Faridkot News: ਮਹਿਲਾ ਸਵਾਰੀ ਵੱਲੋਂ ਡਰਾਈਵਰ ਨਾਲ ਮਾੜੀ ਸ਼ਬਦਾਵਲੀ ਵਰਤਣ ਨੂੰ ਲੈਕੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਰੋਡ ਜਾਮ
Advertisement
Article Detail0/zeephh/zeephh2477799

Faridkot News: ਮਹਿਲਾ ਸਵਾਰੀ ਵੱਲੋਂ ਡਰਾਈਵਰ ਨਾਲ ਮਾੜੀ ਸ਼ਬਦਾਵਲੀ ਵਰਤਣ ਨੂੰ ਲੈਕੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਰੋਡ ਜਾਮ

Faridkot News: ਪੀਆਰਟੀਸੀ ਦੀ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਵੱਲੋਂ ਗੁਰਸਿੱਖ ਡਰਾਈਵਰ ਨਾਲ ਮਾੜੀ ਭਾਸ਼ਾ ਵਰਤਣ ਦੇ ਰੋਸ ਵਜੋਂ ਰੋਡਵੇਜ਼ ਮੁਲਾਜ਼ਮਾਂ ਨੇ ਬੱਸਾਂ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ।

Faridkot News: ਮਹਿਲਾ ਸਵਾਰੀ ਵੱਲੋਂ ਡਰਾਈਵਰ ਨਾਲ ਮਾੜੀ ਸ਼ਬਦਾਵਲੀ ਵਰਤਣ ਨੂੰ ਲੈਕੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਰੋਡ ਜਾਮ

Faridkot News: ਫਰੀਦਕੋਟ ਵਿੱਚ ਪੀਆਰਟੀਸੀ ਦੀ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਵੱਲੋਂ ਗੁਰਸਿੱਖ ਡਰਾਈਵਰ ਨਾਲ ਮਾੜੀ ਭਾਸ਼ਾ ਵਰਤਣ ਦੇ ਰੋਸ ਵਜੋਂ ਰੋਡਵੇਜ਼ ਮੁਲਾਜ਼ਮਾਂ ਨੇ ਬੱਸਾਂ ਖੜ੍ਹੀਆਂ ਕਰਕੇ ਸੜਕ ਜਾਮ ਕਰ ਦਿੱਤੀ ਉਥੇ ਥਾਣੇ ਅੰਦਰ ਇੱਕ ਪੁਲਿਸ ਮੁਲਾਜ਼ਮ ਵੱਲੋਂ ਮਹਿਲਾ ਦਾ ਪੱਖ ਪੂਰਨ ਦੇ ਦੋਸ਼ ਲਗਾ ਉਸ ਵੱਲੋਂ ਵੀ ਗਲਤ ਬੋਲਣ ਉਤੇ ਨਾਰਾਜ਼ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ।

ਇਸ ਸਬੰਧੀ ਪੀਆਰਟੀਸੀ ਮੁਲਾਜ਼ਮ ਆਗੂ ਹਰਪ੍ਰੀਤ ਸੋਢੀ ਨੇ ਕਿਹਾ ਕਿ ਸਫ਼ਰ ਦੌਰਾਨ ਅੱਗੋਂ ਅਚਾਨਕ ਕੋਈ ਵਹੀਕਲ ਆਉਣ ਕਾਰਨ ਅਚਾਨਕ ਬੱਸ ਦੀ ਬਰੇਕ ਲੱਗਣ ਕਾਰਨ ਇੱਕ ਮਹਿਲਾ ਸਵਾਰੀ ਬੱਸ ਵਿੱਚ ਡਿੱਗ ਪਈ। ਇਸ ਤੋਂ ਬਾਅਦ ਉਕਤ ਮਹਿਲਾ ਵੱਲੋਂ ਗੁਰਸਿੱਖ ਡਰਾਈਵਰ ਨਾਲ ਮਾੜੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਬਹੁਤ ਮਾੜਾ ਚੰਗਾ ਬੋਲਿਆ ਜਿਸ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਸਿੱਧੀ ਥਾਣੇ ਲਗਾ ਕੇ ਮਹਿਲਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।

ਇਸ ਦੌਰਾਨ ਥਾਣੇ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਜੋ ਸਿਵਲ ਵਰਦੀ ਵਿੱਚ ਸੀ ਉਸ ਵੱਲੋਂ ਮਹਿਲਾ ਦਾ ਪੱਖ ਲੈਂਦੇ ਹੋਏ ਰੋਡਵੇਜ਼ ਮੁਲਾਜ਼ਮਾਂ ਨੂੰ ਥਾਣੇ ਵਿਚੋਂ ਬਾਹਰ ਕੱਢਣ ਲਈ ਕਿਹਾ ਜਾਣ ਲੱਗਾ ਜਿਸ ਤੋਂ ਨਾਰਾਜ਼ ਹੋਕੇ ਰੋਡਵੇਜ਼ ਮੁਲਾਜ਼ਮਾਂ ਵੱਲੋਂ ਥਣੇ ਦੇ ਬਾਹਰ ਧਰਨਾ ਲਗਾਇਆ ਗਿਆ।

ਇਹ ਵੀ ਪੜ੍ਹੋ : Punjab Breaking Live Updates: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ , ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਉਨ੍ਹਾਂ ਕਿਹਾ ਕਿ ਅਸੀਂ ਮਹਿਲਾ ਖਿਲਾਫ ਅਰਜ਼ੀ ਦਿੱਤੀ ਹੈ ਜਿਸ ਉਤੇ ਅਸੀਂ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਤੇ ਪੁਲਿਸ ਮੁਲਾਜ਼ਮ ਵੱਲੋਂ ਮਾਫ਼ੀ ਮੰਗਣ ਉਤੇ ਧਰਨਾ ਖਤਮ ਕਰ ਰੋਡ ਜਾਮ ਖੋਲ੍ਹ ਦਿੱਤਾ ਹੈ। ਇਸ ਸਬੰਧੀ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਤੇ ਰੋਡਵੇਜ਼ ਕਰਮਚਾਰੀਆਂ ਵਿੱਚ ਕੁਝ ਗਲਤਫਹਿਮੀ ਹੋ ਗਈ ਸੀ ਉਹ ਦੂਰ ਕਰ ਦਿੱਤੀ ਹੈ ਅਤੇ ਮਹਿਲਾ ਖਿਲਾਫ ਦਿੱਤੀ ਸ਼ਿਕਾਇਤ ਉਤੇ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Bibi Jagir Kaur: ਬੀਬੀ ਜਗੀਰ ਕੌਰ ਵੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦਾ ਐਲਾਨ

Trending news