Aaj Sone Ka Bhav: ਬਜਟ ਤੋਂ ਬਾਅਦ ਸੋਨਾ-ਚਾਂਦੀ ਸਸਤਾ ਹੋ ਗਿਆ ਹੈ। ਦਰਅਸਲ ਲੋਕ ਹੁਣ ਤਿਉਹਾਰਾਂ ਤੋਂ ਪਹਿਲਾਂ ਹੀ ਖਰੀਦਦਾਰੀ ਕਰ ਸਕਦ ਹੋ। ਇਸ ਹਫਤੇ ਬਜਟ 'ਚ ਇੰਪੋਰਟ ਡਿਊਟੀ 'ਚ ਕਟੌਤੀ ਕਾਰਨ MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ 8200 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।
Trending Photos
Gold Price In India: ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਕਿ ਬਜਟ ਤੋਂ ਬਾਅਦ ਸੋਨਾ-ਚਾਂਦੀ ਸਸਤਾ ਹੋ ਗਿਆ ਹੈ। ਬਜਟ 'ਚ ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਘਟਾ ਦਿੱਤੀ, ਜਿਸ ਤੋਂ ਬਾਅਦ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਇਸ ਹਫਤੇ MCX 'ਤੇ ਸੋਨਾ 4804 ਰੁਪਏ ਡਿੱਗ ਕੇ 68186 ਰੁਪਏ ਪ੍ਰਤੀ (Gold Price) ਦਸ ਗ੍ਰਾਮ 'ਤੇ ਬੰਦ ਹੋਇਆ। ਚਾਂਦੀ ਦੀ ਗੱਲ ਕਰੀਏ ਤਾਂ ਇਹ 8275 ਰੁਪਏ ਡਿੱਗ ਕੇ 81371 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਇਆ। ਮੰਨਿਆ ਜਾ ਰਿਹਾ ਹੈ ਕਿ ਡਿਊਟੀ ਕਟੌਤੀ ਕਾਰਨ ਨਿਵੇਸ਼ਕਾਂ ਦਾ ਸੋਨੇ ਦੀ ਕੀਮਤ ਪ੍ਰਤੀ ਖਿੱਚ ਹੋਰ ਵਧੇਗੀ।
ਇਹ ਵੀ ਪੜ੍ਹੋ: Mankirt Aulakh: ਮਨਕੀਰਤ ਔਲਖ ਨੇ ਘਰ ਵਿੱਚ ਜੁੜਵਾਂ ਧੀਆਂ ਦਾ ਕੀਤਾ ਸਵਾਗਤ, ਪਹਿਲੀ ਵੀਡੀਓ ਆਈ ਸਾਹਮਣੇ
ਇੱਥੇ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 50 ਰੁਪਏ ਦੇ ਵਾਧੇ ਨਾਲ 70700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਚਾਂਦੀ 400 ਰੁਪਏ ਮਜ਼ਬੂਤ ਹੋ ਕੇ 84400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸ ਕਾਰਨ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਯਾਨੀ 19 ਜੁਲਾਈ ਨੂੰ ਸਰਾਫਾ ਬਾਜ਼ਾਰ 'ਚ ਸੋਨਾ 73273 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 89300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਅਜਿਹੇ 'ਚ ਇਸ ਹਫਤੇ ਸਰਾਫਾ ਬਾਜ਼ਾਰ 'ਚ ਸੋਨਾ 2573 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 4900 ਰੁਪਏ ਪ੍ਰਤੀ ਕਿਲੋਗ੍ਰਾਮ ਸਸਤਾ ਹੋ ਗਿਆ ਹੈ।
ਗੁਜਰਾਤ ਵਿੱਚ ਅੱਜ ਸੋਨੇ ਦੀ ਕੀਮਤ
ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 63,040 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਦੀ ਕੀਮਤ 68,870 ਰੁਪਏ ਪ੍ਰਤੀ 10 ਗ੍ਰਾਮ ਹੈ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 70,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ, ਆਲ ਇੰਡੀਆ ਬੁਲੀਅਨ ਫੈਡਰੇਸ਼ਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 50 ਰੁਪਏ ਵਧ ਕੇ 70,700 ਰੁਪਏ ਅਤੇ 70,350 ਰੁਪਏ ਪ੍ਰਤੀ ਦਸ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ: Indian Students Deaths: ਪਿਛਲੇ 5 ਸਾਲਾਂ 'ਚ ਵਿਦੇਸ਼ਾਂ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਮੌਤ, ਸਭ ਤੋਂ ਵੱਧ ਕੈਨੇਡਾ 'ਚ