Faridkot News: ਬੀਐਸਸੀ ਐਗਰੀਕਲਚਰ ਦਾ ਡਿਗਰੀ ਕੋਰਸ ਬੰਦ ਹੋਣ 'ਤੇ ਵਿਦਿਆਰਥੀਆਂ ਨੇ ਘੇਰਿਆ ਵਿਧਾਇਕ ਦਾ ਘਰ
Advertisement
Article Detail0/zeephh/zeephh2349703

Faridkot News: ਬੀਐਸਸੀ ਐਗਰੀਕਲਚਰ ਦਾ ਡਿਗਰੀ ਕੋਰਸ ਬੰਦ ਹੋਣ 'ਤੇ ਵਿਦਿਆਰਥੀਆਂ ਨੇ ਘੇਰਿਆ ਵਿਧਾਇਕ ਦਾ ਘਰ

Faridkot News:  ਕਾਲਜ ਵਿਚ ਬੀਐਸਸੀ ਐਗਰੀਕਲਚਰ ਦੀ ਡਿਗਰੀ ਦਾ ਕੋਰਸ ਬੰਦ ਕਰਨ ਉਤੇ ਵਿਦਿਆਰਥੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Faridkot News: ਬੀਐਸਸੀ ਐਗਰੀਕਲਚਰ ਦਾ ਡਿਗਰੀ ਕੋਰਸ  ਬੰਦ ਹੋਣ 'ਤੇ ਵਿਦਿਆਰਥੀਆਂ ਨੇ ਘੇਰਿਆ ਵਿਧਾਇਕ ਦਾ ਘਰ

Faridkot News (ਨਰੇਸ਼ ਸੇਠੀ): ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਚ ਕਈ ਦਹਾਕਿਆਂ ਤੋਂ ਚਲਦੀ ਆ ਰਹੀ ਬੀਐਸਸੀ ਐਗਰੀਕਲਚਰ ਦੀ ਡਿਗਰੀ ਸਾਲ 2018 ਵਿਚ ਸਰਕਾਰ ਦੀ ਨਵੀਂ ਪਾਲਿਸੀ ਦੀਆਂ ਸ਼ਰਤਾਂ ਪੂਰੀਆ ਨਾ ਹੋਣ ਕਾਰਨ ਬੰਦ ਕਰ ਦਿੱਤੀ ਗਈ ਸੀ। ਜਿਸ ਨੂੰ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਕੀਤੇ ਗਏ ਸੰਘਰਸ ਦੇ ਚੱਲਦੇ ਬੀਤੇ ਸਾਲ ਸ਼ਰਤਾਂ ਤਹਿਤ ਚਾਲੂ ਕਰ ਦਿੱਤਾ ਗਿਆ ਸੀ।

ਪੰਜਾਬ ਸਰਕਾਰ ਤੇ ਕਾਲਜ ਪ੍ਰਬੰਧਕਾਂ ਨੂੰ 6 ਮਹੀਨਿਆਂ ਅੰਦਰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਕਾਲਜ ਪ੍ਰਬੰਧਨ ਤੇ ਪੰਜਾਬ ਸਰਕਾਰ ਇਸ ਕੋਰਸ ਨੂੰ ਚਾਲੂ ਰੱਖਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਮਿਥੀ ਸਮਾਂ ਹੱਦ ਅੰਦਰ ਪੂਰਾ ਨਹੀਂ ਕਰ ਸਕੀ।

ਇਸ ਕਾਰਨ ਕਾਲਜ ਦੀ ਮਾਨਤਾ ਮੁੜ ਤੋਂ ਰੱਦ ਕਰ ਦਿੱਤੀ ਗਈ ਅਤੇ ਹੁਣ ਇਥੇ ਸਰਕਾਰ ਨੇ ਸੈਲਫ ਫਾਇਨਾਂਸ ਸਕੀਮ ਤਹਿਤ ਦਾਖ਼ਲੇ ਕਰਨ ਨੂੰ ਆਗਿਆ ਦਿੱਤੀ ਹੈ। ਇਸ ਤਹਿਤ ਕਾਲਜ ਦੇ ਸਾਰੇ ਖਰਚੇ ਵਿਦਿਅਰਥੀਆਂ ਤੋਂ ਹੀ ਪੂਰੇ ਕੀਤੇ ਜਾਣਗੇ ਜਿਸ ਕਾਰਨ ਫੀਸਾਂ ਵਿਚ ਕਰੀਬ 60 ਪ੍ਰਤੀਸ਼ਤ ਤੱਕ ਦਾ ਵਾਧਾ ਹੋਵੇਗਾ।

ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਦੇ ਹੱਥੋਂ ਇਹ ਕੋਰਸ ਨਿਕਲ ਜਾਵੇਗਾ ਅਤੇ ਅਸਲ ਵਿਚ ਜ਼ਮੀਨ ਨਾਲ ਜੁੜੇ ਬੱਚੇ ਖੇਤੀਬਾੜੀ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਵਾਂਝੇ ਹੋ ਜਾਣਗੇ। ਇਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਅਰਥੀਆਂ ਵੱਲੋਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਦੇ ਘਰ ਦੇ ਬਾਹਰ ਸੰਕੇਤਕ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦਾ ਵਿਰੋਧ ਕਰਕੇ ਸਰਕਾਰ ਬਣਾਉਣ ਵਾਲੀ ਪਾਰਟੀ ਹੀ ਹੁਣ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਵੱਲ ਤੁਰੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਸੰਕੇਤਕ ਧਰਨਾ ਦਿੱਤਾ ਗਿਆ ਹੈ ਤੇ ਜੇਕਰ ਸਰਕਾਰ ਜਲਦ ਤੋਂ ਜਲਦ ਇਸ ਕੋਰਸ ਨੂੰ ਮੁੜ ਤੋਂ ਪਹਿਲਾਂ ਦੀ ਤਰਜ ਉਤੇ ਹੀ ਸ਼ੁਰੂ ਨਹੀ ਕਰਦੀ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਫਰੀਦਕੋਟ ਵਾਸੀਆ ਨਾਲ ਮਿਲ ਕਿ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਸੰਘਰਸ਼ ਨੂੰ ਵੱਡੇ ਪੱਧਰ ਉਤੇ ਲੈ ਕੇ ਜਾਵੇਗੀ।

ਇਹ ਵੀ ਪੜ੍ਹੋ : Budget Tax Slab: ਟੈਕਸ ਸਲੈਬ ਨੂੰ ਲੈ ਕੇ ਬਜਟ 'ਚ ਵੱਡਾ ਐਲਾਨ; ਟੈਕਸ ਸਲੈਬ 'ਚ ਕੀਤਾ ਵੱਡਾ ਬਦਲਾਅ

Trending news