Rahul Gandhi News: ਵਿਸਾਖੀ ਮੌਕੇ ਦਿੱਲੀ ਦੇ ਸ੍ਰੀ ਰਕਾਬ ਗੰਜ ਸਾਹਿਬ ਪਹੁੰਚੇ ਰਾਹੁਲ ਗਾਂਧੀ, ਮੱਥਾ ਟੇਕ ਲਿਆ ਅਸ਼ੀਰਵਾਦ
Advertisement

Rahul Gandhi News: ਵਿਸਾਖੀ ਮੌਕੇ ਦਿੱਲੀ ਦੇ ਸ੍ਰੀ ਰਕਾਬ ਗੰਜ ਸਾਹਿਬ ਪਹੁੰਚੇ ਰਾਹੁਲ ਗਾਂਧੀ, ਮੱਥਾ ਟੇਕ ਲਿਆ ਅਸ਼ੀਰਵਾਦ

 Rahul Gandhi News: ਵਿਸਾਖੀ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਪੁੱਜੇ ਅਤੇ ਮੱਥਾ ਟੇਕਿਆ। ਰਾਹੁਲ ਗਾਂਧੀ ਨੇ ਮੱਥੇ 'ਤੇ ਚਿੱਟਾ ਰੁਮਾਲ ਬੰਨ੍ਹ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜ ਕੇ ਮੱਥਾ ਟੇਕਿਆ। ਇਸ ਦੌਰਾਨ ਰਾਹੁਲ ਗਾਂਧੀ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਪਾਠ ਸੁਣਦੇ ਵੀ ਨਜ਼ਰ ਆਏ।

 

 Rahul Gandhi News: ਵਿਸਾਖੀ ਮੌਕੇ ਦਿੱਲੀ ਦੇ ਸ੍ਰੀ ਰਕਾਬ ਗੰਜ ਸਾਹਿਬ ਪਹੁੰਚੇ ਰਾਹੁਲ ਗਾਂਧੀ, ਮੱਥਾ ਟੇਕ ਲਿਆ ਅਸ਼ੀਰਵਾਦ

Rahul Gandhi In Gurudwara: ਵਿਸਾਖੀ ਦੇ ਮੌਕੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ 'ਚ ਜਾ ਕੇ ਮੱਥਾ ਟੇਕਿਆ ਅਤੇ ਕਈ ਲੋਕਾਂ ਨਾਲ ਗੱਲਬਾਤ ਕੀਤੀ। ਇਸ ਸਬੰਧੀ ਕਾਂਗਰਸ ਨੇ ਸ਼ਨੀਵਾਰ ਰਾਤ ਨੂੰ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਮੱਥਾ ਟੇਕਣ ਤੋਂ ਬਾਅਦ ਕੁਝ ਦੇਰ ਲਈ ਗੁਰਦੁਆਰੇ ਵਿੱਚ ਬੈਠੇ ਰਹੇ। 

ਇਸ ਦੌਰਾਨ ਰਾਹੁਲ ਗਾਂਧੀ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਪਾਠ ਸੁਣਦੇ ਵੀ ਨਜ਼ਰ ਆਏ। ਇਸ ਤੋਂ ਬਾਅਦ ਗੁਰਦੁਆਰੇ ਤੋਂ ਨਿਕਲਣ ਸਮੇਂ ਉਹ ਕਈ ਲੋਕਾਂ ਨੂੰ ਮਿਲੇ। ਰਾਹੁਲ ਜਦੋਂ ਗੁਰਦੁਆਰੇ ਤੋਂ ਬਾਹਰ ਆਏ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨਾਲ ਸੈਲਫੀ ਲਈ ਅਤੇ ਹੱਥ ਮਿਲਾਇਆ। 

ਇਹ ਵੀ ਪੜ੍ਹੋ: Baisakhi 2024: ਕਿਉਂ ਮਨਾਈ ਜਾਂਦੀ ਹੈ ਵਿਸਾਖੀ, ਅੱਜ ਦੇਸ਼ ਭਰ ਵਿੱਚ ਰੋਣਕਾਂ, ਜਾਣੋ ਇਸ ਦਿਨ ਦੀ ਮਹੱਤਤਾ

ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰੇ ਪਹੁੰਚੀਆਂ
ਦੱਸ ਦੇਈਏ ਕਿ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ (ਸਿੱਖ ਸੰਪਰਦਾ) ਦੇ ਸਥਾਪਨਾ ਦਿਵਸ ਨੂੰ ਮਨਾਉਣ ਵਾਲੀ ਵਿਸਾਖੀ ਨੂੰ ਮਨਾਉਣ ਲਈ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਪਹੁੰਚੀਆਂ ਸਨ।

ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਰਕਾਬਗੰਜ ਸਾਹਿਬ ਅਤੇ ਸ਼ੀਸ਼ਗੰਜ ਸਾਹਿਬ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਅਰਦਾਸ ਕਰਨ ਲਈ ਭੀੜ ਇਕੱਠੀ ਹੋ ਗਈ ਸੀ। 325ਵੇਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੀੜ ਨੂੰ ਕਾਬੂ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸੰਨ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਦੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਵੀ ਸੰਗਤਾਂ ਦਾ ਭਾਰੀ ਇਕੱਠ ਸੀ। ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਹੈ।

ਇਹ ਵੀ ਪੜ੍ਹੋ: Baisakhi 2024: ਰਾਜਸਥਾਨ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਮਿਰਚਾਂ ਦਾ ਲੰਗਰ ਸੰਗਤਾਂ ਲਈ ਬਣਿਆ ਖਿੱਚ ਦਾ ਕੇਂਦਰ 
 

Trending news