India vs Bangladesh Highlights, World Cup 2023: ਭਾਰਤ ਨੇ ਸੱਤ ਵਿਕਟਾਂ ਨਾਲ ਬੰਗਲਾਦੇਸ਼ ਨੂੰ ਦਿੱਤੀ ਮਾਤ; ਕੋਹਲੀ ਨੇ ਖੇਡੀ ਸ਼ਾਨਦਾਰੀ ਪਾਰੀ
Advertisement
Article Detail0/zeephh/zeephh1922171

India vs Bangladesh Highlights, World Cup 2023: ਭਾਰਤ ਨੇ ਸੱਤ ਵਿਕਟਾਂ ਨਾਲ ਬੰਗਲਾਦੇਸ਼ ਨੂੰ ਦਿੱਤੀ ਮਾਤ; ਕੋਹਲੀ ਨੇ ਖੇਡੀ ਸ਼ਾਨਦਾਰੀ ਪਾਰੀ

India vs Bangladesh Highlights, World Cup 2023: ਵਿਸ਼ਵ ਕੱਪ 2023 ਵਿੱਚ ਭਾਰਤ-ਬੰਗਲਾਦੇਸ਼ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਦਿਲਚਸਪ ਮੁਕਾਬਲਾ ਹੋਇਆ।

  • India vs Bangladesh Highlights, World Cup 2023: ਪੁਣੇ ਦੇ ਐਮਸੀਏ ਮੈਦਾਨ 'ਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 50 ਓਵਰਾਂ 'ਚ 8 ਵਿਕਟਾਂ 'ਤੇ 256 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ਾਂ ਨੇ 257 ਦੌੜਾਂ ਦਾ ਟੀਚਾ 41.3 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। 

Trending Photos

India vs Bangladesh Highlights, World Cup 2023: ਭਾਰਤ ਨੇ ਸੱਤ ਵਿਕਟਾਂ ਨਾਲ ਬੰਗਲਾਦੇਸ਼ ਨੂੰ ਦਿੱਤੀ ਮਾਤ; ਕੋਹਲੀ ਨੇ ਖੇਡੀ ਸ਼ਾਨਦਾਰੀ ਪਾਰੀ
LIVE Blog

India vs Bangladesh Highlights, World Cup 2023: ਟੀਮ ਇੰਡੀਆ ਨੇ ਵਿਸ਼ਵ ਕੱਪ 2023 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਕੋਹਲੀ ਨੇ ਆਪਣਾ 48ਵਾਂ ਵਨਡੇ ਸੈਂਕੜਾ ਲਗਾਇਆ। ਉਸ ਨੇ ਸਭ ਤੋਂ ਤੇਜ਼ 26 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਵੀ ਪੂਰੀਆਂ ਕੀਤੀਆਂ ਹਨ। ਉਸ ਨੇ 567 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 600 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ।

ਪੁਣੇ ਦੇ ਐਮਸੀਏ ਮੈਦਾਨ 'ਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 50 ਓਵਰਾਂ 'ਚ 8 ਵਿਕਟਾਂ 'ਤੇ 256 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ਾਂ ਨੇ 257 ਦੌੜਾਂ ਦਾ ਟੀਚਾ 41.3 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 69ਵਾਂ ਅਰਧ ਸੈਂਕੜਾ ਲਗਾਇਆ, ਜਦਕਿ ਸ਼ੁਭਮਨ ਗਿੱਲ ਨੇ ਆਪਣਾ 10ਵਾਂ ਅਰਧ ਸੈਂਕੜਾ ਲਗਾਇਆ। ਗਿੱਲ ਨੇ ਰੋਹਿਤ ਨਾਲ 76 ਗੇਂਦਾਂ 'ਤੇ 88 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।

ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ/ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

