Earthquake in Bay of Bengal: ਬੰਗਾਲ ਦੀ ਖਾੜੀ 'ਚ ਆਇਆ ਜ਼ਬਰਦਸਤ ਭੂਚਾਲ, ਕੀ ਹੁਣ ਆਵੇਗੀ ਸੁਨਾਮੀ ?
Advertisement
Article Detail0/zeephh/zeephh1865270

Earthquake in Bay of Bengal: ਬੰਗਾਲ ਦੀ ਖਾੜੀ 'ਚ ਆਇਆ ਜ਼ਬਰਦਸਤ ਭੂਚਾਲ, ਕੀ ਹੁਣ ਆਵੇਗੀ ਸੁਨਾਮੀ ?

Earthquake in Bay of Bengal:ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਐਤਵਾਰ ਦੇਰ ਰਾਤ ਬੰਗਾਲ ਦੀ ਖਾੜੀ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਸੋਮਵਾਰ ਦੁਪਹਿਰ 1:29 ਵਜੇ ਆਇਆ।

Earthquake in Bay of Bengal: ਬੰਗਾਲ ਦੀ ਖਾੜੀ 'ਚ ਆਇਆ ਜ਼ਬਰਦਸਤ ਭੂਚਾਲ, ਕੀ ਹੁਣ ਆਵੇਗੀ ਸੁਨਾਮੀ ?

Earthquake in Bay of Bengal: ਦੇਸ਼ ਹੋਵੇ ਜਾਂ ਵਿਦੇਸ਼, ਹਰ ਰੋਜ਼ ਭੁਚਾਲ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਲੜੀ ਵਿੱਚ ਹੁਣ ਬੰਗਾਲ ਦੀ ਖਾੜੀ (Bay of Bengal) ਵਿੱਚ ਭੂਚਾਲ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਐਤਵਾਰ ਦੇਰ ਰਾਤ ਨੂੰ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਭੂਚਾਲ ਸੋਮਵਾਰ ਦੁਪਹਿਰ 1:29 ਵਜੇ ਆਇਆ। ਭੂਚਾਲ ਦੀ ਡੂੰਘਾਈ 70 ਕਿਲੋਮੀਟਰ ਦਰਜ ਕੀਤੀ ਗਈ।

NCS ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ ਕਿ ਭੂਚਾਲ ਸੋਮਵਾਰ ਸਵੇਰੇ 1:29 ਵਜੇ ਆਇਆ। ਇਸ ਦੀ ਤੀਬਰਤਾ 4.4 ਸੀ। ਭੂਚਾਲ ਦੀ ਡੂੰਘਾਈ 70 ਕਿਲੋਮੀਟਰ ਸੀ।

ਇਹ ਵੀ ਪੜ੍ਹੋ: Morocco Earthquake Updates: ਮੋਰੱਕੋ 'ਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ, 1200 ਤੋਂ ਵੱਧ ਜ਼ਖ਼ਮੀ

ਇਸ ਤੋਂ ਪਹਿਲਾਂ ਅਫਰੀਕੀ ਦੇਸ਼ ਮੋਰੱਕੋ 'ਚ ਸ਼ਨੀਵਾਰ ਨੂੰ ਆਏ ਭੂਚਾਲ ਨੇ ਵਿਆਪਕ ਤਬਾਹੀ ਮਚਾਈ ਸੀ।  ਮੋਰੱਕੋ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਘੱਟੋ-ਘੱਟ 1000 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।ਮੱਧ ਮੋਰੱਕੋ 'ਚ ਸਥਿਤ ਦੇਸ਼ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਾਰਾਕੇਸ਼ 'ਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ 'ਚ ਲੋਕ ਸੜਕਾਂ 'ਤੇ ਨਿਕਲ ਆਏ। ਮੋਰੋਕੋ ਦੇ ਗ੍ਰਹਿ ਮੰਤਰਾਲੇ ਨੇ 1,037 ਮੌਤਾਂ ਅਤੇ 1,200 ਤੋਂ ਵੱਧ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਅਫਗਾਨਿਸਤਾਨ 'ਚ 4.1 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦੀ ਡੂੰਘਾਈ 67 ਕਿਲੋਮੀਟਰ ਸੀ। ਇਹ ਭੂਚਾਲ 10 ਸਤੰਬਰ ਨੂੰ 10:50 ਮਿੰਟ 51 ਸਕਿੰਟ 'ਤੇ ਆਇਆ ਸੀ। ਉਸੇ ਦਿਨ ਤਿੱਬਤ ਦੇ ਜੀਜਾਂਗ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.0 ਮਾਪੀ ਗਈ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ। ਇਹ ਭੂਚਾਲ ਸਵੇਰੇ 5 ਵੱਜ ਕੇ 40 ਮਿੰਟ 'ਤੇ 55 ਸਕਿੰਟ 'ਤੇ ਆਇਆ।

Trending news