Chandigarh Police Challaned Man News: ਚੰਡੀਗੜ੍ਹ ਪੁਲਿਸ ਵੱਲੋ ਇੱਕ ਵਿਅਕਤੀ ਦਾ ਚਾਲਾਨ ਕੱਟਿਆ ਗਿਆ ਹੈ। ਇਸ ਦਾ ਕਾਰਨ ਇਹ ਦੱਸਿਆ ਕਿ ਉਹ ਨਾਬਾਲਗ ਹੋਣ ਕਰਕੇ ਗੱਡੀ ਚਲਾਉਣ ਦਾ ਦੋਸ਼ ਹੈ ਪਰ ਉਸਦੇ ਦੋ ਬੱਚੇ ਹਨ।
Trending Photos
Chandigarh Police Challaned Man News: ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਿਟੀਬਿਊਟੀਫੁੱਲ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਕਾਫ਼ੀ ਸਖ਼ਤ ਹੈ ਅਤੇ ਹਰ ਥਾਂ ਉੱਤੇ ਕੈਮਰੇ ਲਗਾਏ ਹਨ। ਸਿਟੀਬਿਊਟੀਫੁੱਲ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਚਾਲਾਨਾਂ ਦੀ ਗਿਣਤੀ ਵੱਧ ਰਹੀ ਹੈ। ਸਿਟੀਬਿਊਟੀਫੁੱਲ ਵਿਚ ਸਖ਼ਤੀ ਦੇ ਬਾਵਜੂਦ ਲੋਕ ਜ਼ਿਆਦਾ ਟ੍ਰੈਫਿਕ ਨਿਯਮਾਂ ਦੀ ਪਰਵਾਹ ਕਰਦੇ ਨਜ਼ਰ ਨਹੀਂ ਆਉਂਦੇ ਪਰ ਇੱਥੇ ਅੱਜ ਉਲਟ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ।
ਹਾਲ ਹੀ ਵਿੱਚ ਚੰਡੀਗੜ੍ਹ ਪੁਲਿਸ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦੋ ਬੱਚਿਆਂ ਦੇ ਪਿਤਾ ਨੂੰ ਨਾਬਾਲਗ ਦੱਸਦਿਆਂ ਪੁਲਿਸ ਨੇ ਉਸ ਦਾ ਨਾਬਾਲਗ ਡਰਾਈਵਿੰਗ ਕਰਨ ਦੇ ਦੋਸ਼ ਵਿੱਚ ਚਲਾਨ ਕੱਟ ਦਿੱਤਾ। ਸਕੂਟਰ ਵੀ ਜ਼ਬਤ ਕਰ ਲਿਆ। ਪੁਲਿਸ ਦੀ ਇਹ ਹਰਕਤ ਉਦੋਂ ਸਾਹਮਣੇ ਆਈ ਜਦੋਂ ਪੀੜਤਾ ਨੇ ਚਲਾਨ ਨੂੰ ਗਲਤ ਦੱਸਦੇ ਹੋਏ ਅਦਾਲਤ ਵਿੱਚ ਪਹੁੰਚ ਕੀਤੀ।
ਇਹ ਵੀ ਪੜ੍ਹੋ: Coronavirus Cases Punjab: ਪੰਜਾਬ 'ਚ ਵੱਧ ਰਿਹਾ ਕੋਰੋਨਾ ਦਾ ਖ਼ੌਫ਼! ਸਾਹਮਣੇ ਆਏ ਇੰਨੇ ਪਾਜ਼ੇਟਿਵ ਕੇਸ