ਬੰਗਲਾਦੇਸ਼: ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤਨਜਿਦ ਹਸਨ ਤਮੀਮ, ਲਿਟਨ ਦਾਸ, ਮੇਹਦੀ ਹਸਨ ਮਿਰਾਜ, ਮੁਸ਼ਫਿਕਰ ਰਹੀਮ (ਵਿਕਟਕੀਪਰ), ਤੌਹੀਦ ਹਰੀਦੌਏ, ਮਹਿਮੂਦੁੱਲਾ ਰਿਆਦ, ਨਸਮ ਅਹਿਮਦ, ਹਸਨ ਮਹਿਮੂਦ, ਸ਼ਰੀਫੁਲ ਇਸਲਾਮ ਅਤੇ ਮੁਸਤਫਿਜ਼ੁਰ ਰਹਿਮਾਨ।

ਟੀਮ ਇੰਡੀਆ ਲਗਾਤਾਰ ਚੌਥਾ ਮੈਚ ਜਿੱਤ ਸਕਦੀ
ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਆਪਣਾ ਲਗਾਤਾਰ ਚੌਥਾ ਮੈਚ ਜਿੱਤ ਸਕਦੀ ਹੈ, ਟੀਮ ਕੋਲ ਨਿਊਜ਼ੀਲੈਂਡ ਨੂੰ ਪਛਾੜ ਕੇ ਅੰਕ ਸੂਚੀ 'ਚ ਚੋਟੀ 'ਤੇ ਆਉਣ ਦਾ ਵੀ ਮੌਕਾ ਹੈ। ਜੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਸੈਂਕੜਾ ਲਗਾ ਲੈਂਦੇ ਹਨ ਤਾਂ ਇਹ ਵਨਡੇ ਵਿਸ਼ਵ ਕੱਪ 'ਚ ਬੰਗਲਾਦੇਸ਼ ਖਿਲਾਫ਼ ਉਨ੍ਹਾਂ ਦਾ ਲਗਾਤਾਰ ਤੀਜਾ ਸੈਂਕੜਾ ਹੋਵੇਗਾ। ਰੋਹਿਤ ਨੇ ਇਸ ਤੋਂ ਪਹਿਲਾਂ 2015 (ਮੈਲਬੋਰਨ) ਵਿੱਚ 137 ਦੌੜਾਂ ਅਤੇ 2019 (ਬਰਮਿੰਘਮ) ਵਿੱਚ 104 ਦੌੜਾਂ ਦੀ ਪਾਰੀ ਖੇਡੀ ਸੀ।

ਦੋਵਾਂ ਟੀਮਾਂ ਦਾ ਚੌਥਾ ਮੈਚ
ਦੋਵਾਂ ਟੀਮਾਂ ਦਾ ਇਸ ਵਿਸ਼ਵ ਕੱਪ ਵਿੱਚ ਇਹ ਚੌਥਾ ਮੈਚ ਹੋਵੇਗਾ। ਭਾਰਤ ਨੇ ਆਪਣੇ ਪਹਿਲੇ ਤਿੰਨ ਮੈਚ ਜਿੱਤੇ ਹਨ। ਟੀਮ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ, ਦੂਜੇ ਵਿੱਚ ਅਫਗਾਨਿਸਤਾਨ ਅਤੇ ਤੀਜੇ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਟੀਮ ਫਿਲਹਾਲ 6 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ।

ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਤਿੰਨ ਵਿੱਚੋਂ ਸਿਰਫ਼ ਇੱਕ ਮੈਚ ਜਿੱਤ ਸਕੀ ਹੈ ਤੇ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ ਸੀ। ਜਦੋਂਕਿ ਟੀਮ ਇੰਗਲੈਂਡ ਤੇ ਨਿਊਜ਼ੀਲੈਂਡ ਖਿਲਾਫ਼ ਹਾਰ ਗਈ ਸੀ।

India vs Bangladesh Highlights, World Cup 2023: 

