Goldy Brar News: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਅਮਰੀਕਾ ਤੋਂ ਮੰਗ ਰਿਹਾ ਸੀ ਨਾਗਰਿਕਤਾ! ਡੋਜ਼ੀਅਰ 'ਚ ਵੱਡਾ ਖੁਲਾਸਾ
Advertisement
Article Detail0/zeephh/zeephh1892609

Goldy Brar News: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਅਮਰੀਕਾ ਤੋਂ ਮੰਗ ਰਿਹਾ ਸੀ ਨਾਗਰਿਕਤਾ! ਡੋਜ਼ੀਅਰ 'ਚ ਵੱਡਾ ਖੁਲਾਸਾ

Goldy Brar News: ਇਹ ਜਾਣਕਾਰੀ ਖੁਫੀਆ ਏਜੰਸੀਆਂ ਵੱਲੋਂ ਤਿਆਰ ਡੋਜ਼ੀਅਰ ਵਿੱਚ ਦਿੱਤੀ ਗਈ ਹੈ।ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਗੋਲਡੀ ਪਹਿਲਾਂ ਕੈਨੇਡਾ ਗਿਆ ਅਤੇ ਫਿਰ ਉਥੋਂ ਭੱਜ ਕੇ ਅਮਰੀਕਾ ਚਲਾ ਗਿਆ। 

 

Goldy Brar News: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਅਮਰੀਕਾ ਤੋਂ ਮੰਗ ਰਿਹਾ ਸੀ ਨਾਗਰਿਕਤਾ! ਡੋਜ਼ੀਅਰ 'ਚ ਵੱਡਾ ਖੁਲਾਸਾ

Goldy Brar News: ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਜੋ ਕਿ USA ਵਿੱਚ ਬੈਠਿਆ ਹੋਇਆ ਹੈ 'ਤੇ NIA ਅਤੇ RAW ਦਾ ਸ਼ਿੰਕਜਾ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਪੁਲਿਸ ਵੀ ਉਸ ਦੇ ਨਜ਼ਦੀਕੀਆਂ ਖਿਲਾਫ਼ ਵੱਡੀ ਕਾਰਵਾਈ ਕਰ ਰਹੀ ਹੈ। ਇਸ ਕਾਰਨ ਗੋਲਡੀ ਬਰਾੜ ਨੇ ਹੁਣ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਕੈਲੀਫੋਰਨੀਆ ਵਿੱਚ ਨਾਗਰਿਕਤਾ ਮੰਗੀ ਹੈ। 

ਇਹ ਜਾਣਕਾਰੀ ਖੁਫੀਆ ਏਜੰਸੀਆਂ ਵੱਲੋਂ ਤਿਆਰ ਡੋਜ਼ੀਅਰ ਵਿੱਚ ਦਿੱਤੀ ਗਈ ਹੈ। ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਗੋਲਡੀ ਪਹਿਲਾਂ ਕੈਨੇਡਾ ਗਿਆ ਅਤੇ ਫਿਰ ਉਥੋਂ ਭੱਜ ਕੇ ਅਮਰੀਕਾ ਚਲਾ ਗਿਆ। ਹੁਣ ਖੁਫੀਆ ਏਜੰਸੀਆਂ ਨੂੰ ਉਸ ਦੇ ਕੈਲੀਫੋਰਨੀਆ ਦੇ ਫਰਜ਼ੋਨੋ ਸ਼ਹਿਰ 'ਚ ਹੋਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਖੁਫੀਆ ਏਜੰਸੀਆਂ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੀਆਂ ਹਨ, ਤਾਂ ਜੋ ਇਸ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: Arshdeep Dalla News: ਅਰਸ਼ ਡੱਲਾ ਅਤੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ NIA ਦਾ ਵੱਡਾ ਖੁਲਾਸਾ!

ਭਾਰਤੀ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਕੈਨੇਡਾ ਵਿੱਚ ਲੁਕੇ ਖਾਲਿਸਤਾਨ ਸਮਰਥਕਾਂ ਦੇ ਦਸਤਾਵੇਜ਼ ਤਿਆਰ ਕਰਨ ਵਿੱਚ ਵੀ ਰੁੱਝਿਆ ਹੋਇਆ ਹੈ। NIA ਨਾਲ ਜੁੜੇ ਸੂਤਰਾਂ ਮੁਤਾਬਕ ਭਾਰਤੀ ਡੋਜ਼ੀਅਰ 'ਚ ਦੱਸਿਆ ਗਿਆ ਹੈ ਕਿ ਗੋਲਡੀ 15 ਅਗਸਤ 2017 ਨੂੰ ਕੈਨੇਡਾ ਪਹੁੰਚਿਆ ਸੀ ਅਤੇ ਬਾਅਦ 'ਚ ਅਮਰੀਕਾ ਭੱਜਣ 'ਚ ਕਾਮਯਾਬ ਹੋ ਗਿਆ ਸੀ। ਉਦੋਂ ਤੋਂ, ਉਹ ਕੈਲੀਫੋਰਨੀਆ ਵਿੱਚ ਇੱਕ ਨਵਾਂ ਅਧਾਰ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਖੋਜ ਤੋਂ ਬਚਣ ਲਈ ਐਨਕ੍ਰਿਪਟਡ ਸੰਚਾਰ ਦੀ ਵਰਤੋਂ ਕਰ ਰਿਹਾ ਸੀ।

ਇੱਕ ਡੋਜ਼ੀਅਰ ਵਿੱਚ ਹੋਰ ਖਾਲਿਸਤਾਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ। ਅੱਤਵਾਦੀ ਲਖਬੀਰ ਲਾਂਡਾ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ। ਲਖਬੀਰ ਨੇ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਗੱਲ ਕਬੂਲੀ ਸੀ ਅਤੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ।

(ਮਨੋਜ ਜੋਸ਼ੀ ਦ ਰਿਪੋਰਟ)

Trending news