Punjab News: ਨਸ਼ੇ ਵਿਰੁੱਧ ਪਿੰਡ ਵਾਸੀਆਂ ਦੀ ਨਵੀਂ ਪਹਿਲ- ਪੰਚਾਇਤ ਨੇ ਭਰੀ ਹਾਮੀ
Advertisement
Article Detail0/zeephh/zeephh1873882

Punjab News: ਨਸ਼ੇ ਵਿਰੁੱਧ ਪਿੰਡ ਵਾਸੀਆਂ ਦੀ ਨਵੀਂ ਪਹਿਲ- ਪੰਚਾਇਤ ਨੇ ਭਰੀ ਹਾਮੀ

Ropar News: ਰੂਪਨਗਰ ਦੇ ਨਜ਼ਦੀਕ ਪਿੰਡ ਰੈਲੋ ਕਲਾ ਨਿਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਦੇ ਨਾਲ ਮਿਲ ਕੇ ਨਸ਼ੇ ਨੂੰ ਪਿੰਡ ਵਿਚੋਂ ਖਤਮ ਕਰਨ ਦੇ ਖਿਲਾਫ਼ ਅੱਜ ਇਕ ਮਤਾ ਪਾਇਆ ਹੈ।

 

Punjab News: ਨਸ਼ੇ ਵਿਰੁੱਧ ਪਿੰਡ ਵਾਸੀਆਂ ਦੀ ਨਵੀਂ ਪਹਿਲ- ਪੰਚਾਇਤ ਨੇ ਭਰੀ ਹਾਮੀ

Ropar News: ਪੰਜਾਬ ਵਿੱਚ ਨਸ਼ਾ ਦਿਨੋ- ਦਿਨ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਰੂਪਨਗਰ ਦੇ ਨਜ਼ਦੀਕ ਪਿੰਡ ਰੈਲੋ ਕਲਾ ਨਿਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਦੇ ਨਾਲ ਮਿਲ ਕੇ ਨਸ਼ੇ ਨੂੰ ਪਿੰਡ ਵਿੱਚੋਂ ਖਤਮ ਕਰਨ ਦੇ ਖਿਲਾਫ਼ ਅੱਜ ਇਕ ਮਤਾ ਪਾਇਆ ਹੈ। ਜੇਕਰ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਜਾਂ ਲਿਆ ਕੇ ਵੇਚਦਾ ਫੜਿਆ ਗਿਆ ਤਾਂ ਉਸਦੀ  ਸ਼ਾਮਤ ਆਵੇਗੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਤੇ ਦਾ ਮੁੱਖ ਮਕਸਦ ਪਿੰਡ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਦਾ ਹੈ ਅਤੇ ਜੋ ਲਗਾਤਾਰ ਨਸ਼ਾ ਵੱਧ ਰਿਹਾ ਹੈ ਉਸ ਤੋਂ ਪਿੰਡ ਨੂੰ ਨਿਜਾਤ ਦਿਵਾਉਣੀ ਹੈ। 

ਪਿੰਡ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਮਤਾ ਪਵਾਉਣ ਦੇ ਵਿੱਚ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜ਼ਿਆਦਾਤਰ ਪੁਰਸ਼ ਇਸ ਮਤੇ ਦੇ ਖ਼ਿਲਾਫ਼ ਸਨ। ਲੇਕਿਨ ਪਿੰਡ ਦੀ ਪੰਚਾਇਤ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਇਸ ਦੇ ਨਾਲ ਇਹ ਪਿੰਡ ਦੇ ਨੌਜਵਾਨਾਂ ਵੱਲੋਂ ਇਸ ਮਤੇ ਨੂੰ ਲੈ ਕੇ ਪੂਰਾ ਹੁੰਗਾਰਾ ਮਿਲਿਆ। 

ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਹ ਪਿੰਡ ਵਿੱਚੋਂ ਨਸ਼ੇ ਨੂੰ ਬਾਹਰ ਕੱਢ ਕੇ ਸੁੱਟਣਗੇ ਅਤੇ ਕਿਸੇ ਨੂੰ ਵੀ ਇਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਉਣ ਦੇਣਗੇ।

ਇਹ ਵੀ ਪੜ੍ਹੋ: Punjab News: ਗੋਹਲਾਨੀ ਕਤਲ ਕਾਂਡ- 2 ਮੁਲਜ਼ਮਾਂ ਕਾਬੂ, ਡੀਐਸਪੀ ਨੇ ਹੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ

ਨਸ਼ੇ ਖਿਲਾਫ਼ ਇਸ ਮਤੇ ਵਿੱਚ ਪੰਚਾਇਤ ਵੱਲੋਂ ਇਹ ਸਾਫ਼ ਤੌਰ ਉੱਤੇ ਕਿਹਾ ਗਿਆ ਹੈ ਜੇਕਰ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਹੈ ਤਾਂ ਪੰਚਾਇਤ ਵੱਲੋਂ ਪ੍ਰਸ਼ਾਸਨ ਦੇ ਕੋਲ ਉਸ ਨਾਲ ਕੋਈ ਵੀ ਵਿਅਕਤੀ ਉਸਦੇ ਪੱਖ ਦੇ ਵਿੱਚ ਨਹੀਂ ਜਾਵੇਗਾ ਬਲਕਿ ਪੰਚਾਇਤ ਵਲੋਂ ਉਸ ਵਿਅਕਤੀ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

(ਰੂਪਨਗਰ ਤੋਂ ਮਨਪ੍ਰੀਤ ਚਾਹਲ ਦੀ ਰਿਪੋਰਟ) 

Trending news