ਗਾਇਕ ਸੁਖਵਿੰਦਰ ਸਿੰਘ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਮਿਲਿਆ ਕੈਬਨਿਟ ਰੈਂਕ
Advertisement
Article Detail0/zeephh/zeephh1031329

ਗਾਇਕ ਸੁਖਵਿੰਦਰ ਸਿੰਘ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਮਿਲਿਆ ਕੈਬਨਿਟ ਰੈਂਕ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਘੇ ਗਾਇਕ ਸੁਖਵਿੰਦਰ ਸਿੰਘ ਨੂੰ ਰਾਜ ਗਾਇਕ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦੇ ਮਾਣ ਨਾਲ ਨਿਵਾਜਦੇ ਹੋਏ, ਦੋਵਾਂ ਲਈ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ।

ਗਾਇਕ ਸੁਖਵਿੰਦਰ ਸਿੰਘ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਮਿਲਿਆ ਕੈਬਨਿਟ ਰੈਂਕ

ਨੀਤਿਕਾ ਮਹੇਸ਼ਵਰੀ/ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਘੇ ਗਾਇਕ ਸੁਖਵਿੰਦਰ ਸਿੰਘ ਨੂੰ ਰਾਜ ਗਾਇਕ ਅਤੇ ਸ਼ਾਇਰ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦੇ ਮਾਣ ਨਾਲ ਨਿਵਾਜਦੇ ਹੋਏ, ਦੋਵਾਂ ਲਈ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ।

 ਜ਼ਿਕਰਯੋਗ ਹੈ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ ਏ ਸ਼ਹਾਦਤ ਨੂੰ ਸਮਰਪਿਤ ਸੰਗੀਤਕ ਸ਼ਾਮ ਦੌਰਾਨ ਦੋਵਾਂ ਸਖਸ਼ੀਅਤਾਂ ਵਲੋਂ ਸਿੱਖ ਇਤਿਹਾਸ ਦੀ ਇਸ ਅਜ਼ੀਮ ਯਾਦਗਾਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸਰਾਹਨਾ ਕਰਦਿਆਂ ਮੁੱਖ ਮੰਤਰੀ ਚੰਨੀ ਵਲੋਂ ਇਨ੍ਹਾਂ ਦੋਵਾਂ ਨੂੰ ਪੰਜਾਬ ਦੇ ਇਹ ਅਹਿਮ ਅਤੇ ਵੱਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ।

ਇਹ ਵੀ ਦੱਸਣਾ ਬਣਦਾ ਹੈ ਕਿ ਦਾਸਤਾਨ-ਏ-ਸ਼ਹਾਦਤ ਪ੍ਰੋਜੈਕਟ ਦੀ ਪਟਕਥਾ ਪਦਮਸ਼੍ਰੀ ਡਾ.ਸੁਰਜੀਤ ਪਾਤਰ ਨੇ ਲਿਖੀ ਹੈ, ਇਸ ਦੇ ਨਾਲ ਹੀ ਗੈਲਰੀਆਂ ਵਿੱਚ ਦਿਖਾਈਆਂ ਜਾਂਦੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਐਨੀਮੇਸ਼ਨ ਫਿਲਮਾਂ, ਗੀਤ ਅਤੇ ਟਿੱਪਣੀਆਂ ਮੁੰਬਈ ਅਤੇ ਦਿੱਲੀ ਦੇ ਨਾਮਵਰ ਸਟੂਡੀਓਜ਼ ਤੋਂ ਤਿਆਰ ਕੀਤੀਆਂ ਗਈਆਂ ਹਨ। ਦੇਸ਼ ਦੇ ਨਾਮਵਰ ਗਾਇਕਾਂ ਕੈਲਾਸ਼ ਖੈਰ ਅਤੇ ਸੁਖਵਿੰਦਰ ਤੋਂ ਇਲਾਵਾ ਹੋਰ ਵੀ ਕਈ ਨਾਮੀ ਕਲਾਕਾਰਾਂ ਨੇ ਇਨ੍ਹਾਂ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਡਿਜ਼ਾਈਨਰਾਂ, ਤਕਨੀਕੀ ਮਾਹਿਰਾਂ ਦੀ ਟੀਮ ਦੁਆਰਾ ਪੂਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਤਿਆਰ ਕੀਤਾ ਹੈ।

 

WATCH LIVE TV

Trending news