Vikas Bagga Murder News: ਹਿੰਦੂ ਨੇਤਾ ਵਿਕਾਸ ਬੱਗਾ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਅੰਤਿਮ ਸਸਕਾਰ
Advertisement
Article Detail0/zeephh/zeephh2205283

Vikas Bagga Murder News: ਹਿੰਦੂ ਨੇਤਾ ਵਿਕਾਸ ਬੱਗਾ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਅੰਤਿਮ ਸਸਕਾਰ

ਨੰਗਲ ਵਿੱਚ ਬੀਤੇ ਦਿਨੀਂ ਵਿਸਾਖੀ ਵਾਲੇ ਦਿਨ ਦੇਰ ਸ਼ਾਮ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਦਾ ਦੋ ਅਣਪਛਾਤਿਆਂ ਨੇ ਗੋਲੀ ਮਾਰ ਕੇ ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇਲਾਕੇ ਵਿੱਚ ਗੁੱਸੇ ਦਾ ਮਾਹੌਲ ਸੀ। ਬੀਤੇ ਕੱਲ੍ਹ ਪਰਿਵਾਰ ਵਾਲਿਆਂ ਤੇ ਇਲਾਕਾ ਵਾਸੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ

Vikas Bagga Murder News: ਹਿੰਦੂ ਨੇਤਾ ਵਿਕਾਸ ਬੱਗਾ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਅੰਤਿਮ ਸਸਕਾਰ

Vikas Bagga Murder News (ਬਿਮਲ ਸ਼ਰਮਾ) : ਨੰਗਲ ਵਿੱਚ ਬੀਤੇ ਦਿਨੀਂ ਵਿਸਾਖੀ ਵਾਲੇ ਦਿਨ ਦੇਰ ਸ਼ਾਮ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਦਾ ਦੋ ਅਣਪਛਾਤਿਆਂ ਨੇ ਗੋਲੀ ਮਾਰ ਕੇ ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇਲਾਕੇ ਵਿੱਚ ਗੁੱਸੇ ਦਾ ਮਾਹੌਲ ਸੀ।

ਬੀਤੇ ਕੱਲ੍ਹ ਪਰਿਵਾਰ ਵਾਲਿਆਂ ਤੇ ਇਲਾਕਾ ਵਾਸੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਊਨਾ ਹਾਈਵੇ ਵੀ ਜਾਮ ਕੀਤਾ ਗਿਆ ਸੀ। ਪ੍ਰਸ਼ਾਸਨ ਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅੱਜ ਨੰਗਲ ਦੇ ਸ਼ਮਸ਼ਾਨਘਾਟ ਵਿੱਚ ਨਮ ਅੱਖਾਂ ਤੇ ਪੁਲਿਸ ਦੀ ਸੁਰੱਖਿਆ ਹੇਠ ਵਿਕਾਸ ਬੱਗਾ ਦਾ ਅੰਤਿਮ ਸਸਕਾਰ ਕੀਤਾ ਗਿਆ।

ਅੱਜ ਦੁਪਹਿਰ 2 ਵਜੇ ਤੱਕ ਵਪਾਰ ਮੰਡਲ ਦੁਆਰਾ ਪੂਰੇ ਸ਼ਹਿਰ ਦੀਆਂ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ। ਉਧਰ ਇਸ ਮਾਮਲੇ ਵਿੱਚ ਰੂਪਨਗਰ ਪੁਲਿਸ ਦੁਆਰਾ ਮੁਲਜ਼ਮਾਂ ਦਾ ਸੁਰਾਗ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਅਤੇ ਨਾਮ ਗੁਪਤ ਰੱਖਣ ਦਾ ਐਲਾਨ ਵੀ ਕੀਤਾ ਗਿਆ ਹੈ। ਅੱਜ ਸਵੇਰੇ ਤੋ ਹੀ ਨੰਗਲ ਦੇ ਰੇਲਵੇ ਰੋਡ ਵਿੱਚ ਸਨਾਟਾ ਪਸਰਿਆ ਹੋਇਆ ਸੀ ਕਿਉਂਕਿ ਦੁੱਖ ਦੀ ਘੜੀ ਵਿੱਚ ਪੂਰਾ ਨੰਗਲ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ ਬੱਗਾ ਦੇ ਅੰਤਿਮ ਸਸਕਾਰ ਦੀ ਤਿਆਰੀ ਵਿੱਚ ਪੂਰਾ ਵਪਾਰੀ ਵਰਗ ਨੰਗਲ ਦੇ ਸਾਰੇ ਬਾਜ਼ਾਰ ਤੇ ਦੁਕਾਨਾਂ ਬੰਦ ਕੀਤੀਆਂ ਹੋਈਆਂ ਸਨ।

ਜੈ ਸ਼੍ਰੀ ਰਾਮ ਤੇ ਵਿਕਾਸ ਪ੍ਰਭਾਕਰ ਅਮਰ ਰਹੇ ਦੇ ਨਾਅਰਿਆਂ ਦੇ ਨਾਲ ਵਿਕਾਸ ਪ੍ਰਭਾਕਰ ਦੀ ਅੰਤਿਮ ਯਾਤਰਾ ਸ਼ਮਸ਼ਾਨਘਾਟ ਪਹੁੰਚੀ। ਅੰਤਿਮ ਰਸਮਾਂ ਵਿੱਚ ਪੂਰਾ ਸ਼ਹਿਰ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਦੇਖ ਰੇਖ ਵਿੱਚ ਹੋਈ। ਸਵੇਰ ਤੋਂ ਹੀ ਭਾਰੀ ਪੁਲਿਸ ਵੱਲ ਰੇਲਵੇ ਰੋਡ ਉਤੇ ਸ਼ਮਸ਼ਾਨਘਾਟ ਵਿੱਚ ਤਾਇਨਾਤ ਸਨ।

ਕਾਬਿਲੇਗੌਰ ਹੈ ਕਿ ਵਿਸਾਖੀ ਵਾਲੇ ਦਿਨ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਉਤੇ ਬੈਠੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਤੇ ਸ਼ਹਿਰ ਦੇ ਲੋਕ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਸਨ।

14 ਅਪ੍ਰੈਲ ਦੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਦੇ ਕਰੀਬ ਨੈਸ਼ਨਲ ਹਾਈਵੇ ਐਕਸਟੈਨਸ਼ਨ 503 ਊਨਾ-ਚੰਡੀਗੜ੍ਹ ਮੁੱਖ ਸੜਕ ਉਤੇ ਪਰਿਵਾਰ  ਵੱਲੋਂ ਤੇ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਪਾਰੀ ਵਰਗ ਦੇ ਲੋਕਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ ਸੀ।

ਇਸ ਧਰਨੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਆਗੂ ਪਹੁੰਚੇ ਹੋਏ ਸਨ ਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਇਸ ਧਰਨੇ ਵਿੱਚ ਮੌਜੂਦ ਰਹੇ ਸਨ । ਦੇਰ ਸ਼ਾਮ ਪਰਿਵਾਰ ਤੇ ਪ੍ਰਸ਼ਾਸਨ ਦੀ ਆਪਸੀ ਗੱਲਬਾਤ ਵਿੱਚ ਸਹਿਮਤੀ ਹੋਈ ਤੇ ਫਿਰ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Rahul Gandhi News: ਚੋਣ ਅਧਿਕਾਰੀਆਂ ਨੇ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ; ਕਾਂਗਰਸ ਵੱਲੋਂ ਨਿਖੇਧੀ

Trending news