Punjab news: ਮੁਹਾਲੀ 'ਚ 17 ਫਰਵਰੀ ਨੂੰ ਹੋਵੇਗੀ 77 ਜਾਇਦਾਦਾਂ ਦੀ ਈ-ਨਿਲਾਮੀ!
Advertisement
Article Detail0/zeephh/zeephh1564214

Punjab news: ਮੁਹਾਲੀ 'ਚ 17 ਫਰਵਰੀ ਨੂੰ ਹੋਵੇਗੀ 77 ਜਾਇਦਾਦਾਂ ਦੀ ਈ-ਨਿਲਾਮੀ!

Mohali  Properties E-Auctioning: ਈ-ਨਿਲਾਮੀ 17 ਫਰਵਰੀ ਨੂੰ ਸਵੇਰੇ 9:00 ਵਜੇ ਸ਼ੁਰੂ ਹੋਵੇਗੀ ਅਤੇ 6 ਮਾਰਚ ਨੂੰ ਦੁਪਹਿਰ 1:00 ਵਜੇ ਸਮਾਪਤ ਹੋਵੇਗੀ।

Punjab news:  ਮੁਹਾਲੀ 'ਚ 17 ਫਰਵਰੀ ਨੂੰ ਹੋਵੇਗੀ 77 ਜਾਇਦਾਦਾਂ ਦੀ ਈ-ਨਿਲਾਮੀ!

Mohali  Properties E-Auctioning: ਮੁਹਾਲੀ ਵਿੱਚ ਜਾਇਦਾਦ ਖਰੀਦਣ (Mohali  Properties E-Auctioning) ਦਾ ਮੌਕਾ ਪ੍ਰਦਾਨ ਕਰਨ ਲਈ, ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਐਸਏਐਸ ਨਗਰ ਦੇ ਵੱਖ-ਵੱਖ ਪ੍ਰੋਜੈਕਟਾਂ/ਸੈਕਟਰਾਂ ਵਿੱਚ ਸਥਿਤ ਲਗਭਗ 77 ਜਾਇਦਾਦਾਂ ਦੀ ਈ-ਨਿਲਾਮੀ ਕਰੇਗੀ। ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਦੱਸਿਆ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 6 ਮਾਰਚ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ।

ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਉਪਲਬਧ ਜਾਇਦਾਦਾਂ ਦੀ ਕੁੱਲ ਰਾਖਵੀਂ ਕੀਮਤ ਲਗਭਗ 2100 ਕਰੋੜ ਰੁਪਏ ਬਣਦੀ ਹੈ। ਇਸ ਬੋਲੀ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ (Mohali  Properties E-Auctioning) ਆਸਾਨ ਬਣਾਉਣ ਲਈ, ਗਮਾਡਾ ਨੇ ਬੋਲੀਕਾਰਾਂ ਦੀ ਮਦਦ ਲਈ ਇੱਕ ਈ-ਮੇਲ: helpdesk@gmada.gov.in ਵੀ ਜਾਰੀ ਕੀਤਾ ਹੈ। ਇਸ ਨਾਲ ਕੋਈ ਵੀ ਵਿਅਕਤੀ ਈ-ਨਿਲਾਮੀ ਨਾਲ ਸਬੰਧਤ ਜਾਂ ਬੋਲੀ ਸਬੰਧੀ ਸਮੱਸਿਆਵਾਂ 'ਤੇ ਈ-ਮੇਲ ਰਾਹੀਂ ਮਦਦ ਪ੍ਰਾਪਤ ਕਰ ਸਕੇਗਾ।

ਇਹ ਵੀ ਪੜ੍ਹੋ: Turkey Earthquake: ਤੁਰਕੀ 'ਚ ਭੂਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪੰਜਾਬ ਦਾ ਸਿੱਖ ਕਾਰੋਬਾਰੀ

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ (Mohali  Properties E-Auctioning) ਗਮਾਡਾ ਵੱਲੋਂ ਇਸ ਈ-ਨਿਲਾਮੀ ਵਿੱਚ ਵੱਖ-ਵੱਖ ਕਿਸਮ ਦੀਆਂ ਜਾਇਦਾਦਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿੱਚ 6 ਸਮੂਹ ਹਾਊਸਿੰਗ ਸਾਈਟਾਂ, ਇੱਕ ਸਕੂਲ ਸਾਈਟ, ਇੱਕ ਹੋਟਲ ਸਾਈਟ, ਇੱਕ ਨਰਸਿੰਗ ਹੋਮ ਸਾਈਟ, 9 ਆਈਟੀ ਉਦਯੋਗਿਕ ਪਲਾਟ, ਦੋ ਵਪਾਰਕ ਹਿੱਸੇ ਸ਼ਾਮਲ ਹਨ। 

ਸਾਈਟਾਂ ਅਤੇ ਲਗਭਗ 57 ਐੱਸ. ਸੀ.ਓਜ਼. ਅਤੇ (Mohali  Properties E-Auctioning) ਬੂਥ ਸ਼ਾਮਲ ਹਨ। ਇਹ ਸੰਪਤੀਆਂ ਐਰੋਸਿਟੀ, ਸੈਕਟਰ 83-ਅਲਫ਼ਾ, ਸੈਕਟਰ 66-ਬੀਟਾ, ਆਈ.ਟੀ. ਸਿਟੀ ਸੈਕਟਰ 101-ਅਲਫ਼ਾ ਅਤੇ ਐਸ.ਓ. ਏ. ਐੱਸ. ਸ਼ਹਿਰ ਦੇ ਹੋਰ ਪ੍ਰਮੁੱਖ ਸਥਾਨਾਂ 'ਤੇ ਸਥਿਤ ਹੈ।

Trending news