19 October 2023
21:06 PM

ਭਾਰਤ ਦਾ ਤੀਜਾ ਵਿਕਟ ਡਿੱਗਿਆ
ਭਾਰਤ ਦੀ ਤੀਜੀ ਵਿਕਟ 178 ਦੌੜਾਂ ਦੇ ਸਕੋਰ 'ਤੇ ਡਿੱਗੀ ਹੈ। ਸ਼੍ਰੇਅਸ ਅਈਅਰ 25 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਆਊਟ ਹੋਇਆ। ਮਹਿਦੀ ਹਸਨ ਮਿਰਾਜ ਨੇ ਉਸ ਨੂੰ ਮਹਿਮੂਦੁੱਲਾ ਹੱਥੋਂ ਕੈਚ ਕਰਵਾਇਆ। ਹੁਣ ਲੋਕੇਸ਼ ਰਾਹੁਲ ਵਿਰਾਟ ਕੋਹਲੀ ਦੇ ਨਾਲ ਕ੍ਰੀਜ਼ 'ਤੇ ਹਨ। ਇਹ ਜੋੜੀ ਟੀਮ ਇੰਡੀਆ ਲਈ ਮੈਚ ਖਤਮ ਕਰਨਾ ਚਾਹੇਗੀ। 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 184/3 ਹੈ।

19:57 PM

ਭਾਰਤ ਦਾ ਸਕੋਰ 150 ਦੌੜਾਂ ਤੋਂ ਪਾਰ
ਭਾਰਤ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਤੋਂ ਪਾਰ ਹੋ ਗਿਆ ਹੈ। ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਕਰੀਜ਼ 'ਤੇ ਹਨ। ਦੋਵੇਂ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਹੇ ਹਨ। ਟੀਮ ਇੰਡੀਆ ਆਸਾਨੀ ਨਾਲ ਟੀਚੇ ਦੇ ਨੇੜੇ ਪਹੁੰਚ ਰਹੀ ਹੈ।

19:43 PM

ਭਾਰਤ ਨੂੰ ਦੂਜਾ ਝਟਕਾ ਲੱਗਾ
ਭਾਰਤੀ ਟੀਮ ਦੀ ਦੂਜੀ ਵਿਕਟ 132 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਸ਼ੁਭਮਨ ਗਿੱਲ 55 ਗੇਂਦਾਂ ਵਿੱਚ 53 ਦੌੜਾਂ ਬਣਾ ਕੇ ਆਊਟ ਹੋ ਗਏ। ਮਹਿਮੂਦੁੱਲਾ ਨੇ ਮੇਹਦੀ ਹਸਨ ਦੀ ਗੇਂਦ 'ਤੇ ਸ਼ਾਨਦਾਰ ਕੈਚ ਲਿਆ।

19:19 PM

ਭਾਰਤ ਦੀ ਪਹਿਲੀ ਵਿਕਟ ਡਿੱਗੀ
ਭਾਰਤ ਦੀ ਪਹਿਲੀ ਵਿਕਟ 88 ਦੌੜਾਂ 'ਤੇ ਡਿੱਗ ਗਈ। ਰੋਹਿਤ ਸ਼ਰਮਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਹਨ। ਉਸ ਨੇ 40 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਉਸ ਨੂੰ ਹਸਨ ਮਹਿਮੂਦ ਦੀ ਗੇਂਦ 'ਤੇ ਤੌਹੀਦ ਹਿਰਦੌਏ ਨੇ ਕੈਚ ਆਊਟ ਕੀਤਾ। 13 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 103/1 ਹੈ।

18:21 PM

ਭਾਰਤ ਦਾ ਸਕੋਰ 50 ਦੌੜਾਂ ਤੋਂ ਪਾਰ
ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਜੋੜੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 50 ਦੌੜਾਂ ਨੂੰ ਪਾਰ ਕਰ ਗਿਆ ਹੈ। ਰੋਹਿਤ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਿਹਾ ਹੈ। ਉਧਰ, ਗਿੱਲ ਸਾਵਧਾਨੀ ਨਾਲ ਖੇਡ ਰਿਹਾ ਹੈ।

