੇ 9:00 ਵਜੇ ਦੇ ਕਰੀਬ ਪਿਛਲੀ ਖੋਜ ਵਾਲੀ ਥਾਂ ਦੇ ਨੇੜੇ ਤੋਂ ਬਰਾਮਦ ਕੀਤੇ ਗਏ ਸ਼ੱਕੀ ਹੈਰੋਇਨ ਦੇ ਤਿੰਨ ਪੈਕੇਟ ਵਾਲਾ ਇੱਕ ਹੋਰ ਬੈਗ ਮਿਲਿਆ।
ਇਸ ਆਪਰੇਸ਼ਨ ਦੌਰਾਨ ਕੁੱਲ ਰਿਕਵਰੀ ਵਿੱਚ 6 ਪੈਕੇਟ ਬਰਾਮਦ ਹੋਏ ਜਿਨ੍ਹਾਂ ਦਾ ਕੁੱਲ ਭਾਰ ਲਗਭਗ 6 ਕਿਲੋਗ੍ਰਾਮ ਸੀ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨੇ ਤਸਕਰਾਂ ਦੁਆਰਾ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਇੱਕ ਵਾਰ ਫਿਰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ: Baba Bakala Firing News: ਅਣਪਛਾਤਿਆਂ ਨੇ NRI ਦੇ ਘਰ 'ਤੇ ਕੀਤੀ ਫਾਇਰਿੰਗ