Samana Toll Plaza Closed News: ਸੀਐਮ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਸਮਾਣਾ ਦਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ। ਮਾਨ ਸਰਕਾਰ ਨੇ ਹੁਣ ਤੱਕ 9ਵਾਂ ਟੋਲ ਬੰਦ ਕਰਵਾਇਆ ਹੈ।
Trending Photos
Samana Toll Plaza Closed News: ਮੁੱਖ ਮੰਤਰੀ ਭਗਵੰਤ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਬਚਾਉਣ ਲਈ ਇਕ ਹੋਰ ਲੋਕ ਪੱਖ ਕਦਮ ਚੁੱਕਿਆ ਹੈ। ਉਹ ਅੱਜ ਨਿਹਾਲਗੜ੍ਹ ਪੁੱਜੇ ਜਿੱਥੇ ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸੁਤੰਤਰ ਜੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜਿਹਾ ਕਰਦੇ ਹੋਏ ਉਹ ਬੜਾ ਮਾਣ ਮਹਿਸੂਸ ਕਰ ਰਹੇ ਹਨ। ਇਸ ਤੋਂ ਬਾਅਦ ਉਹ ਸਮਾਣਾ ਗਏ ਤੇ ਉੱਥੋਂ ਵਾਲਾ ਟੋਲ ਪਲਾਜ਼ਾ ਅੱਜ ਤੋਂ ਬੰਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਕਦਮ ਨੂੰ ਮਿਹਨਤ ਦੀ ਕਮਾਈ ਬਚਾਉਣ ਲਈ ਲੋਕ ਪੱਖੀ ਕਦਮ ਦੱਸਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਉਨ੍ਹਾਂ ਸਮਾਣਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ। ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਵੀ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਫਸਲ ਵਿੱਚ ਨਮੀ ਅਤੇ ਟੁੱਟੇ ਦਾਣਿਆਂ ’ਤੇ ਕੇਂਦਰ ਦੀ ਕਟੌਤੀ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਕੇਂਦਰ ਸਰਕਾਰ ਨੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਤੱਕ ਸੜੀ ਅਤੇ ਟੁੱਟੀ ਹੋਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ 18 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ... ਅਸੀਂ ਹਰ ਔਖੀ ਘੜੀ ਵਿੱਚ ਨਾਲ ਖੜ੍ਹੇ ਹਾਂ।
ਟੋਲ ਪਲਾਜ਼ਾ ਬੰਦ ਕਰਨ ਮਗਰੋਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ। ਇੱਕ ਸਾਲ ਵਿੱਚ ਇਹ 9ਵਾਂ ਟੋਲ ਪਲਾਜ਼ਾ ਹੈ ਜੋ ਬੰਦ ਕੀਤਾ ਗਿਆ ਹੈ। ਇਸ ਟੋਲ ਪਲਾਜ਼ਾ ਲਈ ਸਮਝੌਤਾ 1 ਸਤੰਬਰ 2005 ਨੂੰ ਹੋਇਆ ਸੀ। ਸਮਝੌਤੇ ਨੂੰ ਸਾਢੇ 16 ਸਾਲ ਬੀਤ ਚੁੱਕੇ ਹਨ। ਇੱਕ ਕਰੋੜ 48 ਹਜ਼ਾਰ ਦਾ ਡੈਮੇਜ ਕੰਟਰੋਲ ਵੀ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ 24 ਜੂਨ 2013 ਨੂੰ ਬੰਦ ਹੋ ਸਕਦਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਬੰਦ ਨਹੀਂ ਕੀਤਾ।
ਇਹ ਵੀ ਪੜ੍ਹੋ : Bathinda Military Station Firing News: ਬਠਿੰਡਾ ਦੇ ਕੈਂਟ ਇਲਾਕੇ 'ਚ ਹੋਈ ਫਾਇਰਿੰਗ, 4 ਫੌਜ਼ੀਆਂ ਦੀ ਮੌਤ
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਟੋਲ ਦੇ ਬੰਦ ਹੋਣ ਨਾਲ ਲੋਕਾਂ ਦੀ ਰੋਜ਼ਾਨਾ ਤਿੰਨ ਲੱਖ 80 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਹੁਣ ਲੋਕਾਂ ਦੀ ਸਰਕਾਰ ਆ ਗਈ ਹੈ। ਇਸ ਟੋਲ ਪਲਾਜ਼ਾ ਮਾਮਲੇ ਵਿੱਚ ਪਿਛਲੀਆਂ ਸਰਕਾਰਾਂ ਦੀ ਪਟੀਸ਼ਨ ਰੱਦ ਹੋ ਚੁੱਕੀ ਹੈ ਪਰ ਇਸ ਸਰਕਾਰ ਨੇ ਕੇਸ ਜਿੱਤ ਲਿਆ ਹੈ। ਇਸ ਟੋਲ ਕੰਪਨੀ ਤੋਂ ਪੈਸੇ ਲੈਣੇ ਹਨ। ਉਨ੍ਹਾਂ ਨੂੰ ਨਹੀਂ ਛੱਡਣਗੇ। ਜੇਕਰ ਲੋੜ ਪਈ ਤਾਂ ਅਸੀਂ ਐਫਆਈਆਰ ਵੀ ਦਰਜ ਕਰਵਾਵਾਂਗੇ। ਇਸ ਦੌਰਾਨ ਸੀਐਮ ਮਾਨ ਨਾਲ ਵਿਧਾਇਕ ਤੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਮੰਤਰੀ ਹਰਭਜਨ ਸਿੰਘ, ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਤੇ ਹੋਰ ਵਿਧਾਇਕ ਤੇ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : Bathinda Military Station Firing: ਜਾਣੋ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ 'ਤੇ ਭਾਰਤੀ ਫੌਜ ਨੇ ਕੀ ਕਿਹਾ