17:42 PM

ਬੰਗਲਾਦੇਸ਼ ਨੇ 256 ਦੌੜਾਂ ਬਣਾਈਆਂ
ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਅੱਠ ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ। ਟੀਮ ਇੰਡੀਆ ਨੂੰ ਵਨਡੇ ਵਿਸ਼ਵ ਕੱਪ 2023 'ਚ ਲਗਾਤਾਰ ਚੌਥੀ ਜਿੱਤ ਹਾਸਲ ਕਰਨ ਲਈ 257 ਦੌੜਾਂ ਦਾ ਟੀਚਾ ਹੈ। ਬੰਗਲਾਦੇਸ਼ ਲਈ ਲਿਟਨ ਦਾਸ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਉਥੇ ਹੀ ਤਨਜੀਦ ਹਸਨ ਨੇ 51 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ ਮਹਿਮੂਦੁੱਲਾ ਨੇ 46 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 250 ਦੌੜਾਂ ਦੇ ਨੇੜੇ ਪਹੁੰਚਾਇਆ। ਮੁਸ਼ਫਿਕੁਰ ਰਹੀਮ ਨੇ 38 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਨੂੰ ਇਕ-ਇਕ ਵਿਕਟ ਮਿਲੀ।

17:33 PM

ਬੰਗਲਾਦੇਸ਼ ਦੀ ਛੇਵੀਂ ਵਿਕਟ ਡਿੱਗੀ
ਬੰਗਲਾਦੇਸ਼ ਦੀ ਛੇਵੀਂ ਵਿਕਟ 201 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਮੁਸ਼ਫਿਕਰ ਰਹੀਮ 46 ਗੇਂਦਾਂ ਵਿੱਚ 38 ਦੌੜਾਂ ਬਣਾ ਕੇ ਆਊਟ ਹੋਇਆ। ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਰਵਿੰਦਰ ਜਡੇਜਾ ਨੇ ਸ਼ਾਨਦਾਰ ਕੈਚ ਲਿਆ। ਹੁਣ ਨਸੂਮ ਅਹਿਮਦ ਮਹਿਮੂਦੁੱਲਾ ਦੇ ਨਾਲ ਕ੍ਰੀਜ਼ 'ਤੇ ਹਨ। 45 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ 210/6 ਹੈ।

16:37 PM

ਬੰਗਲਾਦੇਸ਼ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ
ਬੰਗਲਾਦੇਸ਼ ਦੀ ਅੱਧੀ ਟੀਮ 179 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਪਰਤ ਚੁੱਕੀ ਹੈ। ਸ਼ਾਰਦੁਲ ਠਾਕੁਰ ਨੇ ਤੌਹੀਦ ਹਿਰਦੌਏ ਨੂੰ ਆਊਟ ਕਰਕੇ ਭਾਰਤ ਨੂੰ ਪੰਜਵੀਂ ਸਫਲਤਾ ਦਿਵਾਈ। ਹਿਰਦੇ ਨੇ 35 ਗੇਂਦਾਂ 'ਚ 16 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਉਸ ਦਾ ਕੈਚ ਫੜਿਆ। ਹੁਣ ਮਹਿਮੂਦੁੱਲਾ ਰਿਆਦ ਮੁਸ਼ਫਿਕੁਰ ਰਹੀਮ ਦੇ ਨਾਲ ਕ੍ਰੀਜ਼ 'ਤੇ ਹਨ।

16:34 PM

ਬੰਗਲਾਦੇਸ਼ ਦਾ ਸਕੋਰ 150 ਦੌੜਾਂ ਨੂੰ ਪਾਰ ਕਰ ਗਿਆ
ਭਾਰਤ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਤੋਂ ਪਾਰ ਹੋ ਗਿਆ ਹੈ। ਮੁਸ਼ਫਿਕੁਰ ਰਹੀਮ ਅਤੇ ਤੌਹੀਦ ਹਿਰਦੌਏ ਕਰੀਜ਼ 'ਤੇ ਹਨ। ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਹਨ ਅਤੇ ਆਪਣੀ ਟੀਮ ਨੂੰ ਚੰਗੇ ਸਕੋਰ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। 33 ਓਵਰਾਂ ਬਾਅਦ ਬੰਗਲਾਦੇਸ਼ ਦਾ ਸਕੋਰ 161/4 ਹੈ।

