Amritsar News: ਵਿਭਾਗ ਵੱਲੋਂ ਪੰਜਾਬ ਦੀਆਂ ਮੌਸਮੀ ਸਥਿਤੀਆਂ ਦੇ ਅਨੁਸਾਰ ਖੇਤੀ-ਤਕਨਾਲੋਜੀ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਇੱਕ ਟਿਸ਼ੂ ਕਲਚਰ ਲੈਬਾਰਟਰੀ ਸਥਾਪਤ ਕੀਤੀ। ਜਿੱਥੇ ਅਸੀਂ ਸੇਬ ਦੀਆਂ ਵੱਖ-ਵੱਖ ਕਿਸਮਾਂ ਦੇ ਪੌਦੇ ਸਫਲਤਾਪੂਰਵਕ ਉਗਾਏ ਗਏ।
Trending Photos
Amritsar News(ਭਰਤ ਸ਼ਰਮਾ): ਪੰਜਾਬ ਦਾ ਕਿਸਾਨ ਲਗਾਤਾਰ ਝੋਨਾ ਅਤੇ ਕਣਕ ਦੀ ਖੇਤੀ ਕਰਦਾ ਆ ਰਿਹਾ ਹੈ। ਜਿਸ ਕਰਕੇ ਲਗਾਤਾਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਗਿਆਨੀਆਂ ਦੇ ਵੱਲੋਂ ਲਗਾਤਾਰ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾ ਰਹੀ ਰਿਵਾਇਤੀ ਫਸਲਾਂ ਨੂੰ ਛੱਡ ਕੇ ਦੂਜੀ ਫਸਲਾਂ ਬੀਜਣ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਹੁਣ ਗੋਲਡਨ ਐਪਲ ਦੀ ਸਫਲਤਾ ਪੂਰਵਕ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਗਈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾਕਟਰ ਪੀ.ਕੇ ਪਤੀ ਵੱਲੋਂ ਦੱਸਿਆ ਗਿਆ ਕਿ ਕਣਕ ਅਤੇ ਝੋਨੇ ਵਰਗੀਆਂ ਰਵਾਇਤੀ ਫਸਲਾਂ ਦੀ ਕਾਸ਼ਤ ਪੰਜਾਬ ਵਿੱਚ ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ ਦਾ ਕਾਰਨ ਬਣੀ ਹੈ। ਇਸ ਦੇ ਨਤੀਜੇ ਵਜੋਂ ਪਾਣੀ ਦੀ ਕਮੀ ਸਮੇਤ ਕਈ ਮੁੱਦਿਆਂ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਚੁਣੌਤੀਆਂ ਪੈਦਾ ਕੀਤੀਆਂ ਹਨ। ਇਸ ਲਈ ਬਾਗਬਾਨੀ ਫਸਲਾਂ ਵੱਲ ਵਿਭਿੰਨਤਾ ਲਿਆਉਣ ਦੀ ਬਹੁਤ ਜ਼ਿਆਦਾ ਮੰਗ ਅਤੇ ਫੌਰੀ ਲੋੜ ਹੈ।
ਪੀ ਕੇ ਪਤੀ ਨੇ ਕਿਹਾ ਕੀ ਅਸੀਂ ਪੰਜਾਬ ਦੀਆਂ ਮੌਸਮੀ ਸਥਿਤੀਆਂ ਦੇ ਅਨੁਸਾਰ ਖੇਤੀ-ਤਕਨਾਲੋਜੀ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਇੱਕ ਟਿਸ਼ੂ ਕਲਚਰ ਲੈਬਾਰਟਰੀ ਸਥਾਪਤ ਕੀਤੀ। ਜਿੱਥੇ ਅਸੀਂ ਸੇਬ ਦੀਆਂ ਵੱਖ-ਵੱਖ ਕਿਸਮਾਂ ਦੇ ਪੌਦੇ ਸਫਲਤਾਪੂਰਵਕ ਉਗਾਏ ਅਤੇ ਬਾਅਦ ਵਿੱਚ ਪੰਜਾਬ ਲਈ ਅਨੁਕੂਲ ਸਭ ਤੋਂ ਵਧੀਆ ਕਿਸਮ ਦੀ ਪਛਾਣ ਕੀਤੀ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਤੌਰ 'ਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਦੇ ਸੇਬ ਉੱਚ ਠੰਢੇ ਕਿਸਮ ਦੇ ਸਨ ਪਰ ਸਥਾਨਕ ਤੌਰ 'ਤੇ ਵਿਕਸਿਤ ਟਿਸ਼ੂ ਕਲਚਰ ਤਕਨਾਲੋਜੀ ਨਾਲ ਉਗਾਏ ਗਏ ਸੇਬ ਘੱਟ ਠੰਢੇ ਅਤੇ ਸ਼ੁਰੂਆਤੀ ਕਿਸਮ ਦੇ ਸਨ।
ਜਿਨ੍ਹਾਂ ਨੂੰ ਹਿਮਾਚਲ ਅਤੇ ਕਸ਼ਮੀਰ ਵਿੱਚ ਉਗਾਏ ਗਏ ਸੇਬਾਂ ਦੇ ਮੁਕਾਬਲੇ ਘੱਟ ਘੰਟੇ ਠੰਢੇ ਤਾਪਮਾਨ ਦੀ ਲੋੜ ਹੁੰਦੀ ਸੀ। ਓਹਨਾ ਨੇ ਕਿਹਾ ਕਿ ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦੌਰਾਨ ਸੇਬ 200 ਤੋਂ 250 ਰੁਪਏ ਕਿਲੋ ਤੱਕ ਵਿਕਦਾ ਸੀ ਪਰ ਸਥਾਨਕ ਤੌਰ 'ਤੇ ਉਗਾਈ ਜਾਣ ਵਾਲੀ ਇਹ ਕਿਸਮ ਪੰਜਾਬੀ ਕਿਸਾਨਾਂ ਲਈ ਇੱਕ ਵਧੀਆ ਬਦਲ ਹੋ ਸਕਦੀ ਹੈ ਅਤੇ ਪੰਜਾਬੀ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾ ਸਕਦੀ ਹੈ। ਕਿਉਂਕਿ ਇਹ ਘੱਟ ਠੰਡੀ ਕਿਸਮ ਹੋਣ ਦੇ ਬਾਵਜੂਦ ਛੇਤੀ ਫਲ ਦੇਣ ਵਾਲੀ ਕਿਸਮ ਹੈ।
ਉਹਨਾਂ ਨੇ ਕਿਹਾ ਕਿ ਕਿਸਾਨ ਭਰਾ ਸੇਬ ਦੀ ਇਹ ਕਿਸਮ ਦੀ ਖੇਤੀ ਦਸੰਬਰ ਮਹੀਨੇ ਤੋਂ ਕਰ ਸਕਦੇ ਹਨ ਅਤੇ ਸੇਬ ਦੀ ਇਸ ਕਿਸਮ ਦੀ ਖੇਤੀ 'ਚ ਘੱਟ ਪਾਣੀ ਲੱਗਦਾ ਹੈ ਅਤੇ ਸਪਰੇਅ ਵੀ ਨਾ ਮਾਤਰ ਹੀ ਲੱਗਦਾ ਹੈ। ਕਿਸਾਨ ਭਰਾ ਨੇ ਕਿਹਾ ਕਿ ਇਸ ਮੇਰਾ ਨਾਮ ਜੀ ਕਿਸਮਤ ਸੇਬ ਦੀ ਖੇਤੀ ਘੱਟ ਜਗ੍ਹਾ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਝਾੜ ਵੀ ਜਿਆਦਾ ਹੁੰਦਾ ਹੈ।
ਖੇਤੀਬਾੜੀ ਵਿਭਾਗ ਦੇ ਮੁਖੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਭਰਾਵਾਂ ਨੂੰ ਰਿਵਾਇਤੀ ਫਸਲਾਂ ਤੋ ਬਾਗਬਾਨੀ ਫਸਲਾਂ ਦੇ ਵੱਲ ਆਉਣਾ ਚਾਹੀਦਾ ਹੈ , ਤਾਂ ਜੋ ਪੰਜਾਬ ਦੀ ਮਿੱਟੀ ਦੀ ਗੁਣਵੱਤਾ ਬਣੀ ਰਹੇ ਅਤੇ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਨਾ ਹੋਵੇ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਕਿਸਾਨ ਇਸ ਸੇਬ ਦੀ ਕਿਸਮ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵਿੱਚ ਆ ਸਕਦਾ ਹਨ।