ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਦੌਰਾਨ ਹੰਗਾਮਾ, ਚੱਲੇ ਇੱਟਾਂ ਰੋੜੇ
Advertisement
Article Detail0/zeephh/zeephh984276

ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਦੌਰਾਨ ਹੰਗਾਮਾ, ਚੱਲੇ ਇੱਟਾਂ ਰੋੜੇ

ਇਲਾਕੇ ਵਿੱਚ ਅੱਜ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਤੋਂ ਬਾਅਦ ਯੂਥ ਕਾਂਗਰਸ ਦੇ ਵਰਕਰ ਵੱਡੀ ਤਦਾਦ ਚ ਇਕੱਠੇ ਹੋ ਕੇ ਘੰਟਾ ਘਰ ਵਿੱਚ ਸਥਿਤ ਭਾਜਪਾ ਦੇ ਮੁੱਖ ਦਫਤਰ ਦੇ ਬਾਹਰ ਪਹੁੰਚੇ

ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਦੌਰਾਨ ਹੰਗਾਮਾ, ਚੱਲੇ ਇੱਟਾਂ ਰੋੜੇ

ਭਾਰਤ ਸ਼ਰਮਾ/ਲੁਧਿਆਣਾ : ਇਲਾਕੇ ਵਿੱਚ ਅੱਜ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਤੋਂ ਬਾਅਦ ਯੂਥ ਕਾਂਗਰਸ ਦੇ ਵਰਕਰ ਵੱਡੀ ਤਦਾਦ ਚ ਇਕੱਠੇ ਹੋ ਕੇ ਘੰਟਾ ਘਰ ਵਿੱਚ ਸਥਿਤ ਭਾਜਪਾ ਦੇ ਮੁੱਖ ਦਫਤਰ ਦੇ ਬਾਹਰ ਪਹੁੰਚੇ ਹਾਲਾਂਕਿ ਅਤੇ ਪਹਿਲਾਂ ਹੀ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਪਰ ਵਰਕਰਾਂ ਨੇ ਬੈਰੀਕੇਟਿੰਗ ਤੋੜ ਦਿੱਤੀ ਅਤੇ ਜੰਮ ਕੇਸ ਦੌਰਾਨ ਹੰਗਾਮਾ ਹੋਇਆ ਉੱਧਰ ਭਾਜਪਾ ਦੇ ਵਰਕਰ ਦੇ ਦਫਤਰ ਵਿਚ ਮੌਜੂਦ ਸਨ ਅਤੇ ਦੋਵੇਂ ਪਾਰਟੀਆਂ ਦੇ ਵਰਕਰ ਆਹਮੋ ਸਾਹਮਣੇ ਹੋ ਗਏ ਦੋਵਾਂ ਪਾਸਿਓਂ ਪੱਥਰ ਚੱਲੇ ਇਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਰਕਰ ਜ਼ਖ਼ਮੀ ਹੋਣ ਦੀ ਵੀ ਗੱਲ ਆਖੀ ਜਾ ਰਹੀ ਹੈ..

 ਭਾਜਪਾ ਦੇ ਆਗੂਆਂ ਨੇ ਕਿਹਾ ਕਿ ਜੋ ਲਗਾਤਾਰ ਭਾਜਪਾ ਇੰਪਰੂਪਮੈਂਟ ਟਰੱਸਟ ਅਤੇ ਕਾਂਗਰਸ ਵਿਧਾਇਕਾਂ ਦੇ ਘਪਲੇ ਉਜਾਗਰ ਕਰ ਰਹੀ ਹੈ ਉਸੇ ਮੈਨੂੰ ਲੈ ਕੇ ਅੱਜ ਇਹ ਹੰਗਾਮਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਗੁੰਡੇ ਸਨ ਜਿਨ੍ਹਾਂ ਨੇ ਆ ਕੇ ਗੁੰਡਾਗਰਦੀ ਕੀਤੀ ਹੈ ਜਦੋਂ ਕਿ ਦੂਜੇ ਪਾਸੇ ਯੂਥ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਪਰ ਭਾਜਪਾ ਦੇ ਕੁਝ ਆਗੂਆਂ ਨੇ ਆ ਕੇ ਉਨ੍ਹਾਂ ਤੇ ਹਮਲਾ ਕੀਤਾ ਉਨ੍ਹਾਂ ਤੇ ਇੱਟਾਂ ਪਰਛਾਈਆਂ ਨੇ ਅਤੇ ਉਨ੍ਹਾਂ ਤੇ ਹਮਲਾ ਕੀਤਾ ਹੈ ਉਨ੍ਹਾਂ ਸਿੱਧੇ ਤੌਰ ਤੇ ਇਸ ਨੂੰ ਪ੍ਰੀ ਪਲਾਨ ਨੇ ਦੱਸਿਆ ਹੈ  

   ਉੱਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਉਨ੍ਹਾਂ ਕਿਹਾ ਕਿ ਕੁਝ ਦੇਰ ਪਹਿਲਾਂ ਥੋੜ੍ਹਾ ਬਹੁਤ ਹੰਗਾਮਾ ਜ਼ਰੂਰ ਹੋਇਆ ਸੀ ਪਰ ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਹਲਾਤਾਂ ਤੇ ਕਾਬੂ ਪਾ ਲਿਆ ਗਿਆ ਉਨ੍ਹਾਂ ਕਿਹਾ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਪੂਰੀ ਕਾਰਵਾਈ ਕੀਤੀ ਜਾਵੇਗੀ  

Trending news