Punjab News: ਰਣਜੀਤ ਸਿੰਘ ਨਾਲ ਇਸ ਧੰਦੇ 'ਚ ਕਾਫੀ ਸਮਾਂ ਜਲੰਧਰ 'ਚ ਤਾਇਨਾਤ ਰਹੇ ਪੰਜਾਬ ਪੁਲਸ ਦੇ ਸੇਵਾਮੁਕਤ ਡੀ.ਐੱਸ.ਪੀ. ਵਿਮਲਕਾਂਤ ਅਤੇ ਮਨੀਸ਼ ਨਾਮ ਦੇ ਥਾਣੇਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
Trending Photos
Punjab News: ਕਪੂਰਥਲਾ ਅਦਾਲਤ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਅਤੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਬਹੁਚਰਚਿਤ ਡਰੱਗ ਕੇਸ ਵਿੱਚ ਮੁਲਜ਼ਮ ਵਜੋਂ ਸੰਮਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਜੀਤਾ ਮੌੜ ਡਰੱਗ ਮਾਮਲੇ ‘ਚ ਇਹ ਕਾਰਵਾਈ ਹੋਈ ਹੈ। ਵਰਨਣਯੋਗ ਹੈ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਐਸ.ਟੀ.ਐਫ. ਵਿੰਗ ਨੇ ਕਪੂਰਥਲਾ ਵਿੱਚ ਇੱਕ ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ ਹੈ।
ਰਣਜੀਤ ਸਿੰਘ ਨਾਲ ਇਸ ਧੰਦੇ 'ਚ ਕਾਫੀ ਸਮਾਂ ਜਲੰਧਰ 'ਚ ਤਾਇਨਾਤ ਰਹੇ। ਪੰਜਾਬ ਪੁਲਸ ਦੇ ਸੇਵਾਮੁਕਤ ਡੀ.ਐੱਸ.ਪੀ. ਵਿਮਲਕਾਂਤ ਅਤੇ ਮਨੀਸ਼ ਨਾਮ ਦੇ ਥਾਣੇਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਟੀ.ਐਫ ਜੀਤਾ ਮੌੜ ਦੀ ਟੀਮ ਨੇ ਕਰਨਾਲ ਤੋਂ ਕਾਬੂ ਕੀਤਾ ਸੀ। ਐਸ.ਟੀ.ਐਫ ਨੇ ਕੁਝ ਹਥਿਆਰ ਅਤੇ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਐਸ.ਟੀ.ਐਫ ਨੇ ਕੁੱਲ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Ludhiana News: 10 ਤੋਂ 12 ਨੌਜਵਾਨਾਂ ਨੇ ਇਲਾਕੇ 'ਚ ਮਚਾਇਆ ਹੜਕੰਪ, ਤੋੜੇ ਗੱਡੀਆਂ ਦੇ ਸ਼ੀਸ਼ੇ, ਲੋਕਾਂ ਚ ਸਹਿਮ ਦਾ ਮਾਹੌਲ
ਰਣਜੀਤ ਉਰਫ ਜੀਤਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਇੱਕ ਔਡੀ BMW ਹੈ। ਅਜਿਹੇ ਮਹਿੰਗੇ ਵਾਹਨ ਵੀ ਹਨ।