16:26 PM

ਬੰਗਲਾਦੇਸ਼ ਨੂੰ ਚੌਥਾ ਝਟਕਾ
ਬੰਗਲਾਦੇਸ਼ ਨੂੰ ਚੌਥਾ ਝਟਕਾ 28ਵੇਂ ਓਵਰ 'ਚ 137 ਦੇ ਸਕੋਰ 'ਤੇ ਲੱਗਾ। ਰਵਿੰਦਰ ਜਡੇਜਾ ਨੇ ਮੈਦਾਨ 'ਤੇ ਜਮ ਚੁੱਕੇ ਲਿਟਨ ਦਾਸ ਨੂੰ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾਇਆ। ਲਿਟਨ ਨੇ 82 ਗੇਂਦਾਂ 'ਤੇ 66 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਵਿੱਚ ਸੱਤ ਚੌਕੇ ਲਾਏ। ਬੰਗਲਾਦੇਸ਼ ਨੇ 28 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 138 ਦੌੜਾਂ ਬਣਾ ਲਈਆਂ ਹਨ। ਫਿਲਹਾਲ ਤੌਹੀਦ ਹਿਰਦੌਏ ਅਤੇ ਮਸ਼ਫਿਕੁਰ ਰਹੀਮ ਕ੍ਰੀਜ਼ 'ਤੇ ਹਨ।

16:07 PM

ਬੰਗਲਾਦੇਸ਼ ਨੂੰ ਤੀਜਾ ਝਟਕਾ
ਬੰਗਲਾਦੇਸ਼ ਨੂੰ ਤੀਜਾ ਝਟਕਾ 25ਵੇਂ ਓਵਰ 'ਚ 129 ਦੇ ਸਕੋਰ ਉਪਰ ਲੱਗਾ। ਮੁਹੰਮਦ ਸਿਰਾਜ ਨੇ ਮੇਹਦੀ ਹਸਨ ਮਿਰਾਜ ਨੂੰ ਵਿਕਟਕੀਪਰ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ। 25 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ ਤਿੰਨ ਵਿਕਟਾਂ 'ਤੇ 131 ਦੌੜਾਂ ਹੈ। ਫਿਲਹਾਲ ਤੌਹੀਦ ਹਿਰਦੇ ਅਤੇ ਲਿਟਨ ਦਾਸ ਕ੍ਰੀਜ਼ 'ਤੇ ਹਨ।

15:58 PM

ਬੰਗਲਾਦੇਸ਼ ਨੂੂੰ ਲੱਗਾ ਦੂਜਾ ਝਟਕਾ

ਬੰਗਲਾਦੇਸ਼ ਨੂੰ 23 ਓਵਰਾਂ 'ਚ 2 ਵਿਕਟਾਂ 'ਤੇ 118 ਦੌੜਾਂ ਬਣਾਈਆਂ ਹਨ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ 8 ਦੌੜਾਂ ਬਣਾ ਕੇ ਆਊਟ ਹੋ ਗਏ। ਉਹਨੂੰ 20ਵੇਂ ਓਵਰ ਦੀ ਆਖਰੀ ਗੇਂਦ 'ਤੇ ਰਵਿੰਦਰ ਜਡੇਜਾ ਦੁਆਰਾ ਐੱਲ.ਬੀ.ਡਬਲਯੂ. ਕੀਤਾ।

 

