IND vs SA Test Match: ਸਾਊਥ ਅਫਰੀਕਾ ਨੂੰ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ਵਿੱਚ ਹਰਾਉਣ ਵਾਲੀ ਏਸ਼ੀਆ ਦੀ ਪਹਿਲੀ ਟੀਮ ਭਾਰਤ ਬਣ ਗਈ ਹੈ। ਯਸ਼ਸਵੀ ਜੈਸਵਾਲ ਨੇ 23 ਗੇਂਦਾ ਵਿੱਚ 28 ਦੌੜਾ ਬਣਾਈਆ ਜਦੋਂ ਕਿ ਰੋਹਿਤ ਸ਼ਰਮਾ ਨੇ ਨਾਬਾਦ 17 ਦੌੜਾ ਦਾ ਯੋਗਦਾਨ ਪਾਇਆ।
Trending Photos
ND vs SA Test Match: ਕੇਪਟਾਊਨ ਵਿੱਚ ਭਾਰਤ ਨੇ ਰਚਿਆ ਇਤਿਹਾਸ ਸਾਊਥ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਸਾਊਥ ਅਫਰੀਕਾ ਨੂੰ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ਵਿੱਚ ਹਰਾਉਣ ਵਾਲੀ ਏਸ਼ੀਆ ਦੀ ਪਹਿਲੀ ਟੀਮ ਭਾਰਤ ਬਣ ਗਈ ਹੈ। ਯਸ਼ਸਵੀ ਜੈਸਵਾਲ ਨੇ 23 ਗੇਂਦਾ ਵਿੱਚ 28 ਦੌੜਾ ਬਣਾਈਆ ਜਦੋਂ ਕਿ ਰੋਹਿਤ ਸ਼ਰਮਾ ਨੇ ਨਾਬਾਦ 17 ਦੌੜਾ ਦਾ ਯੋਗਦਾਨ ਪਾਇਆ।
ਭਾਰਤ ਅਤੇ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੂੰ ਜਿੱਤ ਲਈ 79 ਦੌੜਾਂ ਦਾ ਟੀਚਾ ਮਿਲਿਆ ਸੀ। ਸੋਮਵਾਰ 4 ਦਸੰਬਰ ਨੂੰ ਮੈਚ ਦੇ ਪਹਿਲੇ ਦਿਨ 23 ਵਿਕਟਾਂ ਡਿੱਗੀਆਂ ਸਨ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੀ ਪਹਿਲੀ ਪਾਰੀ 55 ਦੌੜਾਂ ਤੱਕ ਹੀ ਸੀਮਤ ਰਹੀ।
ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 153 ਦੌੜਾਂ ਹੀ ਬਣਾ ਕੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਸਲਾਮੀ ਬੱਲੇਬਾਜ਼ ਏਡਨ ਮਾਰਕਰਮ ਦੇ ਸੈਂਕੜੇ (103 ਗੇਂਦਾਂ, 106 ਦੌੜਾਂ, 17 ਚੌਕੇ, 2 ਛੱਕੇ) ਦੀ ਬਦੌਲਤ ਦੂਜੀ ਪਾਰੀ ਵਿੱਚ 36.5 ਓਵਰਾਂ ਵਿੱਚ 176 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਸਾਊਥ ਅਫਰੀਕਾ ਦੀ ਟੀਮ ਨੂੰ 78 ਦੌੜਾਂ ਦੀ ਬੜ੍ਹਤ ਮਿਲ ਗਈ। ਭਾਰਤ ਨੂੰ ਕੇਪਟਾਊਨ ਵਿੱਚ ਇਤਿਹਾਸ ਰਚਣ ਲਈ 79 ਦੌੜਾਂ ਦੀ ਲੋੜ ਸੀ।
ਜਿਸ ਨੂੰ ਭਾਰਤੀ ਟੀਮ ਨੇ ਵਿਕਟ ਗੁਆ ਕੇ ਹਾਸਿਲ ਕਰ ਲਿਆ। ਦਰਅਸਲ, ਭਾਰਤੀ ਟੀਮ ਕੇਪਟਾਊਨ 'ਚ ਹੁਣ ਤੱਕ ਇੱਕ ਵੀ ਟੈਸਟ ਮੈਚ ਨਹੀਂ ਜਿੱਤਿਆ ਸੀ। ਪਰ ਅੱਜ ਭਰਾਤੀ ਟੀਮ ਨੇ ਇਸ ਇਤਿਹਾਸ ਸਿਰਜ ਦਿੱਤਾ ਹੈ। ਹਾਲਾਂਕਿ ਇਹ ਟੈਸਟ ਜਿੱਤਣ ਦੇ ਬਾਵਜੂਦ ਭਾਰਤੀ ਟੀਮ ਸੀਰੀਜ਼ ਨਹੀਂ ਜਿੱਤ ਸਕੇਗੀ ਕਿਉਂਕਿ ਦੱਖਣੀ ਅਫਰੀਕਾ ਨੇ ਪਹਿਲਾ ਟੈਸਟ ਪਾਰੀ ਅਤੇ 32 ਦੌੜਾਂ ਨਾਲ ਜਿੱਤਿਆ ਸੀ। ਇਹ ਟੈਸਟ ਸੀਰੀਜ਼ 1-1 ਨਾਲ ਬਰਾਬਰ ਤੇ ਖ਼ਤਮ ਹੋਈ।
ਇਹ ਵੀ ਪੜ੍ਹੋ: Ludhiana Viral Video News: ਜੇਲ੍ਹ ਵਿੱਚ ਜਨਮਦਿਨ ਮਨਾ ਰਹੇ ਕੈਦੀਆਂ ਦੀ ਵੀਡੀਓ ਵਾਈਰਲ !