ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਜਾ ਰਿਹਾ ਹੈ ਜਿਸ ਵਿੱਚ GST ਤੇੇ ਪਰਾਲੀ ਦੇ ਮੁੱਦਿਆਂ ਤੇ ਅਹਿਮ ਚਰਚਾ ਹੋਵੇਗੀ। ਇਸ ਸੈਸ਼ਨ ਦੇ ਵਿਰੋਧ 'ਚ ਹੀ ਪੰਜਾਬ ਭਾਜਪਾ ਵੱਲੋਂ ਮੌਕ ਸੈਸ਼ਨ, ਜਨਤਾ ਦੀ ਵਿਧਾਨ ਸਭਾ ਬੁਲਾਈ ਗਈ ਹੈ।
Trending Photos
ਚੰਡੀਗੜ੍ਹ- ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਖਿੱਚੋਤਾਣ ਤੋਂ ਬਾਅਦ ਰਾਜਪਾਲ ਵੱਲੋਂ ਸੈਸ਼ਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਹੈ। ਇਸ ਸੈਸ਼ਨ ਦੇ ਖਿਲਾਫ ਹੀ ਪੰਜਾਬ ਭਾਜਪਾ ਵੱਲੋਂ ਮੌਕ ਸੈਸ਼ਨ ਰੱਖਿਆ ਗਿਆ ਹੈ।
ਦੱਸੇਦੇਈਏ ਕਿ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸੁਰੂਆਤ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ। ਸਰਧਾਂਜਲੀ ਤੋਂ ਬਾਅਦ ਬਿਜਨੈਸ ਅਡਵਾਇਜ਼ਰੀ ਕਮੇਟੀ (BAC) ਦੀ ਅਹਿਮ ਮੀਟਿੰਗ ਹੋਵੇਗੀ ਜਿਸ ਵਿੱਚ ਸੈਸ਼ਨ ਦੇ ਮੁੱਦਿਆਂ ਤੇ ਵਿਚਾਰ ਕੀਤੀ ਜਾਵੇਗੀ। ਸੈਸ਼ਨ ਵਿੱਚ GST ਤੇ ਪਰਾਲੀ ਦੇ ਮੁੱਦੇ ਅਹਿਮ ਰਹਿਣਗੇ। ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਇਹ ਵਾਰ- ਵਾਰ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਗੁੰਮਰਾਹ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਸੈਸ਼ਨ ਬੁਲਾਉਣ ਦਾ ਅਸਲ ਮੁੱਦਾ ਓਪਰੇਸ਼ਨ ਲੋਟਸ ਖਿਲਾਫ ਕਾਰਵਾਈ ਪਾਉਣਾ ਹੈ। ਫਿਲਹਾਲ ਕੀ ਕੁਝ ਹੋਵੇਗਾ ਵਿਧਾਨ ਸਭਾ ਵਿੱਚ ਇਸ ਸੈਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ।
ਉਧਰ ਦੂਜੇ ਪਾਸੇ ਪੰਜਾਬ ਭਾਜਪਾ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਇਸ ਸੈਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਰਾਜਪਾਲ ਵੱਲੋਂ ਪਹਿਲਾ 22 ਸਤੰਬਰ ਨੂੰ ਜਦੋਂ ਸੈਸ਼ਨ ਰੱਦ ਕਰ ਦਿੱਤਾ ਗਿਆ ਸੀ ਤਾਂ ਭਾਜਪਾ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਸੀ। ਪਰ ਦੁਬਾਰਾ 27 ਸਤੰਬਰ ਨੂੰ ਸੈਸ਼ਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਜਪਾ ਵੱਲੋਂ ਮੀਟਿੰਗ ਕਰਕੇ ਇਸ ਦੇ ਨਾਲ ਹੀ ਵੱਖਰਾ ਮੌਕ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਭਾਜਪਾ ਵੱਲੋਂ ਜਨਤਾ ਦੀ ਵਿਧਾਨ ਸਭਾ ਬੁਲਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਦਿਆਂ ਦੀ ਚਰਚਾ ਹੋਵੇਗੀ। ਜਿਸ ਵਿੱਚ ਵਿਧਾਨ ਸਭਾ ਵਾਂਗ ਸਪੀਕਰ ਤੇ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ ਜਾਵੇਗਾ।
WATCH LIVE TV