15:54 PM

ਬੰਗਲਾਦੇਸ਼ ਨੂੰ ਲੱਗਾ ਦੂਜਾ ਝਟਕਾ

ਬੰਗਲਾਦੇਸ਼ ਨੂੰ 23 ਓਵਰਾਂ 'ਚ 2 ਵਿਕਟਾਂ 'ਤੇ 118 ਦੌੜਾਂ ਬਣਾ ਲਈਆਂ ਹਨ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ 8 ਦੌੜਾਂ ਬਣਾ ਕੇ ਆਊਟ ਹੋ ਗਏ। ਉਹਨੂੰ 20ਵੇਂ ਓਵਰ ਦੀ ਆਖਰੀ ਗੇਂਦ 'ਤੇ ਰਵਿੰਦਰ ਜਡੇਜਾ ਦੁਆਰਾ ਐੱਲ.ਬੀ.ਡਬਲਯੂ. ਕੀਤਾ ਗਿਆ।

15:39 PM

ਲਿਟਨ ਦਾਸ ਦਾ ਅਰਧ ਸੈਂਕੜਾ
21 ਓਵਰਾਂ ਤੋਂ ਬਾਅਦ ਬੰਗਲਾਦੇਸ਼ ਨੇ ਦੋ ਵਿਕਟਾਂ ਗੁਆ ਕੇ 113 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਮੇਹਦੀ ਹਸਨ ਮਿਰਾਜ ਇੱਕ ਦੌੜ ਜਦਕਿ ਲਿਟਨ ਦਾਸ 62 ਗੇਂਦਾਂ 'ਚ 50 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਲਿਟਨ ਨੇ ਆਪਣੇ ਵਨਡੇ ਕਰੀਅਰ ਦਾ 12ਵਾਂ ਅਰਧ ਸੈਂਕੜਾ ਲਗਾਇਆ। ਭਾਰਤ ਖਿਲਾਫ ਵਨਡੇ 'ਚ ਇਹ ਉਸਦਾ ਪਹਿਲਾ ਅਰਧ ਸੈਂਕੜਾ ਸੀ।

15:28 PM

ਬੰਗਲਾਦੇਸ਼ ਦਾ ਸਕੋਰ 100 ਤੋਂ ਪਾਰ
18 ਓਵਰਾਂ ਤੋਂ ਬਾਅਦ ਬੰਗਲਾਦੇਸ਼ ਨੇ ਇੱਕ ਵਿਕਟ ਗੁਆ ਕੇ 103 ਦੌੜਾਂ ਬਣਾ ਲਈਆਂ ਹਨ। ਲਿਟਨ ਦਾਸ 52 ਗੇਂਦਾਂ 'ਚ 44 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ ਅਤੇ ਨਜ਼ਮੁਲ ਹੁਸੈਨ ਸ਼ਾਂਤੋ ਪੰਜ ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਇਸ ਤੋਂ ਪਹਿਲਾਂ ਕੁਲਦੀਪ ਨੇ ਤਨਜੀਦ ਹਸਨ ਨੂੰ ਆਊਟ ਕੀਤਾ ਸੀ।

15:23 PM

ਬੰਗਲਾਦੇਸ਼ ਨੂੰ ਪਹਿਲਾ ਝਟਕਾ
ਬੰਗਲਾਦੇਸ਼ ਨੂੰ ਪਹਿਲਾ ਝਟਕਾ 15ਵੇਂ ਓਵਰ 'ਚ 93 ਦੇ ਸਕੋਰ 'ਤੇ ਲੱਗਾ। ਕੁਲਦੀਪ ਯਾਦਵ ਨੇ ਤਨਜਿਦ ਹਸਨ ਨੂੰ ਐਲ.ਬੀ.ਡਬਲਯੂ ਆਊਟ ਕੀਤਾ। ਉਹ 43 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾ ਕੇ ਆਊਟ ਹੋ ਗਿਆ। 15 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ ਇਕ ਵਿਕਟ 'ਤੇ 94 ਦੌੜਾਂ ਹੈ। ਇਸ ਸਮੇਂ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਅਤੇ ਲਿਟਨ ਦਾਸ ਕਰੀਜ਼ 'ਤੇ ਹਨ।

