Trending Photos
Sanjay Dutt News: ਬਾਲੀਵੁੱਡ ਅਦਾਕਾਰ ਸੰਜੇ ਅੰਮ੍ਰਿਤਸਰ ਪੁੱਜੇ ਹੋਏ ਹਨ। ਇਸ ਦੌਰਾਨ ਸੰਜੇ ਨੇ ਅੰਮ੍ਰਿਸਰ ਦੀ ਮਸ਼ਹੂਰ ਗਿਆਨੀ ਟੀ ਸਟਾਲ ਉਤੇ ਚਾਹ ਦੀ ਚੁਸਕੀ ਲਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਪੁੱਜੇ ਹੋਏ ਸਨ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਨੂੰ ਅੱਜ ਅੰਮ੍ਰਿਤਸਰ 'ਚ ਦੇਖਿਆ ਗਿਆ।
ਜਿੱਥੇ ਉਹ ਮਸ਼ਹੂਰ ਚਾਹ ਦੀ ਦੁਕਾਨ 'ਤੇ ਚਾਹ ਪੀਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਘਿਰੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਕਾਰ 'ਚ ਬੈਠ ਕੇ ਚਾਹ ਪੀਤੀ। ਸੰਜੇ ਦੱਤ ਦੀ ਆਮਦ ਨੂੰ ਲੈ ਕੇ ਭੰਡਾਰੀ ਪੁਲ 'ਤੇ ਵੀ ਪ੍ਰਸ਼ੰਸਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਸਮੋਸੇ ਅਤੇ ਕਚੋਰੀ ਦਾ ਸਵਾਦ ਚਖਿਆ।
ਅਦਾਕਾਰ ਸੰਜੇ ਦੱਤ ਬੀਤੀ ਰਾਤ ਤੋਂ ਅੰਮ੍ਰਿਤਸਰ ਵਿੱਚ ਹਨ। ਉਹ ਕੱਲ੍ਹ ਸ਼ਾਮ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੋਂ ਹੋਟਲ ਜਾਣ ਤੋਂ ਬਾਅਦ ਦਿਨ ਵੇਲੇ ਉਸ ਨੂੰ ਇਕ ਮਸ਼ਹੂਰ ਚਾਹ ਦੀ ਦੁਕਾਨ 'ਤੇ ਪੁੱਜੇ। ਜਿੱਥੇ ਉਨ੍ਹਾਂ ਨੂੰ ਦੇਖਦੇ ਹੀ ਨਾ ਸਿਰਫ ਦੁਕਾਨ ਦੇ ਅੰਦਰ ਬੈਠੇ ਲੋਕ ਸਗੋਂ ਬਾਹਰ ਜਾ ਰਹੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਹੋ ਗਏ। ਸੰਜੇ ਦੱਤ ਜਿਵੇਂ ਹੀ ਉਥੋਂ ਬਾਹਰ ਆਏ ਤਾਂ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਦੌੜੇ। ਸੰਜੇ ਦੱਤ ਨੇ ਵੀ ਲੋਕਾਂ ਨਾਲ ਬਹੁਤ ਪਿਆਰ ਨਾਲ ਸਮਾਂ ਬਿਤਾਇਆ।
ਫਿਲਮ ਧੁਰੰਧਰ ਦੀ ਸ਼ੂਟਿੰਗ ਲਈ ਪਹੁੰਚੇ ਸਨ
ਸੰਜੇ ਦੱਤ ਇਸ ਸਮੇਂ ਆਪਣੀ ਨਵੀਂ ਫਿਲਮ ਧੁਰੰਧਰ ਨੂੰ ਲੈ ਕੇ ਸੁਰਖੀਆਂ 'ਚ ਹਨ, ਜੋ ਇਸ ਸਮੇਂ ਪ੍ਰੀ-ਪ੍ਰੋਡਕਸ਼ਨ 'ਚ ਹੈ। ਫਿਲਮ ਮੁੰਬਈ ਦੇ ਅੰਡਰਵਰਲਡ ਬਾਰੇ ਇੱਕ ਬਹੁ-ਕਾਸਟ ਪ੍ਰੋਜੈਕਟ ਹੈ। ਫਿਲਮ ਲਈ ਸੰਜੇ ਦੱਤ ਦੇ ਲੁੱਕ ਨੂੰ ਉਨ੍ਹਾਂ ਦੇ ਕਿਰਦਾਰ ਦੇ ਆਧਾਰ 'ਤੇ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ। ਅਦਾਕਾਰ ਦਾ ਲੁੱਕ ਟੈਸਟ ਕਰਵਾਇਆ ਜਾ ਰਿਹਾ ਹੈ। ਸੰਜੇ ਦੱਤ ਆਪਣੇ ਸਕਾਚ ਵਿਸਕੀ ਬ੍ਰਾਂਡ, ਦਿ ਗਲੇਨਵਾਕ ਲਈ ਵੀ ਜਾਣੇ ਜਾਂਦੇ ਹਨ, ਜੋ ਕਿ ਜੂਨ 2023 ਵਿੱਚ ਲਾਂਚ ਕੀਤਾ ਗਿਆ ਸੀ।
ਸੰਜੇ ਦੱਤ ਰਣਵੀਰ ਸਿੰਘ ਦੇ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਪਹੁੰਚ ਗਏ ਹਨ, ਜੋ ਕਿ ਇੱਕ ਅਨਟਾਈਟਲ ਜਾਸੂਸੀ ਥ੍ਰਿਲਰ ਹੈ। ਇਸ ਫਿਲਮ ਦੇ ਨਿਰਦੇਸ਼ਕ ਆਦਿਤਿਆ ਧਰ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਨਾਂ 'ਧੁਰੰਧਰ' ਹੈ। ਜਿਸ ਵਿੱਚ ਰਣਵੀਰ ਸਿੰਘ, ਸੰਜੇ ਦੱਤ, ਆਰ. ਮਾਧਵਨ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਹਨ। ਰਣਵੀਰ ਸਿੰਘ ਨੇ ਸ਼ੈਡਿਊਲ ਤੋਂ ਪਹਿਲਾਂ ਹੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਸੀ, ਜਦਕਿ ਸੰਜੇ ਦੱਤ ਦਾ ਗੋਲਡਨ ਟੈਂਪਲ ਸ਼ੈਡਿਊਲ ਅਜੇ ਸਾਂਝਾ ਨਹੀਂ ਕੀਤਾ ਗਿਆ ਹੈ।