Modi Cabinet News: ਮੋਦੀ ਸਰਕਾਰ 'ਚ ਮੰਤਰੀਆਂ ਨੂੰ ਵਿਭਾਗ ਵੰਡੇ; ਅਮਿਤ ਸ਼ਾਹ ਰਹਿਣਗੇ ਗ੍ਰਹਿ ਮੰਤਰੀ, ਰਵਨੀਤ ਬਿੱਟੂ ਨੂੰ ਮਿਲੀ ਇਹ ਜ਼ਿੰਮੇਵਾਰੀ
Advertisement
Article Detail0/zeephh/zeephh2287889

Modi Cabinet News: ਮੋਦੀ ਸਰਕਾਰ 'ਚ ਮੰਤਰੀਆਂ ਨੂੰ ਵਿਭਾਗ ਵੰਡੇ; ਅਮਿਤ ਸ਼ਾਹ ਰਹਿਣਗੇ ਗ੍ਰਹਿ ਮੰਤਰੀ, ਰਵਨੀਤ ਬਿੱਟੂ ਨੂੰ ਮਿਲੀ ਇਹ ਜ਼ਿੰਮੇਵਾਰੀ

Modi Cabinet News: ਨਰਿੰਦਰ  ਮੋਦੀ 3.0 ਸਰਕਾਰ ਦੀ ਕੈਬਨਿਟ ਮੀਟਿੰਗ ਦੌਰਾਨ ਮੰਤਰੀ ਵਿਚਾਲੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ।

Modi Cabinet News: ਮੋਦੀ ਸਰਕਾਰ 'ਚ ਮੰਤਰੀਆਂ ਨੂੰ ਵਿਭਾਗ ਵੰਡੇ; ਅਮਿਤ ਸ਼ਾਹ ਰਹਿਣਗੇ ਗ੍ਰਹਿ ਮੰਤਰੀ, ਰਵਨੀਤ ਬਿੱਟੂ ਨੂੰ ਮਿਲੀ ਇਹ ਜ਼ਿੰਮੇਵਾਰੀ

Modi Cabinet News:  ਮੋਦੀ 3.0 ਸਰਕਾਰ ਦੀ ਕੈਬਨਿਟ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ ਹਨ।  ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਅਧੀਨ 3 ਕਰੋੜ ਪੇਂਡੂ ਅਤੇ ਸ਼ਹਿਰੀ ਘਰ ਬਣਾਉਣ ਲਈ ਸਹਾਇਤਾ ਪ੍ਰਦਾਨ ਕਰੇਗੀ। ਮੋਦੀ ਸਰਕਾਰ ਵੱਲੋਂ ਇਸ ਤੋਂ ਬਾਅਦ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਗਈ। ਇਸ ਵਾਰ ਐਨਡੀਏ ਗਠਜੋੜ ਵਿੱਚ ਕਈ ਨਵੇਂ ਮੰਤਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮਹੱਤਵਪੂਰਨ ਅਹੁਦਿਆਂ ਉਤੇ ਪੁਰਾਣੇ ਮੰਤਰੀ ਬਰਕਰਾਰ ਰਹਿਣ ਵਿੱਚ ਕਾਮਯਾਬ ਹੋਏ ਹਨ।

ਅਮਿਤ ਸ਼ਾਹ ਨੂੰ ਮੁੜ ਤੋਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਰਾਜਨਾਥ ਸਿੰਘ ਕੋਲ ਰੱਖਿਆ ਮੰਤਰਾਲੇ ਬਰਕਰਾਰ ਰਹੇਗਾ। ਇਸ ਤੋਂ ਇਲਾਵਾ ਗਡਕਰੀ ਨੂੰ ਲਗਾਤਾਰ ਤੀਜੀ ਵਾਰ ਸੜਕੀ ਆਵਾਜਾਈ ਮੰਤਰਾਲਾ ਮਿਲਿਆ ਹੈ।  ਜਦੋਂ ਕਿ ਐਸ ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਅਜੈ ਤਮਟਾ ਅਤੇ ਹਰਸ਼ ਮਲਹੋਤਰਾ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ ਹੋਣਗੇ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੋ ਮੰਤਰਾਲੇ ਦਿੱਤੇ ਗਏ ਹਨ। ਖੱਟਰ ਹਾਊਸਿੰਗ ਅਤੇ ਊਰਜਾ ਮੰਤਰਾਲਾ ਸੰਭਾਲਣਗੇ। ਜਦਕਿ ਲੋਜਪਾ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੂੰ ਖੇਡ ਮੰਤਰੀ ਬਣਾਇਆ ਗਿਆ ਹੈ। ਸ਼੍ਰੀਪਦ ਨਾਇਕ ਨੂੰ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ। ਤੋਖਮ ਸਾਹੂ ਹਾਊਸਿੰਗ ਰਾਜ ਮੰਤਰੀ ਹੋਣਗੇ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਸੌਂਪਿਆ ਗਿਆ ਹੈ। ਸ਼ਿਵਰਾਜ ਚੌਹਾਨ ਨੂੰ  ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਵੀ ਬਣਾਇਆ ਗਿਆ ਹੈ। ਮੋਦੀ ਸਰਕਾਰ 2.0 'ਚ ਰੇਲ ਮੰਤਰਾਲਾ ਸੰਭਾਲਣ ਵਾਲੇ ਅਸ਼ਵਨੀ ਵੈਸ਼ਨਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦਿੱਤਾ ਗਿਆ ਹੈ।

