Bathinda News: ਬਠਿੰਡਾ ਰਿਫਾਈਨਰੀ ਦੇ ਟਰਾਂਸਪੋਰਟਰਾਂ ਨੇ ਵਿਧਾਇਕ ਪ੍ਰੋ ਬਲਜਿੰਦਰ ਕੌਰ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼
Advertisement
Article Detail0/zeephh/zeephh2332669

Bathinda News: ਬਠਿੰਡਾ ਰਿਫਾਈਨਰੀ ਦੇ ਟਰਾਂਸਪੋਰਟਰਾਂ ਨੇ ਵਿਧਾਇਕ ਪ੍ਰੋ ਬਲਜਿੰਦਰ ਕੌਰ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

Bathinda News: ਟਰਾਂਸਪੋਰਟਰ ਜਗਤਾਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਰਿਫਾਈਨਰੀ ਦੇ ਟਰਾਂਸਪੋਰਟਰਾਂ ਨੂੰ ਆਨਲਾਈਨ ਟੈਂਡਰ ਦਿੱਤੇ ਜਾਂਦੇ ਹਨ। ਜਿਸ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਦੇ ਟਰਾਂਸਪੋਰਟਰ ਅਪਲਾਈ ਕਰ ਸਕਦੇ ਹਨ।

Bathinda News: ਬਠਿੰਡਾ ਰਿਫਾਈਨਰੀ ਦੇ ਟਰਾਂਸਪੋਰਟਰਾਂ ਨੇ ਵਿਧਾਇਕ ਪ੍ਰੋ ਬਲਜਿੰਦਰ ਕੌਰ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

Bathinda News(ਮਨੋਜ ਜੋਸ਼ੀ): ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤਲਵੰਡੀ ਸਾਬੋ ਬਠਿੰਡਾ ਦੇ ਟਰਾਂਸਪੋਰਟਰ ਲੋਕਲ ਟਰਾਂਸਪੋਰਟਰਾਂ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਹਫਤਿਆਂ ਤੋਂ ਉਨ੍ਹਾਂ ਦੀਆਂ ਗੱਡੀਆਂ ਨੂੰ ਰਿਫਾਇਨਰੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਅਤੇ ਟਰੱਕ ਯੂਨੀਅਨ ਵੀ ਬਣਾ ਦਿੱਤੀ ਗਈ ਹੈ ਇੱਥੇ ਬੈਠੇ ਲੋਕਾਂ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹਨ। ਅਤੇ ਫੋਨ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਗੱਡੀਆਂ ਉਨ੍ਹਾਂ ਰਾਹੀਂ ਨਾ ਭੇਜੀਆਂ ਗਈਆਂ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਟਰਾਂਸਪੋਰਟਰਾਂ ਦਾ ਆਰੋਪ ਹੈ ਕਿ ਇਹ ਸਭ ਕੁੱਝ ਤਲਵੰਡੀ ਸਾਬੋ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਦੀ ਸ਼ੈਅ 'ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰਿਫਾਇਨਰੀ ਵਿੱਚ ਕੰਮ ਕਰਦੇ 21 ਟਰਾਂਸਪੋਰਟਰਾਂ ਵੱਲੋਂ ਏਡੀਜੀਪੀ ਬਠਿੰਡਾ ਰੇਂਜ ਅਤੇ ਐਸਐਸਪੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨ੍ਹਾਂ ਗ਼ੈਰਕਾਨੂੰਨੀ ਕੰਮਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਜਿਨ੍ਹਾਂ ਟੈਲੀਫੋਨ ਨੰਬਰ ਤੋਂ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਟੈਲੀਫੋਨ ਨੰਬਰਾਂ ਵੀ ਸ਼ਿਕਾਇਤ ਵਿੱਚ ਦਰਜ ਕਰਵਾਏ ਗਏ ਹਨ। 

ਟਰਾਂਸਪੋਰਟਰ ਜਗਤਾਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਰਿਫਾਈਨਰੀ ਦੇ ਟਰਾਂਸਪੋਰਟਰਾਂ ਨੂੰ ਆਨਲਾਈਨ ਟੈਂਡਰ ਦਿੱਤੇ ਜਾਂਦੇ ਹਨ। ਜਿਸ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਦੇ ਟਰਾਂਸਪੋਰਟਰ ਅਪਲਾਈ ਕਰ ਸਕਦੇ ਹਨ। ਜਿਸ ਦਾ ਰੇਟ ਘੱਟ ਹੁੰਦਾ ਹੈ, ਉਸ ਨੂੰ ਟੈਂਡਰ ਮਿਲਦਾ ਹੈ ਅਤੇ ਲੱਖਾਂ 'ਚ ਸਿਕਓਰਟੀ ਰਾਸ਼ੀ ਜਮਾਂ ਕਰਵਾਈ ਜਾਂਦੀ ਹੈ, ਤਾਂ ਇਸ ਵਿੱਚ ਲੋਕਲ ਵਾਲੀ ਗੱਲ ਕਿੱਥੋਂ ਆ ਗਈ। ਕਾਂਗਰਸ ਸਰਕਾਰ ਵੇਲੇ ਪੂਰੇ ਪੰਜਾਬ ਵਿੱਚ ਟਰੱਕ ਯੂਨੀਅਨਾਂ ਬੰਦ ਹੋਈਆਂ, ਫਿਰ ਤਲਵੰਡੀ ਸਾਬੋ ਵਿੱਚ ਕਿਵੇਂ ਖੁੱਲ੍ਹੀਆਂ?

