Bathinda News: ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਢਾਹੁਣਾ ਸ਼ੁਰੂ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਅਤੇ 5 ਅਗਸਤ ਨੂੰ ਖੁਦ ਹੀ ਇਸ ਟੋਲ ਪਲਾਜ਼ੇ ਨੂੰ ਸੜਕ ਤੋਂ ਹਟਾਉਣ ਦਾ ਭਰੋਸਾ ਦਿੱਤਾ ਹੈ।
Trending Photos
Bathinda News: ਬਠਿੰਡਾ ਦੇ ਪਿੰਡ ਘੁੰਮਣ ਦੇ ਨਜ਼ਦੀਕ ਬਠਿੰਡਾ-ਮਾਨਸਾ ਸੜਕ 'ਤੇ ਬਣੇ ਹੋਏ ਟੋਲ ਪਲਾਜ਼ੇ ਨੂੰ ਕਿਸਾਨਾਂ ਵੱਲੋਂ ਢਾਹ ਦਿੱਤਾ ਹੈ। ਟੋਲ ਪਲਾਜ਼ੇ ਨੂੰ ਢਾਹੁਣਾ ਦੇ ਲਈ ਦੋ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਸ਼ੁਰੂ ਕੀਤਾ ਗਿਆ ਸੀ। ਮਾਨਸਾ ਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਬਠਿੰਡਾ ਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਹ ਮੋਰਚਾ ਸੰਭਾਲਿਆ ਗਿਆ ਹੈ। ਕਿਸਾਨਾਂ ਨੇ ਜੇਸੀਬੀ ਲਿਆ ਕੇ ਟੋਲ ਪਲਾਜ਼ੇ ਦੀ ਪਰਚੀ ਕੱਟਣ ਵਾਲੇ ਛੋਟੇ ਚੈਂਬਰਾਂ ਨੂੰ ਢਾਹ ਦਿੱਤਾ ਹੈ। ਦੱਸ ਦੇਈਏ ਕਿ ਘੁੰਮਣ ਕਲਾਂ ਨੇੜੇ ਇਹ ਟੋਲ ਪਲਾਜ਼ਾ ਲੰਬੇ ਸਮੇਂ ਤੋਂ ਬੰਦ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਬੰਦ ਹੋਣ ਕਾਰਨ ਇੱਥੇ ਹਾਦਸੇ ਵਾਪਰਦੇ ਸਨ। ਕਿਸਾਨਾਂ ਨੇ ਟੋਲ ਪਲਾਜ਼ਾ ਤੋੜ ਕੇ ਰੋਡ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਿਸਾਨਾਂ ਨੇ ਕਿਹਾ ਕਿ ਬਹੁਤ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਟੋਲ ਪਲਾਜ਼ੇ ਨੂੰ ਢਾਹੁਣ ਦੇ ਲਈ ਅਪੀਲ ਕੀਤੀ ਗਈ ਸੀ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਖੁਦ ਹੀ ਕਿਸਾਨਾਂ ਨੂੰ ਟੋਲ ਪਲਾਜ਼ਾ ਢਾਹੁਣਾ ਦੇ ਲਈ ਮਜ਼ਬੂਰ ਹੋਣਾ ਪਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਟੋਲ ਪਲਾਜ਼ੇ 'ਤੇ ਲੋਕਾਂ ਦੀ ਰਾਤ ਸਮੇਂ ਲੁੱਟ ਖੋਹ ਹੁੰਦੀ ਸੀ। ਨਸ਼ੇੜੀ ਇਸ ਟੋਲ ਪਲਾਜ਼ੇ ਨੂੰ ਆਪਣਾ ਅੱਡਾ ਬਣਾ ਕੇ ਬੈਠਦੇ ਸਨ। ਰਾਤ ਸਮੇਂ ਟੋਲ ਪਲਾਜੇ 'ਤੇ ਵਹੀਕਲਾਂ ਦੇ ਐਕਸੀਡੈਂਟ ਹੁੰਦੇ ਸਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਟੋਲ ਪਲਾਜ਼ੇ ਦੇ ਕਾਰਨ ਜਾ ਚੁੱਕੀਆਂ ਹਨ ।
ਅੱਜ ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਢਾਹੁਣਾ ਸ਼ੁਰੂ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਅਤੇ 5 ਅਗਸਤ ਨੂੰ ਖੁਦ ਹੀ ਇਸ ਟੋਲ ਪਲਾਜ਼ੇ ਨੂੰ ਸੜਕ ਤੋਂ ਹਟਾਉਣ ਦਾ ਭਰੋਸਾ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ 5 ਅਗਸਤ ਤੱਕ ਪ੍ਰਸ਼ਾਸਨ ਦੀ ਉਡੀਕ ਕਰਨਗੇ ਅਤੇ ਉਸ ਤੋਂ ਬਾਅਦ ਇੰਸਟਾਲ ਪਲਾਜ਼ੇ ਨੂੰ ਕਿਸਾਨ ਖੁਦ ਹੀ ਸੜਕ ਤੋਂ ਪਾਸੇ ਕਰ ਦੇਣਗੇ।
ਇਸ ਟੋਲ ਪਲਾਜ਼ਾ ਬਠਿੰਡਾ ਮਾਨਸਾ ਰੋਡ ‘ਤੇ ਬਣਿਆ ਹੈ। ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਸ ਟੋਲ ਪਲਾਜ਼ਾ ‘ਤੇ ਲਗਾਤਾਰ ਹਾਦਸੇ ਵਾਪਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਿਨੀਂ ਤਹਿਸੀਲਦਾਰ ਅਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ। ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ । ਕਿਸਾਨਾਂ ਦਾ ਕਹਿਣਾ ਹੈ ਕਿ ਰਹਿੰਦੀ ਟੋਲ ਪਲਾਜ਼ਾ ਦੀ ਉਸਾਰੀ ਨੂੰ ਵੀ ਢਾਹ ਦਿੱਤਾ ਜਾਵੇਗਾ।