ਇੰਗਲੈਂਡ ਖ਼ਿਲਾਫ਼ T 20 ਵਰਲਡ ਕੱਪ 2022 ਦੇ ਫ਼ਾਇਨਲ ਮੈਚ ਦੌਰਾਨ ਪਾਕਿਸਤਾਨ ਦੇ ਸਟਾਰ ਗੇਂਦਬਾਜ ਸ਼ਾਹੀਨ ਸ਼ਾਹ ਅਫ਼ਰੀਦੀ ਚੋਣ ਲੱਗਣ ਮਗਰੋਂ ਮੈਦਾਨ ਤੋਂ ਬਾਹਰ ਚਲੇ ਗਏ, ਜੋ ਇਸ ਮੈਚ ਤਾਂ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਇਆ ਹੈ।
Trending Photos
Eng vs Pak Final: ਇੰਗਲੈਂਡ ਖ਼ਿਲਾਫ਼ T 20 ਵਰਲਡ ਕੱਪ 2022 ਦੇ ਫ਼ਾਇਨਲ ਮੈਚ ਦੌਰਾਨ ਪਾਕਿਸਤਾਨ ਦੇ ਸਟਾਰ ਗੇਂਦਬਾਜ ਸ਼ਾਹੀਨ ਸ਼ਾਹ ਅਫ਼ਰੀਦੀ ਚੋਣ ਲੱਗਣ ਮਗਰੋਂ ਮੈਦਾਨ ਤੋਂ ਬਾਹਰ ਚਲੇ ਗਏ, ਜੋ ਇਸ ਮੈਚ ਤਾਂ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਇਆ ਹੈ।
ਸ਼ਾਹੀਨ ਅਫ਼ਰੀਦੀ ਇੰਗਲੈਂਡ ਖ਼ਿਲਾਫ਼ ਮੈਚ ਦੌਰਾਨ 16ਵੇਂ ਓਵਰ ਦੀ ਪਹਿਲੀ ਗੇਂਦ ਸੁੱਟਣ ਤੋਂ ਬਾਅਦ, ਗੋਡੇ ਦੀ ਸਮੱਸਿਆ ਮਗਰੋਂ ਖੇਡ ਮੈਦਾਨ ਤੋਂ ਬਾਹਰ ਚੱਲੇ ਗਏ। ਜਿਸ ਮੌਕੇ ਉਹ ਬਾਹਰ ਹੋਏ ਉਸ ਸਮੇਂ ਉਨ੍ਹਾਂ ਦੇ 1.5 ਗੇਂਦਾਂ ਸੁੱਟਣੀਆਂ ਬਾਕੀ ਸਨ, ਪਰ ਉਹ ਦੁਬਾਰਾ ਮੈਦਾਨ ’ਚ ਵਾਪਸੀ ਨਹੀਂ ਕਰ ਸਕੇ।
ਠੀਕ ਉਸ ਸਮੇਂ ਇੰਗਲੈਂਡ ਨੂੰ ਜਿੱਤ ਲਈ 4.5 ਔਵਰਾਂ ’ਚ 41 ਦੌੜਾਂ ਚਾਹੀਦੀਆਂ ਸਨ, ਜੇਕਰ ਸ਼ਾਹੀਨ ਸ਼ਾਹ ਅਫ਼ਰੀਦੀ ਆਪਣੇ ਰਹਿੰਦੇ ਓਵਰ ਸੁੱਟਦੇ ਤਾਂ ਇੰਗਲੈਂਡ ਦੀ ਰਾਹ ਮੁਸ਼ਕਿਲ ਹੋ ਸਕਦੀ ਸੀ।
ਇਸਦੇ ਉਲਟ ਇੰਗਲੈਂਡ ਤੇ ਸਟਾਰ ਆਲ-ਰਾਊਂਡਰ ਬੇਨ ਸਟੋਕਸ ਨੇ 49 ਗੇਂਦਾਂ ’ਚ 52 ਦੌੜਾਂ ਬਣਾਈਆਂ ਅਤੇ ਮੋਈਨ ਅਲੀ ਨੇ ਵੀ 19 ਦੌੜਾਂ ਦੇ ਯੋਗਦਾਨ ਨਾਲ ਸਟੋਕਸ ਦਾ ਬਿਹਤਰੀਨ ਸਾਥ ਨਿਭਾਇਆ। ਬੇਨ ਸਟੋਕਸ ਨੇ ਇੱਕ ਓਵਰ ਰਹਿੰਦਿਆ ਹੀ ਇੰਗਲੈਂਡ ਨੂੰ ਦੂਜੀ ਵਾਰ ਟੀ-20 ਵਰਲਡ ਕੱਪ ਦਾ ਚੈਪੀਅਨ ਬਣਾ ਦਿੱਤਾ। ਇਸ ਤੋਂ ਪਹਿਲਾਂ ਇੰਗਲੈਂਡ ਨੇ ਸਾਲ 2010 ’ਚ ਟੀ-20 ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ। ਪਾਕਿਸਤਾਨ ਨੂੰ 137 ਦੌੜਾਂ ’ਤੇ ਰੋਕਣ ਤੋਂ ਬਾਅਦ ਇੰਗਲੈਂਡ ਨੇ 19 ਓਵਰਾਂ ’ਚ ਹੀ ਟੀਚਾ ਹਾਸਲ ਕਰ ਲਿਆ।
ਜ਼ਿਕਰਯੋਗ ਹੈ ਕਿ T-20 ਇੰਟਰਨੈਸ਼ਨਲ ਮੈਚ ਦੌਰਾਨ ਸ਼ਾਹੀਨ ਤਕਰੀਬਨ 70 ਫ਼ੀਸਦ ਮੈਚਾਂ ਦੇ ਪਹਿਲੇ ਓਵਰਾਂ ’ਚ ਬੱਲੇਬਾਜਾਂ ਨੂੰ ਮੈਦਾਨ ਤੋਂ ਬਾਹਰ ਦਾ ਰਸਤਾ ਵਿਖਾਉਂਦੇ ਹਨ। ਪਿਛਲੇ ਸਾਲ T-20 ਵਰਲਡ ਕੱਪ ਦੇ ਮੈਚ ਦੌਰਾਨ ਵੀ ਉਸਨੇ ਪਹਿਲੇ ਓਵਰ ’ਚ ਹੀ ਰੋਹਿਤ ਸ਼ਰਮਾਂ ਨੂੰ ਚਲਦਾ ਕੀਤਾ ਸੀ। ਉਸ ਤੋਂ ਬਾਅਦ ਕੇ. ਐੱਲ. ਰਾਹੁਲ ਅਤੇ ਵਿਰਾਟ ਕੋਹਲੀ ਨੂੰ ਪੈਵੀਲੀਅਨ ਦੀ ਰਾਹ ਵਿਖਾਈ ਸੀ। ਉਸ ਮੁਕਾਬਲੇ ’ਚ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।