ਕੇਂਦਰ ਸਰਕਾਰ ਦੇ ਹੁਕਮਾਂ ’ਤੇ ਇਸ ਵਾਰ ਸੂਬੇ ’ਚ ਸਰਕਾਰੀ ਵਿਭਾਗਾਂ ਵਲੋਂ ਤਿਰੰਗੇ ਝੰਡੇ ਵੇਚੇ ਗਏ।
Trending Photos
ਚੰਡੀਗੜ੍ਹ: ਕੇਂਦਰ ਸਰਕਾਰ ਦੇ ਹੁਕਮਾਂ ’ਤੇ ਇਸ ਵਾਰ ਸੂਬੇ ’ਚ ਸਰਕਾਰੀ ਵਿਭਾਗਾਂ ਵਲੋਂ ਤਿਰੰਗੇ ਝੰਡੇ ਵੇਚੇ ਗਏ।
ਮਿਲੀ ਜਾਣਕਾਰੀ ਮੁਤਾਬਕ ਕੇਂਦਰ ਦੁਆਰਾ ਪੰਜਾਬ ਨੂੰ 30 ਲੱਖ ਤਿਰੰਗੇ ਝੰਡੇ ਵੇਚਣ ਦਾ ਟਾਰਗੇਟ ਦਿੱਤਾ ਗਿਆ ਸੀ, ਜਿਸ ’ਚੋਂ ਪੰਜਾਬ ਨੇ 25 ਲੱਖ ਤੋਂ ਵੱਧ ਝੰਡੇ ਵੇਚੇ। ਦੱਸ ਦੇਈਏ ਕਿ 13 ਤੋਂ 15 ਅਗਸਤ ਤੱਕ ਹਰ ਘਰ ਦੀ ਛੱਤ ’ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਕੇਂਦਰ ਸਰਕਾਰ ਦੁਆਦਾ ਚਲਾਈ ਗਈ ਸੀ।
ਸਾਇਜ਼ ਮੁਤਾਬਕ ਤੈਅ ਕੀਤੀ ਗਈ ਤਿਰੰਗੇ ਝੰਡੇ ਦੀ ਕੀਮਤ
ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੁਆਰਾ ਕਿਧਰੇ ਵੀ ਲੋਕਾਂ ਨੂੰ ਮੁਫ਼ਤ ’ਚ ਝੰਡੇ ਨਹੀਂ ਵੇਚੇ ਗਏ। ਬਲਕਿ ਤਿੰਨ ਤਰ੍ਹਾਂ ਦੇ ਝੰਡਿਆਂ ਦੀ ਕੀਮਤ ਤੈਅ ਕੀਤੀ ਗਈ ਸੀ। ਛੋਟੇ ਝੰਡੇ ਦਾ ਮੁੱਲ 9 ਰੁਪਏ, ਮੱਧਮ ਸਾਇਜ਼ ਦੇ ਝੰਡਾ 18 ਰੁਪਏ ਤੇ ਵੱਡੇ ਦੀ ਕੀਮਤ 25 ਰੁਪਏ ਨਿਸ਼ਚਿਤ ਕੀਤੀ ਗਈ ਸੀ। ਪੰਜਾਬ ’ਚ ਇਸਦਾ ਨੋਡਲ ਦਫ਼ਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਬਣਾਇਆ ਗਿਆ ਸੀ। ਇਸ ਵਿਭਾਗ ਦੁਆਰਾ ਬਠਿੰਡਾ ਅਤੇ ਜਲੰਧਰ ’ਚ 2 ਸੈਂਟਰ ਬਣਾਏ ਗਏ, ਜਿਥੋਂ ਬਾਕੀ ਜ਼ਿਲ੍ਹਿਆਂ ਨੂੰ ਝੰਡੇ ਵੇਚਣ ਲਈ ਵੰਡੇ ਗਏ।
ਹਸਪਤਾਲਾਂ ਦੀ ਓਪੀਡੀ ’ਚ ਮਰੀਜ਼ਾਂ ਨੂੰ ਵੇਚੇ ਗਏ ਝੰਡੇ
ਜੇਕਰ ਤੈਅ ਕੀਤੀ ਕੀਮਤ ਦੇ ਹਿਸਾਬ ਨਾਲ ਅਨੁਮਾਨ ਲਗਾਇਆ ਜਾਵੇ ਤਾਂ ਝੰਡਿਆਂ ਦੀ ਵਿਕਰੀ ਨਾਲ ਕਰੀਬ 5 ਕਰੋੜ ਦੀ ਰਾਸ਼ੀ ਇੱਕਠੀ ਹੋਈ ਹੈ। ਜਲੰਧਰ ਨੂੰ 13 ਲੱਖ ਅਤੇ ਬਠਿੰਡਾ ਨੂੰ 10.96 ਲੱਖ ਝੰਡੇ ਦਿੱਤੇ ਗਏ, ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਨੂੰ 2.01 ਲੱਖ ਤੇ ਲੁਧਿਆਣਾ ਨੂੰ 2.48 ਲੱਖ ਤਿਰੰਗੇ ਝੰਡੇ ਵੇਚਣ ਲਈ ਦਿੱਤੇ ਗਏ। ਸਰਕਾਰੀ ਵਿਭਾਗਾਂ ਨੂੰ ਕੁੱਲ 15 ਲੱਖ ਝੰਡੇ ਦਿੱਤੇ ਗਏ ਇਸ ਤੋਂ ਇਲਾਵਾ ਤਕਰੀਬਨ 6 ਲੱਖ ਝੰਡੇ ਲੋਕਾਂ ਨੂੰ ਸਿੱਧੇ ਤੌਰ ’ਤੇ ਵੇਚੇ ਗਏ।
ਪੰਜਾਬ ਦੇ ਥਾਣਿਆਂ, ਤਹਿਸੀਲਾਂ, ਹਸਪਤਾਲਾਂ ਤੇ ਸਰਕਾਰੀ ਦਫ਼ਤਰਾਂ ’ਚ ਅਫ਼ਸਰਾਂ ਤੇ ਕਰਮਚਾਰੀਆਂ ਦੁਆਰਾ ਝੰਡੇ ਵੰਡੇ ਗਏ, ਹੋਰ ਤਾਂ ਹੋਰ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਝੰਡੇ ਵੰਡਣ ਦਾ ਜ਼ਿੰਮਾ ਦਿੱਤਾ ਗਿਆ। ਸੂਬੇ ’ਚ ਕਈ ਹਸਪਤਾਲਾਂ ਦੀ ਓ. ਪੀ. ਡੀ (OPD) ਵਾਲੀ ਖਿੜਕੀਆਂ ’ਤੇ ਮਰੀਜ਼ਾਂ ਤੱਕ ਨੂੰ ਝੰਡੇ ਵੇਚੇ ਗਏ।