ਸਿਆਸੀ ਪਾਰਟੀਆਂ 'ਚ CM ਬਣਨ ਲਈ ਘਮਸਾਣ, ਸਿੱਧੂ ਹੋਏ ਸਿੱਧੇ ਕੇਜਰੀਵਾਲ ਦੀ ਮੁੱਠੀ ਅਜੇ ਵੀ ਬੰਦ
Advertisement
Article Detail0/zeephh/zeephh1068670

ਸਿਆਸੀ ਪਾਰਟੀਆਂ 'ਚ CM ਬਣਨ ਲਈ ਘਮਸਾਣ, ਸਿੱਧੂ ਹੋਏ ਸਿੱਧੇ ਕੇਜਰੀਵਾਲ ਦੀ ਮੁੱਠੀ ਅਜੇ ਵੀ ਬੰਦ

ਚਰਚਾਵਾਂ ਸਨ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ 'ਤੇ ਮੋਹਰ ਲਗਾ ਦਿੱਤੀ ਹੈ ਅਤੇ ਜਲਦੀ ਹੀ ਐਲਾਨ ਕੀਤਾ ਜਾ ਸਕਦਾ ਹੈ, ਪਰ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਚਿਹਰੇ ਦੇ ਐਲਾਨ ਨੂੰ ਅਗਲੇ ਹਫ਼ਤੇ ਤੱਕ ਟਾਲ ਦਿੱਤਾ ਹੈ।

ਸਿਆਸੀ ਪਾਰਟੀਆਂ 'ਚ CM ਬਣਨ ਲਈ ਘਮਸਾਣ, ਸਿੱਧੂ ਹੋਏ ਸਿੱਧੇ ਕੇਜਰੀਵਾਲ ਦੀ ਮੁੱਠੀ ਅਜੇ ਵੀ ਬੰਦ

ਚੰਡੀਗੜ: ਪੰਜਾਬ ਦੀ ਸਿਆਸਤ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੇ ਕੇ 2 ਪਾਰਟੀਆਂ ਦੇ ਵਿਚ ਕਸ਼ਮਕਸ਼ ਚੱਲ ਰਹੀ ਹੈ।ਸੱਤਾ ਧਿਰ ਕਾਂਗਰਸ ਜਿਥੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਉਲਝੀ ਹੋਈ ਹੈ। ਉਥੇ ਈ ਆਮ ਆਦਮੀ ਪਾਰਟੀ ਕਦੋਂ ਮੁੱਖ ਮੰਤਰੀ ਦਾ ਐਲਾਨ ਕਰੇਗੀ ਇਹ ਪੰਜਾਬ ਦੀ ਜਨਤਾ ਉਡੀਕ ਕਰ ਰਹੀ ਹੈ। ਚਰਚਾਵਾਂ ਸਨ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ 'ਤੇ ਮੋਹਰ ਲਗਾ ਦਿੱਤੀ ਹੈ ਅਤੇ ਜਲਦੀ ਹੀ ਐਲਾਨ ਕੀਤਾ ਜਾ ਸਕਦਾ ਹੈ, ਪਰ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਚਿਹਰੇ ਦੇ ਐਲਾਨ ਨੂੰ ਅਗਲੇ ਹਫ਼ਤੇ ਤੱਕ ਟਾਲ ਦਿੱਤਾ ਹੈ।

 

ਉਧਰ ਸੱਤਾ ਧਿਰ ਕਾਂਗਰਸ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅਜੇ ਪੱਤੇ ਖੋਲੇ ਨਹੀਂ ਗਏ, ਪਰ ਪੰਜਾਬ ਪ੍ਰ੍ਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸਤੇ ਵੱਡਾ ਬਿਆਨ ਦੇ ਦਿੱਤਾ ਹੈ। ਉਹਨਾਂ ਕਾਂਗਰਸ ਹਾਈਕਮਾਨ ਨੂੰ ਲਾਂਭੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੌਣ ਹੋਵੇਗਾ ਇਹ ਹਾਈਕਮਾਨ ਨਹੀਂ ਬਲਕਿ ਪੰਜਾਬ ਦੀ ਜਨਤਾ ਤੈਅ ਕਰੇਗੀ। ਸਿੱਧੂ ਨੇ ਕਾਂਗਰਸ ਦੇ ਮੈਨੀਫੈਸਟੋ ਤੋਂ ਪਹਿਲਾਂ ਆਪਣਾ ਪੰਜਾਬ ਮਾਡਲ ਵੀ ਲਾਂਚ ਕਰ ਦਿੱਤਾ ਹੈ।

 

WATCH LIVE TV

Trending news