Shiromani Akali Dal: ਬਾਗ਼ੀ ਧੜਾ 5 ਅਗਸਤ ਨੂੰ ਕਰੇਗਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ ਸੈਮੀਨਾਰ
Advertisement
Article Detail0/zeephh/zeephh2356685

Shiromani Akali Dal: ਬਾਗ਼ੀ ਧੜਾ 5 ਅਗਸਤ ਨੂੰ ਕਰੇਗਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ ਸੈਮੀਨਾਰ

Shiromani Akali Dal: ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ 5 ਅਗਸਤ ਨੂੰ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ੍ਹ ਵਿੱਚ ਸੈਮੀਨਾਰ ਕਰੇਗਾ।

Shiromani Akali Dal: ਬਾਗ਼ੀ ਧੜਾ 5 ਅਗਸਤ ਨੂੰ ਕਰੇਗਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ ਸੈਮੀਨਾਰ

Shiromani Akali Dal: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ 5 ਅਗਸਤ ਨੂੰ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸੈਮੀਨਾਰ ਕਰੇਗਾ। ਬਾਗੀ ਧੜਾ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਿਹਾ ਹੈ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਸੈਮੀਨਾਰਾਂ ਵਿੱਚ ਚਰਚਾ ਹੋਵੇਗੀ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੋ ਕਿਸਮਾਂ ਦਾ ਹੋ ਗਿਆ ਹੈ। ਇੱਕ ਜੇਲ੍ਹਾਂ ਵਿੱਚੋਂ ਜੋ ਨਿਕਲਿਆ ਹੈ, ਇਕ ਕਾਰਾਂ ਵਿੱਚੋਂ ਨਿਕਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਪ੍ਰਤੀ ਲੋਕਾਂ ਦਾ ਫਤਵਾ ਇਕ ਵੋਟਾਂ ਰਾਹੀਂ ਹੈ। ਇਕ ਝੂੰਦਾਂ ਕਮੇਟੀ ਦੇ ਰਾਹੀਂ ਆਇਆ ਹੈ। ਉਸ ਦਾ ਨਿਚੋੜ ਵੀ ਇਹੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨਵੇਂ ਚਿਹਰੇ ਨੂੰ ਦੇਣੀ ਚਾਹੀਦੀ ਹੈ।

ਜੋ ਮੰਗਾਂ ਲੋਕਾਂ ਦੀਆਂ ਹਨ ਉਹ ਕਰਨਾ ਚਾਹੀਦਾ ਸੀ। ਬੰਦ ਲਿਫ਼ਾਫ਼ੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੰਦ ਲਿਫ਼ਾਫ਼ੇ ਦੇ ਕਲਚਰ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਬਹੁਤ ਵਾਰ ਹੋਇਆ ਹੈ ਕਿ ਮੀਟਿੰਗ ਵਿੱਚ ਕੁਝ ਹੋਰ ਫੈਸਲਾ ਹੁੰਦਾ ਹੈ ਅਤੇ ਬਾਹਰ ਆ ਕੇ ਕੁਝ ਹੋਰ ਦੱਸ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : New Governor of Punjab: ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ; ਗੁਲਾਬ ਚੰਦ ਕਟਾਰੀਆ ਹੋਣਗੇ ਪੰਜਾਬ ਦੇ ਨਵੇਂ ਗਵਰਨਰ!

ਇਸ ਤਰ੍ਹਾਂ 2015 ਵਿੱਚ ਹੋਇਆ ਸੀ। ਜਦਕਿ ਕਮੇਟੀ ਨੇ ਤੈਅ ਕੁਝ ਹੋਰ ਕੀਤਾ ਸੀ ਅਤੇ ਚਿੱਠਈ ਕੁਝ ਹੋਰ ਤਰੀਕੇ ਨਾਲ ਲਿਖੀ ਗਈ। ਇਸ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਨਵੇਂ ਰਾਜਪਾਲ ਲੱਗੇ ਹਨ ਉਮੀਦ ਹੈ ਕਿ ਉਹ ਵਧੀਆ ਕੰਮ ਕਰਨਗੇ। ਸਰਕਾਰ ਅਤੇ ਰਾਜਪਾਲ ਵਿਚਾਲੇ ਟਸਲ ਨਹੀਂ ਹੋਵੇਗੀ।

ਇਹ ਵੀ ਪੜ੍ਹੋ : Mohali News: 35-36 ਅਣਪਛਾਤੇ ਹਮਲਾਵਰਾਂ ਨੇ ਦੋ ਹੋਟਲਾਂ ਤੇ ਪਾਰਕਿੰਗ 'ਚ ਖੜ੍ਹੇ ਵਾਹਨਾਂ ਦੀ ਕੀਤੀ ਭੰਨਤੋੜ!

Trending news