ਪੀੜਤ ਦੇ ਵਕੀਲ ਦਾ ਕਹਿਣਾ ਹੈ ਕਿ ਉਕਤ ਗੱਡੀ ਪੁਲਿਸ ਨੇ ਗਲਤ ਤਰੀਕੇ ਨਾਲ ਜ਼ਬਤ ਕੀਤੀ ਹੈ। ਪੀੜਤ ਵਿਅਕਤੀ ਕੋਲ ਸਕੂਟਰ ਦੀ ਆਰਸੀ ਅਤੇ ਬੀਮਾ ਸੀ ਪਰ ਚਲਾਨ ਕਰਨ ਵਾਲੇ ਅਧਿਕਾਰੀ ਨੇ ਉਸ ਨੂੰ ਅਣਡਿੱਠ ਕਰ ਦਿੱਤਾ। ਪੀੜਤ ਵਿਅਕਤੀ ਗੱਡੀ ਨਹੀਂ ਚਲਾ ਰਿਹਾ ਸੀ। ਉਹ ਗੱਡੀ ਨੂੰ ਪੈਦਲ ਲੈ ਕੇ ਜਾ ਰਿਹਾ ਸੀ।
ਇਸ ਤੋਂ ਬਾਅਦ ਵੀ ਪੁਲਿਸ ਨੇ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਉਸ ਦਾ ਚਲਾਨ ਕੀਤਾ। ਚਲਾਨ ਕਰਨ ਵਾਲੇ ਅਧਿਕਾਰੀ ਨੇ ਹੱਦ ਪਾਰ ਕਰ ਦਿੱਤੀ ਜਦੋਂ ਪੀੜਤ ਦੀ ਗੱਡੀ ਨੂੰ ਜ਼ਬਤ ਕਰਨ ਦੇ ਨਾਲ-ਨਾਲ ਉਸ ਦਾ ਨਾਬਾਲਗ ਡਰਾਈਵਿੰਗ ਕਰਨ ਲਈ ਵੀ ਚਲਾਨ ਕੀਤਾ ਗਿਆ ਜਦੋਂ ਕਿ ਰਾਜੂ ਦੀ ਜਨਮ ਮਿਤੀ 1 ਜਨਵਰੀ 1990 ਹੈ ਅਤੇ ਇਸ ਸਮੇਂ ਉਹ 33 ਸਾਲ ਤੋਂ ਵੱਧ ਉਮਰ ਦਾ ਹੈ।
ਇਹ ਵੀ ਪੜ੍ਹੋ: Virat Anushka News: ਲਾਈਵ ਮੈਚ 'ਚ ਵਿਰਾਟ ਕੋਹਲੀ ਨੇ ਅਨੁਸ਼ਕਾ ਨੂੰ ਕੀਤਾ Kiss! ਤਸਵੀਰਾਂ ਹੋਈਆਂ ਵਾਇਰਲ
ਪੁਲਿਸ ਵੱਲੋਂ ਜਿਸ ਵਿਅਕਤੀ ਦਾ ਨਾਬਾਲਗ ਡਰਾਈਵਿੰਗ ਕਰਨ ਦਾ ਦੋਸ਼ ਲਗਾ ਚਲਾਨ ਕੱਟਿਆ ਗਿਆ ਉਸ ਵਿਆਕਤੀ ਦਾ ਨਾਮ ਰਾਜੂ ਹੈ ਅਤੇ ਉਸਦੇ ਦੋ ਬੱਚੇ ਹਨ ਜੋ ਪਿੰਡ ਵਿੱਚ ਆਪਣੀ ਮਾਂ ਅਤੇ ਦਾਦਾ-ਦਾਦੀ ਨਾਲ ਰਹਿੰਦੇ ਹਨ। ਬਾਲਗ ਹੋਣ ਦੇ ਬਾਵਜੂਦ ਉਸ ਨੇ ਨਾਬਾਲਗ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਜਾਰੀ ਕੀਤੇ ਚਲਾਨ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਅਦਾਲਤ ਨੇ ਜਨਮ ਸਰਟੀਫਿਕੇਟ ਅਤੇ ਪੇਸ਼ ਕੀਤੇ ਗਏ ਹੋਰ ਦਸਤਾਵੇਜ਼ਾਂ 'ਤੇ ਵਿਚਾਰ ਕਰਨ ਤੋਂ ਬਾਅਦ ਘੱਟ ਉਮਰ ਦੇ ਵਾਹਨ ਚਲਾਉਣ ਦੇ ਚਲਾਨ ਨੂੰ ਰੱਦ ਕਰ ਦਿੱਤਾ। ਹਾਲਾਂਕਿ ਹੋਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਉਸ ਨੂੰ ਤਿੰਨ ਹਜ਼ਾਰ ਦਾ ਜੁਰਮਾਨਾ ਭਰਨ ਲਈ ਕਿਹਾ ਗਿਆ ਹੈ।