15:06 PM

ਬੰਗਲਾਦੇਸ਼ ਨੇ ਬਿਨਾਂ ਕਿਸੇ ਵਿਕਟ ਦੇ 90 ਦੌੜਾਂ ਬਣਾਈਆਂ

ਟੀਮ ਨੇ 14 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 90 ਦੌੜਾਂ ਬਣਾ ਲਈਆਂ ਹਨ। ਤਨਜ਼ੀਦ ਹਸਨ ਤਮੀਮ ਅਤੇ ਲਿਟਨ ਦਾਸ ਕਰੀਜ਼ 'ਤੇ ਹਨ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ।

15:04 PM

ਬੰਗਲਾਦੇਸ਼ ਦੀ ਸ਼ਾਨਦਾਰ ਸ਼ੁਰੂਆਤ, 72 ਦੌੜਾਂ ਬਣਾਈਆਂ
ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੇ 12 ਓਵਰਾਂ ਵਿੱਚ 72 ਦੌੜਾਂ ਬਣਾ ਲਈਆਂ ਹਨ।

14:32 PM

ਹਾਰਦਿਕ ਪਾਂਡਿਆ ਹੋਏ ਜ਼ਖ਼ਮੀ, ਕੋਹਲੀ ਗੇਂਦਬਾਜ਼ੀ ਲਈ ਉਤਰੇ
ਹਾਰਦਿਕ ਪਾਂਡਿਆ ਮੈਚ ਦੌਰਾਨ ਜ਼ਖਮੀ ਹੋ ਗਏ। ਉਨ੍ਹਾਂ ਦੀ ਜਗ੍ਹਾ ਵਿਰਾਟ ਕੋਹਲੀ ਗੇਂਦਬਾਜ਼ੀ ਕਰਨ ਆਏ। ਕੋਹਲੀ ਨੇ 8 ਸਾਲ ਬਾਅਦ ਵਿਸ਼ਵ ਕੱਪ 'ਚ ਗੇਂਦਬਾਜ਼ੀ ਕੀਤੀ ਹੈ। ਕੋਹਲੀ ਨੇ 3 ਗੇਂਦਾਂ 'ਤੇ 15 ਦੌੜਾਂ ਦਿੱਤੀਆਂ।

14:26 PM

ਬੰਗਲਾਦੇਸ਼ ਦੇ ਬਿਨਾਂ ਕਿਸੇ ਨੁਕਸਾਨ ਦੇ 10 ਦੌੜਾਂ ਬਣੀਆਂ
ਬੰਗਲਾਦੇਸ਼ ਟੀਮ ਨੇ 5 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 10 ਦੌੜਾਂ ਬਣਾ ਲਈਆਂ ਹਨ। ਤਨਜੀਦ ਹਸਨ ਤਮੀਮ ਅਤੇ ਲਿਟਨ ਦਾਸ ਕਰੀਜ਼ 'ਤੇ ਹਨ।

14:23 PM

ਲਿਟਨ ਅਤੇ ਤਨਜੀਦ ਮੈਦਾਨ ਵਿੱਚ ਡਟੇ ਹੋਏ
ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ ਅਤੇ ਤਨਜੀਦ ਹਸਨ ਕਰੀਜ਼ 'ਤੇ ਹਨ। ਦੋ ਓਵਰਾਂ ਬਾਅਦ ਬੰਗਲਾਦੇਸ਼ ਦਾ ਸਕੋਰ ਬਿਨਾਂ ਕੋਈ ਵਿਕਟ ਗੁਆਏ ਪੰਜ ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਬੁਮਰਾਹ ਨੇ ਪਹਿਲਾ ਓਵਰ ਅਤੇ ਸਿਰਾਜ ਨੇ ਦੂਜਾ ਓਵਰ ਸੁੱਟਿਆ।

Trending news