Ludhiana Fire News: ਅੱਤ ਦੀ ਗਰਮੀ ਕਾਰਨ ਅੱਗ ਲੱਗਣ ਦੀਆਂ ਕਾਫੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੁਧਿਆਣਆ ਦੇ ਤਹਿਬਾਜ਼ਾਰੀ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ।
Trending Photos
Ludhiana Fire News: ਨਗਰ ਨਿਗਮ ਲੁਧਿਆਣਾ ਦੇ ਤਹਿਬਾਜ਼ਾਰੀ ਗੋਦਾਮ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਲੁਧਿਆਣਾ ਦੇ ਚੀਮਾ ਚੌਕ ਨਜ਼ਦੀਕ ਕਰਕੇ ਰੋਡ ਉਤੇ ਸਥਿਤ ਨਗਰ ਨਿਗਮ ਲੁਧਿਆਣਾ ਦੇ ਤਹਿਬਾਜ਼ਾਰੀ ਗੁਦਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਹੈ।
ਘਟਨਾ ਸਥਾਨ ਉਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਨਹੀਂ ਹੋ ਪਾਇਆ ਹੈ ਪਰ ਕਿਆਸ ਲਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਹੋ ਸਕਦੀ। ਇਸ ਪੂਰੇ ਘਟਨਾ ਵਿੱਚ ਰਾਤ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਮਗਰ ਤਹਿਬਾਜ਼ਾਰੀ ਗੁਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ।
ਇਹ ਵੀ ਪੜ੍ਹੋ : Pathankot News: ਪਠਾਨਕੋਟ ਵਾਈਲਡਲਾਈਫ ਸੈਂਚੂਰੀ ਦਾ ਐਕਸ਼ਨ; ਮਾਈਨਿੰਗ ਕਰ ਰਹੇ 13 ਕਰੱਸ਼ਰਾਂ ਨੂੰ ਨੋਟਿਸ ਜਾਰੀ
ਉੱਥੇ ਹੀ ਮੌਕੇ ਉਤੇ ਮੌਜੂਦ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਨੂੰ ਮਿਲੀ ਹੈ ਜਿਸ ਤੋਂ ਬਾਅਦ ਉਹ ਪਹੁੰਚੇ ਹਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਚੱਲ ਪਾਇਆ ਹੈ।
ਦੂਜੇ ਪਾਸੇ ਅੰਮ੍ਰਿਤਸਰ 'ਚ ਦੇਰ ਰਾਤ ਗੁਮਟਾਲਾ ਚੌਕ ਤੋਂ ਲੈ ਕੇ ਰਾਜਾਸਾਂਸੀ ਤੱਕ ਦੀਆਂ ਸਾਰੀਆਂ ਸਿਗਰਟਾਂ ਦੀਆਂ ਦੁਕਾਨਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ, ਜਿਸ ਕਾਰਨ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ ਗਿਆ। ਦੇਰ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਤਾਂ ਉਸ ਨੇ ਦੇਖਿਆ ਕਿ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਹੋਰ ਵੀ ਦੁਕਾਨਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