CM ਮਾਨ ਵਲੋਂ 17 ਹਜ਼ਾਰ ਨੌਕਰੀਆਂ ਦਾ ਦਾਅਵਾ, ਪਰ ਓਲਪਿੰਕ ਜੇਤੂ ਹਾਕੀ ਖਿਡਾਰੀਆਂ ਦੇ ਹੱਥ ਹਲੇ ਵੀ ਖ਼ਾਲੀ
Advertisement
Article Detail0/zeephh/zeephh1317300

CM ਮਾਨ ਵਲੋਂ 17 ਹਜ਼ਾਰ ਨੌਕਰੀਆਂ ਦਾ ਦਾਅਵਾ, ਪਰ ਓਲਪਿੰਕ ਜੇਤੂ ਹਾਕੀ ਖਿਡਾਰੀਆਂ ਦੇ ਹੱਥ ਹਲੇ ਵੀ ਖ਼ਾਲੀ

ਮੁੱਖ ਮੰਤਰੀ ਭਗੰਵਤ ਮਾਨ ਜਿੱਥੇ 17 ਹਜ਼ਾਰ ਨੌਕਰੀਆਂ ਦਿੱਤੇ ਜਾਣ ਦਾ ਦਾਅਵਾ ਕਰ ਸੁਰਖੀਆਂ ਬਟੋਰ ਰਹੇ ਹਨ, ਉੱਥੇ ਹੀ ਭਾਰਤੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਦੁਆਰਾ ਨੌਕਰੀ ਨਾ ਦਿੱਤੇ ਜਾਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

CM ਮਾਨ ਵਲੋਂ 17 ਹਜ਼ਾਰ ਨੌਕਰੀਆਂ ਦਾ ਦਾਅਵਾ, ਪਰ ਓਲਪਿੰਕ ਜੇਤੂ ਹਾਕੀ ਖਿਡਾਰੀਆਂ ਦੇ ਹੱਥ ਹਲੇ ਵੀ ਖ਼ਾਲੀ

ਚੰਡੀਗੜ੍ਹ: ਮੁੱਖ ਮੰਤਰੀ ਭਗੰਵਤ ਮਾਨ (CM Mann) ਜਿੱਥੇ 17 ਹਜ਼ਾਰ ਨੌਕਰੀਆਂ ਦਿੱਤੇ ਜਾਣ ਦਾ ਦਾਅਵਾ ਕਰ ਸੁਰਖੀਆਂ ਬਟੋਰ ਰਹੇ ਹਨ, ਉੱਥੇ ਹੀ ਭਾਰਤੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਦੁਆਰਾ ਨੌਕਰੀ ਨਾ ਦਿੱਤੇ ਜਾਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

 

ਭਾਰਤ ਦੀ ਹਾਕੀ ਟੀਮ ਦੇ ਖਿਡਾਰੀਆਂ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਪ੍ਰਗਟ ਕੀਤਾ ਰੋਸ
ਪਿਛਲੇ ਉਲੰਪਿਕ ’ਚ ਦੇਸ਼ ਨੂੰ ਕਾਂਸੀ ਦਾ ਤਮਗ਼ਾ ਦਵਾਉਣ ਵਾਲੇ ਭਾਰਤੀ ਟੀਮ ਦੇ ਖਿਡਾਰੀ (Indian Hockey team players) ਸਮਸ਼ੇਰ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਤੇ ਵਰੁਣ ਕੁਮਾਰ ਨੇ ਜਲੰਧਰ ਦੇ ਪ੍ਰੈਸ-ਕਲੱਬ ’ਚ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਦੇਸ਼ ਨੂੰ ਤਮਗ਼ਾ ਦਵਾਉਣ ਵਾਲੀ ਟੀਮ ਦਾ ਹਿੱਸਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਾਂਹ ਨਹੀਂ ਫੜ੍ਹ ਗਈ। 
ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਉਨ੍ਹਾਂ ਨੂੰ ਆਫ਼ਰ ਲੈਟਰ (Offer Letters) ਤਾਂ ਜਾਰੀ ਕਰ ਦਿੱਤੇ ਗਏ, ਪਰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਨੂੰ ਪੀ. ਪੀ. ਐੱਸ (PPS) ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਹੁਣ ਸੱਤਾ ’ਚ ਆਈ ਸਰਕਾਰ (Punjab Govt.) ਵਲੋਂ ਵਾਅਦਾ ਪੂਰੀ ਨਹੀਂ ਕੀਤਾ ਜਾ ਰਿਹਾ। 

 

ਸਾਬਕਾ ਮੁੱਖ ਮੰਤਰੀ ਆਏ ਖਿਡਾਰੀਆਂ ਦੇ ਹੱਕ ’ਚ 
ਇਨ੍ਹਾਂ ਖਿਡਾਰੀਆਂ ਦੇ ਹੱਕ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਸਿੰਘ ਨੇ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਸਾਡੇ ਓਲੰਪਿਕ ਦੇ ਸਿਤਾਰਿਆਂ, ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਮੈਂ ਖ਼ੁਦ ਇਨਾਮ ਰਾਸ਼ੀ ਦੇ ਚੈੱਕ ਤੇ ਜੁਆਇਨਿੰਗ ਲੈਟਰ (Joining Letter) ਸੌਂਪੇ ਸਨ। ਪਰ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ, ਜਿਸਦੇ ਉਹ ਹੱਕਦਾਰ ਸਨ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਤੇ ਇਨ੍ਹਾਂ ਖਿਡਾਰੀਆਂ ਨੂੰ ਨਿਯੁਕਤੀ-ਪੱਤਰ (Appointment Letter) ਦਿੱਤੇ ਜਾਣ। 

Trending news