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ HAM ਪਾਰਟੀ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੂੰ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ। ਸ਼ੋਭਾ ਕਰੰਦਲਾਜੇ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਨਿਰਮਲਾ ਸੀਤਾਰਮਨ ਨੂੰ ਇੱਕ ਵਾਰ ਫਿਰ ਵਿੱਤ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਮ ਮੋਹਨ ਨਾਇਡੂ ਸ਼ਹਿਰੀ ਹਵਾਬਾਜ਼ੀ ਮੰਤਰੀ ਬਣੇ ਹਨ।

ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਰਾਜਨਾਥ ਸਿੰਘ-ਰੱਖਿਆ ਮੰਤਰੀ

ਅਮਿਤ ਸ਼ਾਹ-ਗ੍ਰਹਿ ਮੰਤਰੀ

ਐਸ ਜੈਸ਼ੰਕਰ-ਵਿਦੇਸ਼ ਮੰਤਰੀ

ਨਿਰਮਲਾ ਸੀਤਾਰਮਨ-ਵਿੱਤ ਮੰਤਰੀ

ਨਿਤਿਨ ਗਡਕਰੀ-ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ

ਮਨੋਹਰ ਲਾਲ ਖੱਟਰ-ਹਾਊਸਿੰਗ ਤੇ ਊਰਜਾ ਮੰਤਰੀ

ਅਸ਼ਵਿਨੀ ਵੈਸ਼ਨਵ-ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ

ਐਚਡੀ ਕੁਮਾਰਸਵਾਮੀ-ਭਾਰੀ ਉਦਯੋਗ ਤੇ ਸਟੀਲ ਮੰਤਰੀ

ਚਿਰਾਗ ਪਾਸਵਾਨ-ਖੇਡ ਅਤੇ ਯੁਵਾ ਮਾਮਲੇ, ਫੂਡ ਪ੍ਰੋਸੈਸਿੰਗ ਮੰਤਰੀ

ਸ਼ਿਵਰਾਜ ਸਿੰਘ ਚੌਹਾਨ-ਖੇਤੀਬਾੜੀ ਤੇ ਪੇਂਡੂ ਵਿਕਾਸ ਪੰਚਾਇਤੀ ਰਾਜ ਮੰਤਰੀ

ਜੀਤਨ ਰਾਮ ਮਾਂਝੀ- MSME ਮੰਤਰੀ

ਰਾਮਮੋਹਨ ਨਾਇਡੂ-ਸ਼ਹਿਰੀ ਹਵਾਬਾਜ਼ੀ ਮੰਤਰੀ

ਭੂਪੇਂਦਰ ਯਾਦਵ-ਵਾਤਾਵਰਣ ਮੰਤਰੀ

ਕਿਰਨ ਰਿਜਿਜੂ- ਸੰਸਦੀ ਮਾਮਲਿਆਂ ਬਾਰੇ ਮੰਤਰੀ

ਧਰਮਿੰਦਰ ਪ੍ਰਧਾਨ-ਸਿੱਖਿਆ ਮੰਤਰੀ

ਹਰਦੀਪ ਸਿੰਘ ਪੂਰੀ-ਪੈਟਰੋਲੀਅਮ ਮੰਤਰੀ

ਗਜੇਂਦਰ ਸ਼ੇਖਾਵਤ-ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ

ਸੀਆਰ ਪਾਟਿਲ-ਜਲ ਸ਼ਕਤੀ ਮੰਤਰੀ

ਜੇਪੀ ਨੱਡਾ- ਸਿਹਤ ਮੰਤਰੀ

ਪ੍ਰਹਿਲਾਦ ਜੋਸ਼ੀ- ਖੁਰਾਕ, ਖਪਤਕਾਰ ਮਾਮਲੇ ਤੇ ਨਵਿਆਉਣਯੋਗ ਊਰਜਾ ਮੰਤਰੀ

ਅੰਨਪੂਰਨਾ ਦੇਵੀ -ਮਹਿਲਾ ਅਤੇ ਬਾਲ ਵਿਕਾਸ ਮੰਤਰੀ

ਜੋਤੀਰਾਦਿੱਤਿਆ ਸਿੰਧੀਆ- ਦੂਰਸੰਚਾਰ ਮੰਤਰੀ

ਗਿਰੀਰਾਜ ਸਿੰਘ-ਟੈਕਸਟਾਈਲ ਮੰਤਰੀ

ਮਨਸੁਖ ਮਾਂਡਵੀਆ-ਕਿਰਤ ਮੰਤਰਾਲਾ

ਸੁਰੇਸ਼ ਗੋਪੀ-ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ

ਪੀਯੂਸ਼ ਗੋਇਲ- ਉਦਯੋਗ ਅਤੇ ਵਣਜ ਮੰਤਰੀ

ਵਰਿੰਦਰ ਕੁਮਾਰ ਖਟਿਕ- ਸਮਾਜਿਕ ਨਿਆਂ ਅਤੇ ਅਧਿਕਾਰਤਾ

ਸਰਬਾਨੰਦ ਸੋਨੋਵਾਲ- ਜਹਾਜ਼ਰਾਨੀ ਮੰਤਰੀ

ਰਾਜੀਵ ਰੰਜਨ ਸਿੰਘ (ਲਲਨ ਸਿੰਘ)- ਪੰਚਾਇਤੀ ਰਾਜ, ਮੱਛੀ, ਪਸ਼ੂ ਪਾਲਣ ਤੇ ਡੇਅਰੀ

ਰਵਨੀਤ ਸਿੰਘ ਬਿੱਟੂ ਘੱਟ ਗਿਣਤੀ ਮਾਮਲੇ ਬਾਰੇ ਰਾਜ ਮੰਤਰੀ

Trending news