ਜ਼ੀ ਮੀਡੀਆ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਲਵੰਡੀ ਸਾਬੋ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਰਿਫਾਇਨਰੀ ਦੇ ਅਧਿਕਾਰੀ ਅਤੇ ਟਰਾਂਸਪੋਰਟ ਮਾਫੀਆ ਜਿਹੜਾ ਇੱਕ ਗਿਰੋਹ ਬਣਾ ਕੇ ਹਲਕੇ ਵਿੱਚ ਲਗਾਤਾਰ ਲੋਕਾਂ ਦਾ ਸ਼ੋਸਣ ਕਰ ਰਹੇ ਸੀ। ਛੋਟੇ ਟਰਾਂਸਪੋਰਟ ਨੂੰ ਵਿਰੋਧੀ ਵੀ ਸਮੇਂ ਸਮੇਂ ਸਿਰ ਗੁੰਡਾਪਰਚੀ ਨਾਲ ਮੇਰਾ ਨਾਮ ਜੋੜ ਕੇ ਮੈਨੂੰ ਰੱਜ ਕੇ ਬਦਨਾਮ ਕਰਦੇ ਰਹੇ ਹਨ। 

ਜਦੋਂ ਤੋਂ ਰਿਫਾਇਨਰੀ ਬਣੀ ਹੈ ਉਦੋਂ ਤੋਂ ਹਲਕੇ ਦਾ 2% ਸੀ ਐਸ ਆਰ ਦਾ ਹੱਕ ਬਣਦਾ ਹੈ ਪਰ ਰਿਫਾਇਨਰੀ ਦੇ ਕੁੱਝ ਅਧਿਕਾਰੀ ਐਨ.ਜੀ.ਓਜ ਦੀ ਮਿਲੀ ਭੁਗਤ ਨਾਲ ਵੱਡੇ ਘਪਲੇ ਹੁਣ ਤੱਕ ਕਰ ਰਹੇ ਹਨ। ਜਿਸਦਾ ਅੱਜ ਤੱਕ ਇਹਨਾਂ ਨੇ ਹਲਕੇ ਨੂੰ ਕੋਈ ਹਿਸਾਬ ਨਹੀਂ ਦਿੱਤਾ ਜਦੋਂ ਵੀ ਹਲਕੇ ਦੇ ਲੋਕਾਂ ਵੱਲੋਂ ਹਿਸਾਬ ਮੰਗਿਆ ਗਿਆ ਤਾਂ ਇਹਨਾਂ ਵੱਲੋਂ ਗੁੰਡਾਂ ਟੈਕਸ ਦਾ ਨਾਂ ਦੇ ਕੇ ਮੁੱਦੇ ਨੂੰ ਭਟਕਾ ਦਿੱਤਾ ਜਾਂਦਾ ਰਿਹਾ ਹੈ ਪਰ ਹੁਣ ਸਾਡੀ ਮਾਨ ਸਰਕਾਰ ਦੇ ਵਿੱਚ ਗੁੰਡਾਂ ਟੈਕਸ ਦੇ ਨਾਮ ਤੇ ਇਸ ਮਸਲੇ ਨੂੰ ਅਣਗੌਲਿਆਂ ਨਹੀਂ ਹੋਣ ਦਿੱਤਾ ਜਾਵੇਗਾ। 

ਹੁਣ ਮਾਨ ਸਰਕਾਰ ਸਦਕਾ ਟਰਾਂਸਪੋਰਟ ਅਤੇ ਸੀ.ਐਸ.ਆਰ ਅਤੇ ਹੋਰ ਵੀ ਰੋਜ਼ਗਾਰ ਦਾ ਹੱਕ ਲਿਆ ਜਾਵੇਗਾ। ਮੈਂ ਮੁੱਖ ਮੰਤਰੀ ਮਾਨ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਦੇ ਵੱਲੋਂ ਇਹੋ ਟੀਚਾ ਹੈ। ਜਿਥੇ ਇੰਡਸਟਰੀ ਲੱਗਦੀ ਹੈ 90% ਰੋਜ਼ਗਾਰ ਸਥਾਨਕ ਲੋਕਾਂ ਨੂੰ ਦਿੱਤਾ ਜਾਵੇ। ਮੈਂ ਆਪਣੇ ਵੱਲੋਂ ਅਤੇ ਮਾਨ ਸਾਹਿਬ ਵੱਲੋਂ ਭਰੋਸਾ ਦਿਵਾਉਂਦੀ ਹਾਂ ਕਿ ਹਲਕੇ ਦੇ ਲੋਕਾਂ ਨੂੰ ਰੋਜ਼ਗਾਰ ਦਿਵਾਇਆ ਜਾਵੇਗਾ।

fallback

 

Trending news