Punjab Water crisis News: ਪੰਜਾਬ ਵਿੱਚ ਲੰਮੇ ਸਮੇਂ ਤੋਂ ਪਾਣੀ ਦੇ ਸੰਕਟ ਦਾ ਮਾਮਲਾ ਉੱਠਦਾ ਰਿਹਾ ਹੈ। ਹੁਣ ਪੰਜਾਬ ਖੇਤਬਾੜੀ ਦੇ ਮਾਹਰਾਂ ਨੇ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਪੀਏਯੂ ਵੱਲੋ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਹੀ ਕਿਸਾਨ ਲਗਾਉਣ।
Trending Photos
Punjab Water crisis News (ਤਰਸੇਮ ਲਾਲ ਭਾਰਦਵਾਜ) : ਪੰਜਾਬ ਵਿੱਚ ਲੰਮੇ ਸਮੇਂ ਤੋਂ ਪਾਣੀ ਦੇ ਸੰਕਟ ਦਾ ਮਾਮਲਾ ਉੱਠਦਾ ਰਿਹਾ ਹੈ। ਹੁਣ ਪੰਜਾਬ ਖੇਤਬਾੜੀ ਦੇ ਮਾਹਰਾਂ ਨੇ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਪੀਏਯੂ ਵੱਲੋ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਹੀ ਕਿਸਾਨ ਲਗਾਉਣ। ਝੋਨੇ ਦੀਆਂ ਇਨ੍ਹਾਂ ਕਿਸਮਾਂ ਨੂੰ 20 ਫ਼ੀਸਦੀ ਘੱਟ ਪਾਣੀ ਲੱਗਦਾ ਹੈ।
ਲੁਧਿਆਣਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਸਲ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਵੱਲੋਂ ਪੰਜਾਬ ਵਿੱਚ ਪਾਣੀ ਦੇ ਲਗਾਤਾਰ ਘੱਟ ਰਹੇ ਪੱਧਰ ਉਤੇ ਸੈਂਟਰ ਗਰਾਊਂਡ ਵਾਟਰ ਬੋਰਡ ਰਿਪੋਰਟ ਉਤੇ ਚਿੰਤਾ ਜ਼ਾਹਿਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸੇ ਡਾਰਕ ਜ਼ੋਨ ਵਿੱਚ ਬਦਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਖੇਤੀ ਵਿੱਚ ਕੀਤੀ ਜਾਂਦੀ ਹੈ। ਜਿਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।
ਇੱਕ ਰਿਪੋਰਟ ਅਨੁਸਾਰ 114 ਬਲਾਕ ਅਤੇ 3 ਸ਼ਹਿਰੀ ਖੇਤਰ ਗੰਭੀਰ ਸਥਿਤੀ ਵਿੱਚ ਪਹੁੰਚ ਗਏ ਹਨ। ਇਸ ਬਾਰੇ ਪੀਏਯੂ ਦੇ ਫ਼ਸਲ ਵਿਭਾਗ ਦੇ ਅਜਮੇਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਹੇਠ ਰਕਬਾ ਜੋ 1960-61 ਵਿੱਚ 2.27 ਲੱਖ ਹੈਕਟੇਅਰ ਸੀ, ਸਾਲ 2022-23 ਵਿੱਚ ਵਧ ਕੇ 31.68 ਲੱਖ ਹੈਕਟੇਅਰ ਹੋ ਗਿਆ।
ਇਸੇ ਤਰ੍ਹਾਂ ਟਿਊਬਵੈੱਲਾਂ ਦੀ ਗਿਣਤੀ ਵੀ 70 ਹਜ਼ਾਰ ਤੋਂ ਵਧ ਕੇ 14.82 ਲੱਖ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਪਾਣੀ ਦੀ ਸਾਲਾਨਾ ਉਪਲੱਬਧਤਾ 53 ਬਿਲੀਅਨ ਕਿਊਬਿਕ ਮੀਟਰ ਹੈ ਜਦਕਿ ਮੰਗ 60 ਬੀਸੀਐੱਮ ਹੈ। ਇਸ ਫ਼ਰਕ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਡੂੰਘੇ ਪਾਣੀ ਦੇ ਸਰੋਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਇੱਕ ਰਿਪੋਰਟ ਅਨੁਸਾਰ ਸੂਬੇ ਵਿੱਚ 114 ਬਲਾਕ ਤੇ 3 ਸ਼ਹਿਰੀ ਖੇਤਰ ਅਤਿ-ਨਾਜ਼ੁਕ ਸਥਿਤੀ ਵਿੱਚ ਪਹੁੰਚ ਗਏ ਹਨ। ਮਾਹਿਰਾਂ ਨੇ ਕਿਹਾ ਕਿ ਸਾਉਣੀ ਸੀਜ਼ਨ ਵਿੱਚ 80 ਫ਼ੀਸਦੀ ਪਾਣੀ ਦੀ ਖਪਤ ਝੋਨੇ ਦੀ ਖੇਤੀ ਵਿੱਚ ਹੁੰਦੀ ਹੈ। ਵਿਗਿਆਨੀ ਵਿਨੇ ਸੰਧੂ ਨੇ ਦੱਸਿਆ ਕਿ ਪੀਏਯੂ ਦੇ ਮਸ਼ਵਰੇ ਨਾਲ ਜੇ ਕਿਸਾਨ ਚੱਲਣ ਤਾਂ ਪੰਜਾਬ ਵਿੱਚ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਇਆ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਪਾਣੀ ਬਚਾਉਣ ਲਈ ਝੋਨੇ ਹੇਠਲਾਂ ਕੁਝ ਰਕਬਾ ਨਰਮਾ, ਬਾਸਮਤੀ, ਮੱਕੀ, ਦਾਲਾਂ ਹੇਠ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਪੀਏਯੂ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਪੀਆਰ-121, 126, 128, 129, 130 ਅਤੇ ਪੀਆਰ 131 ਨੂੰ ਤਰਜੀਹ ਦੇਣ ਤਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : Punjab Sad Candidates List: ਅਕਾਲੀ ਦਲ ਨੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਂਅ ਕੀਤੇ ਫਾਇਨਲ!