Faridkot News: ਕਰਮਜੀਤ ਅਨਮੋਲ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh2262062

Faridkot News: ਕਰਮਜੀਤ ਅਨਮੋਲ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ

Faridkot News: ਸ੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਰਮਜੀਤ ਅਨਮੋਲ ਨੇ ਕਥਿਤ ਫਰਜੀ ਮੱਜ੍ਹਬੀ ਸਿੱਖ ਜਾਤੀ ਦਾ ਸਾਰਟੀਫੀਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਸੇ ਐਸਸੀ ਭਾਈਚਾਰੇ ਦੇ ਯੋਗ ਉਮੀਦਵਾਰ ਦਾ ਹੱਕ ਮਾਰਿਆ ਹੈ ਅਤੇ ਕਥਿਤ ਫਰਜੀਵਾੜਾ ਕੀਤਾ ਹੈ।

Faridkot News: ਕਰਮਜੀਤ ਅਨਮੋਲ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ

Faridkot News: ਫਰੀਦਕੋਟ ਲੋਕ ਸਭਾ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਫਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਇਕ ਲਿਖਤ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ। ਕਿ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਮਰਾਸੀ ਜਾਤੀ ਨਾਲ ਸੰਬੰਧਿਤ ਹਨ ਜੋ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਬੀਸੀ ਕਲਾਸ ਅਧੀਨ ਆਉਂਦੀ ਹੈ।

ਸ੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਰਮਜੀਤ ਅਨਮੋਲ ਨੇ ਕਥਿਤ ਫਰਜੀ ਮੱਜ੍ਹਬੀ ਸਿੱਖ ਜਾਤੀ ਦਾ ਸਾਰਟੀਫੀਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਸੇ ਐਸਸੀ ਭਾਈਚਾਰੇ ਦੇ ਯੋਗ ਉਮੀਦਵਾਰ ਦਾ ਹੱਕ ਮਾਰਿਆ ਹੈ ਅਤੇ ਕਥਿਤ ਫਰਜੀਵਾੜਾ ਕੀਤਾ ਹੈ।

ਇਸ ਮੌਕੇ ਜਣਾਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਰਾਜਵਿੰਦਰ ਸਿੰਘ ਉਮੀਦਵਾਰ ਸ੍ਰੋਮਣੀ ਅਕਾਲੀ ਦਲ ਅਤੇ ਪਰਮਬੰਸ ਸਿੰਗ ਬੰਟੀ ਰੋਮਾਣਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਰਮਜੀਤ ਅਨਮੋਲ ਨੇ ਅਨੁਸੂਚਿਤ ਜਾਤੀ ਦਾ ਕਥਿਤ ਜਾਅਲੀ ਸਾਰਟੀਫੀਕੇਟ ਬਣਾ ਕੇ ਫਰੀਦਕੋਟ ਲੋਕ ਸਭਾ ਜੋ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵਾਂ ਹੈ ਤੋਂ ਨੌਮੀਨੇਸ਼ਨ ਦਾਖਲ ਕਰਵਾਈ ਹੈ।

ਜਿਸ ਸੰਬੰਧੀ ਉਹਨਾਂ ਦੇ ਇਲੈਕਸ਼ਨ ਏਜੰਟ ਨੇ ਪਹਿਲਾਂ ਵੀ ਇਹ ਜ਼ਿਲ੍ਹਾ ਚੋਣ ਅਫ਼ਸਰ ਦੇ ਧਿਆਨ ਵਿਚ ਲਿਆਂਦਾ ਸੀ ਪਰ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਆਰਟੀਆਈ ਰਾਹੀਂ ਕਰਮਜੀਤ ਅਨਮੋਲ ਦੇ ਸਕੂਲ ਦਾ ਰਿਕਾਰਡ ਹਾਸਲ ਕੀਤਾ ਹੈ ਜਿਸ ਵਿਚ ਸਾਂਫ ਲਿਖਿਆ ਹੈ ਕਿ ਕਰਮਜੀਤ ਅਨਮੋਲ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਪਰ ਹੁਣ ਇਸ ਨੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਾਤੀ ਦਾ ਸਾਰਟੀਫੀਕੇਟ ਬਣਾ ਕੇ ਨੌਮੀਂਨੇਸ਼ਨ ਭਰੀ ਹੈ ਜੋ ਸਰਾ ਸਰ ਗਲਤ ਹੈ।

ਰਾਜਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਏਡੀਸੀ ਫਰੀਦਕੋਟ ਰਾਹੀ ਇਲੈਕਸ਼ਨ ਕਮਿਸ਼ਨ ਅਤੇ ਜਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਹੈ। ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਧੋਖਾਧੜੀ ਕਰਨ ਵਾਲੇ ਕਰਮਜੀਤ ਅਨਮੋਲ ਅਤੇ ਉਸ ਦਾ ਕਥਿਤ ਜਾਅਲੀ ਐਸਸੀ ਸਾਰਟੀਫੀਕੇਟ ਬਣਾਉਣ ਵਾਲੇ ਅਫਸਰਾਂ ਖਿਲਾਫ ਬਣਦੀ ਕਾਰਵਾਈ ਸਮਲ ਵਿਚ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਅਮਲ ਵਿਚ ਨਾਂ ਲਿਆਦੀ ਤਾਂ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਜਾਣਗੇ।

Trending news